15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਮਰੀਕਾ ਸਿਟੀਜ਼ਨ ਅÏਰਤ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ <br/>

Ad Position 21
No active advertisement
ਅਮਰੀਕਾ ਸਿਟੀਜ਼ਨ ਮਿ੍ਤਕਾ ਰੁਪਿੰਦਰ ਕੌਰ ਪੰਧੇਰ ਦੀ ਕਥਿਤ ਦੋਸ਼ੀ ਚਰਨਜੀਤ ਸਿੰਘ ਨਾਲ ਫਾਈਲ ਫ਼ੋਟੋ | ਤਸਵੀਰ- ਅੰਮਿ੍ਤਪਾਲ ਸਿੰਘ ਕੈਲੇ<br/> 21-09-2025

ਡੇਹਲੋਂ, 20 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)- ਅਮਰੀਕਾ ਸਿਟੀਜ਼ਨ 72 ਸਾਲਾ ਅÏਰਤ ਰੁਪਿੰਦਰ ਕੌਰ ਪੰਧੇਰ ਦੇ ਕਤਲ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ ਤਹਿਤ ਪੁਲਿਸ ਵੱਲੋਂ ਮੁੱਖ ਦੋਸ਼ੀ ਸੁਖਜੀਤ ਸਿੰਘ ਸੋਨੂੰ ਦੇ ਭਰਾ ਮਨਵੀਰ ਸਿੰਘ ਨੂੰ ਵੀ ਕਤਲ ਵਿਚ ਨਾਮਜ਼ਦ ਕਰਦਿਆਂ ਕਤਲ ਲਈ ਵਰਤਿਆ ਬੇਸਬਾਲ ਅਤੇ ਮਿ੍ਤਕਾ ਦੇ ਪਹਿਨੇ ਕੱਪੜੇ ਬਰਾਮਦ ਕਰਵਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ | ਮੁੱਖ ਦੋਸ਼ੀ ਸੁਖਜੀਤ ਸਿੰਘ ਦੇ ਪੁਲਿਸ ਰਿਮਾਂਡ ਵਿਚ ਜਿੱਥੇ ਪੁਲਿਸ ਨੂੰ ਦੋ ਦਿਨ ਦਾ ਹੋਰ ਰਿਮਾਂਡ ਮਿਲਿਆ ਹੈ, ਉੱਥੇ ਕਤਲ ਵਿਚ ਸ਼ਾਮਿਲ ਤੀਸਰਾ ਕਥਿਤ ਦੋਸ਼ੀ ਮਨਵੀਰ ਸਿੰਘ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਦੂਰ ਹੈ | ਜ਼ਿਕਰਯੋਗ ਹੈ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਕਿਲਾ ਰਾਏਪੁਰ ਦੇ ਇੱਕ ਘਰ ਅੰਦਰ ਕਰੀਬ ਦੋ ਮਹੀਨੇ ਪਹਿਲਾਂ ਅਮਰੀਕਾ ਵਾਸੀ ਅÏਰਤ ਰੁਪਿੰਦਰ ਕੌਰ ਪੰਧੇਰ (72 ਸਾਲ) ਦਾ ਕਤਲ ਕਰਕੇ ਉਸ ਦੀ ਲਾਸ਼ ਸਾੜਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ | ਮਿ੍ਤਕਾ ਦੇ ਅਮਰੀਕਾ ਬੈਠੇ ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਮੋਬਾਈਲ ਫ਼ੋਨ ਬੰਦ ਹੋਣ ਬਾਅਦ ਇਸ ਦੀ ਸੂਚਨਾ ਅਮਰੀਕਾ ਸਰਾਫਤਖਾਨੇ ਨੂੰ ਦਿੱਤੀ ਗਈ ਸੀ, ਜਿਸ ਬਾਅਦ ਅਸਲ ਕਹਾਣੀ ਸਾਹਮਣੇ ਆ ਸਕੀ | ਦੱਸਣਯੋਗ ਹੈ ਕਿ ਮਿ੍ਤਕ ਅÏਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਦਬਾਅ ਵਧਣ ਬਾਅਦ ਹੀ ਉਕਤ ਅÏਰਤ ਦੇ ਗੁੰਮ ਹੋਣ ਦੀ ਸੂਚਨਾ ਵੀ ਮੁੱਖ ਦੋਸ਼ੀ ਸੁਖਜੀਤ ਸਿੰਘ ਸੋਨੂੰ ਵਾਸੀ ਕਿਲਾ ਰਾਏਪੁਰ ਵਲੋਂ ਡੇਹਲੋਂ ਪੁਲਿਸ ਨੂੰ ਝੂਠੀ ਕਹਾਣੀ ਬਣਾ ਕੇ ਦੱਸੀ ਗਈ ਸੀ | ਇਸ ਲਾਪਤਾ ਮਾਮਲੇ ਵਿਚ ਡੇਹਲੋਂ ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਬਾਅਦ ਇਹ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਰੁਪਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਮਕਾਨ ਨੰਬਰ 4465 ਗਲੀ ਨੰਬਰ 07 ਸ਼ਿਮਲਾਪੁਰੀ ਹਾਲ ਵਾਸੀ ਸਿਆਟਲ ਅਮਰੀਕਾ ਨੂੰ ਸੁਖਜੀਤ ਸਿੰਘ ਸੋਨੂੰ ਨੇ ਆਪਣੇ ਘਰ ਦੇ ਸਟੋਰ ਵਿਚ ਹੀ ਕਤਲ ਕਰ ਦਿੱਤਾ ਸੀ ਅਤੇ ਉਸੇ ਜਗਾ ਲਾਸ਼ ਨੂੰ ਸਾੜ ਕੇ ਸਾਰਾ ਸਮਾਨ ਇਕ ਸੂਏ ਵਿਚ ਸੁੱਟ ਦਿੱਤਾ ਸੀ | ਤਫ਼ਤੀਸ਼ ਦੌਰਾਨ ਪੁਲਿਸ ਵਲੋਂ ਉਕਤ ਮੁਕੱਦਮੇ ਵਿਚ ਜੁਰਮ 103, 61 (2) ਬੀ. ਐਨ. ਐਸ ਦਾ ਵਾਧਾ ਕਰਕੇ ਮੁੱਖ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਵਾਸੀ ਕਿਲਾ ਰਾਏਪੁਰ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਹੁਣ ਉਸਦੇ ਪੁਲਿਸ ਰਿਮਾਂਡ ਵਿਚ ਦੋ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਮਿਲਿਆ ਹੈ, ਜਿਸ ਦੌਰਾਨ ਹੋਰ ਵੀ ਗੰਭੀਰ ਇੰਕਸ਼ਾਫ਼ ਹੋਣ ਦੀ ਆਸ ਹੈ | ਕਥਿਤ ਦੋਸ਼ੀ ਨੇ ਮੰਨਿਆ ਕਿ ਉਸ ਨੇ ਇਹ ਕਤਲ ਚਰਨਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਹਿਮਾ ਸਿੰਘ ਵਾਲਾ ਥਾਣਾ ਡੇਹਲੋਂ ਹਾਲ ਵਾਸੀ ਇੰਗਲੈਂਡ ਵਲੋਂ 50 ਲੱਖ ਰੁਪਏ ਨਕਦ ਮਿਲਣ ਦੇ ਲਾਲਚ ਵਿਚ ਕੀਤਾ ਸੀ | ਥਾਣਾ ਮੁਖੀ ਡੇਹਲੋਂ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਿਥੇ ਪਹਿਲਾਂ ਮਿ੍ਤਕ ਅÏਰਤ ਦੇ ਸਾੜ ਕੇ ਸੁੱਟੇ ਸਰੀਰ ਦੇ ਕੁੱਝ ਹਿੱਸੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਪਹਿਲਾਂ ਹੀ ਇਕ ਸੂਏ ਵਿਚੋਂ ਬਰਾਮਦ ਵੀ ਕਰਵਾਏ ਹਨ, ਉਸਦੇ ਨਾਲ ਹੀ ਹੁਣ ਮਿ੍ਤਕ ਅÏਰਤ ਦੇ ਕੱਪੜੇ ਅਤੇ ਕਤਲ ਲਈ ਵਰਤਿਆ ਬੇਸਬਾਲ ਵੀ ਬਰਾਮਦ ਕਰ ਲਿਆ ਹੈ | ਦੱਸਣਯੋਗ ਹੈ ਕਿ ਅਮਰੀਕਾ ਨਿਵਾਸੀ ਉਕਤ ਅÏਰਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਹਿਮਾ ਸਿੰਘਵਾਲਾ ਦੇ ਇੰਗਲੈਂਡ ਵੱਸਦੇ ਚਰਨਜੀਤ ਸਿੰਘ ਨਾਲ ਵਿਆਹ ਕਰਵਾਉਣ ਲਈ ਭਾਰਤ ਆਈ ਸੀ, ਜਿਸਦਾ ਕਤਲ ਹੋਣ ਪਿੱਛੇ ਵੀ ਪੁਲਿਸ ਵਲੋਂ ਚਰਨਜੀਤ ਸਿੰਘ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁੱਕਾ ਹੈ | ਜ਼ਿਕਰਯੋਗ ਹੈ ਕਿ ਮਿ੍ਤਕਾ ਰੁਪਿੰਦਰ ਕੌਰ ਪੰਧੇਰ ਵਲੋਂ ਕਰੀਬ 36 ਲੱਖ ਤੋਂ ਵੱਧ ਦੀ ਰਾਸ਼ੀ ਮੁੱਖ ਮੁਲਜ਼ਮ ਸੁਖਜੀਤ ਸਿੰਘ ਅਤੇ ਉਸਦੇ ਭਰਾ ਮਨਵੀਰ ਸਿੰਘ ਦੇ ਖਾਤਿਆਂ ਵਿਚ ਪਾਉਣ ਦੇ ਸਬੂਤ ਵੀ ਪਰਿਵਾਰ ਵਲੋਂ ਜਾਰੀ ਕੀਤੇ ਗਏ ਹਨ ਅਤੇ ਮਿ੍ਤਕਾ ਰੁਪਿੰਦਰ ਕੌਰ ਦੇ ਪਰਿਵਾਰਕ ਮੈਂਬਰ ਪਹਿਲੇ ਦਿਨ ਤੋਂ ਹੀ ਕਥਿਤ ਦੋਸ਼ੀਆਂ ਚਰਨਜੀਤ ਸਿੰਘ ਮਹਿਮਾ ਸਿੰਘਵਾਲਾ ਹਾਲ ਵਾਸੀ ਇੰਗਲੈਂਡ, ਮੁੱਖ ਦੋਸ਼ੀ ਸੁਖਜੀਤ ਸਿੰਘ ਸੋਨੂੰ ਸਮੇਤ ਉਸਦੇ ਭਰਾ ਮਨਵੀਰ ਸਿੰਘ ਨੂੰ ਵੀ ਕਤਲ ਵਿਚ ਸ਼ਾਮਿਲ ਹੋਣ ਦੀ ਗੱਲ ਕਰ ਰਹੇ ਸਨ, ਜਦਕਿ ਡੇਹਲੋਂ ਪੁਲਿਸ ਵਲੋਂ ਖਾਤਿਆਂ ਵਿੱਚ ਆਏ ਪੈਸਿਆਂ ਦੇ ਅਧਾਰ ਅਤੇ ਹੋਰ ਪੁਖ਼ਤਾ ਸਬੂਤ ਮਿਲਣ 'ਤੇ ਹੀ ਮੁੱਖ ਦੋਸ਼ੀ ਦੇ ਭਰਾ ਮਨਵੀਰ ਸਿੰਘ ਨੂੰ ਕਤਲ ਮਾਮਲੇ ਵਿਚ ਨਾਮਜ਼ਦ ਕੀਤਾ ਹੈ, ਜਿਸ ਦੀ ਪੁਸ਼ਟੀ ਥਾਣਾ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਵਲੋਂ ਕੀਤੀ ਗਈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਨਾਮਜ਼ਦ ਕਥਿਤ ਦੋਸ਼ੀ ਮਨਵੀਰ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ, ਅਤੇ ਕਤਲ ਕਰਵਾਉਣ ਲਈ 50 ਲੱਖ ਦੀ ਸੁਪਾਰੀ ਦੇਣ ਵਾਲੇ ਇੰਗਲੈਂਡ ਬੈਠੇ ਤੀਸਰੇ ਕਥਿਤ ਦੋਸ਼ੀ ਚਰਨਜੀਤ ਸਿੰਘ ਗਰੇਵਾਲ ਨੂੰ ਕਾਬੂ ਕਰਨ ਲਈ ਕਾਨੂੰਨੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਚਮੜੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ 30 ਨੂੰ ਅਗਲੀ ਖ਼ਬਰ ਮਹਿਲਾ ਕਮਿਸ਼ਨ ਤੇ ਐੱਸ. ਸੀ. ਕਮਿਸ਼ਨ ਅਤੇ ਪੁਲਿਸ ਕੋਲ ਲਗਾਏ ਦੋਸ਼ ਝੂਠੇ ਸਾਬਿਤ ਹੋਏ- ਪ੍ਰੋ. ਚੀਮਾ <br/>
Ad Position 24