12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਬਰਮਾ ਵਿਚ ਨਾਜਾਇਜ਼ ਸ਼ਰਾਬ ਭਰਨ ਵਾਲੇ ਰੈਕੇਟ ਦਾ ਪਰਦਾਫ਼ਾਸ਼, ਦੋਸ਼ੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 01-09-2025
ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)- ਆਬਕਾਰੀ ਵਿਭਾਗ, ਪੰਜਾਬ ਨੇ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਖੁਫੀਆ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਆਬਕਾਰੀ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ ਦੀ ਸਮੁੱਚੀ ਅਗਵਾਈ ਅਤੇ ਡਿਪਟੀ ਕਮਿਸ਼ਨਰ ਆਬਕਾਰੀ ਪਟਿਆਲਾ ਜ਼ੋਨ ਤਰਸੇਮ ਚੰਦ, ਸਹਾਇਕ ਕਮਿਸ਼ਨਰ (ਆਬਕਾਰੀ) ਲੁਧਿਆਣਾ ਪੂਰਬੀ ਰੇਂਜ ਡਾ. ਸ਼ਿਵਾਨੀ ਗੁਪਤਾ, ਈ. ਓ ਅਸ਼ੋਕ ਕੁਮਾਰ ਅਤੇ ਅਮਿਤ ਗੋਇਲ ਦੀ ਸਿੱਧੀ ਨਿਗਰਾਨੀ ਹੇਠ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਇੱਕ ਸ਼ਰਾਬ ਰੀਫਿਲਿੰਗ ਰੈਕੇਟ ਦਾ ਪਰਦਾਫ਼ਾਸ ਕੀਤਾ ਹੈ | ਇਸ ਮਾਮਲੇ ਵਿਚ ਰੀਫਿਲਿੰਗ ਲਈ ਵਰਤੀਆਂ ਜਾਂਦੀਆਂ 106 ਖਾਲੀ ਸ਼ਰਾਬ ਦੀਆਂ ਬੋਤਲਾਂ ਗਲੇਨਲਿਵੇਟ, ਬਲੈਕ ਡੌਗ, ਚਿਵਾਸ ਰੀਗਲ, ਜੌਨੀ ਵਾਕਰ ਗੋਲਡ ਲੇਬਲ, ਹੈਂਡਰਿਕਸ ਜਿਨ, ਗੋਡਾਵਨ ਅਤੇ ਹੋਰ ਮਹਿੰਗੇ ਆਯਾਤ ਲੇਬਲ ਸਮੇਤ ਮਸ਼ਹੂਰ ਬ੍ਰਾਂਡਾਂ ਦੀਆਂ 39 ਪ੍ਰੀਮੀਅਮ ਸ਼ਰਾਬ ਦੀਆਂ ਬੋਤਲਾਂ ਅਤੇ ਰੀਫਿਲਿੰਗ ਪ੍ਰਕਿਰਿਆ ਲਈ ਵਰਤੀ ਜਾਣ ਵਾਲੀ ਬੌਟਲਿੰਗ ਉਪਕਰਨ ਅਤੇ ਸਮਗਰੀ ਵੀ ਬਰਾਮਦ ਕੀਤੀ ਹੈ | ਇਸ ਮਾਮਲੇ ਵਿਚ ਇੱਕ ਸਵਿਫ਼ਟ ਡਿਜ਼ਾਇਰ (ਪੀ. ਬੀ. 10 ਐਫ. ਪੀ. 0804) ਕਾਰ ਨੂੰ ਵੀ ਜ਼ਬਤ ਕੀਤਾ ਗਿਆ ਹੈ | ਜਦੋਂ ਕਿ ਦੂਜਾ ਮਾਮਲਾ ਪਿੰਡ ਬਰਮਾ (ਸਮਰਾਲਾ) ਵਿਖੇ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਦਾ ਹੈ | ਇਸ ਵਿਚ ਆਬਕਾਰੀ ਟੀਮ ਥਾਣਾ ਸਮਰਾਲਾ ਦੇ ਅਧਿਕਾਰ ਖੇਤਰ ਵਿੱਚ ਪਿੰਡ ਬਰਮਾ ਤੋਂ ਵੀ ਚੰਡੀਗੜ੍ਹ ਵਿੱਚ ਵਿਕਰੀ ਲਈ ਬਣਾਈ ਗਈ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ |
ਜਾਣਕਾਰੀ ਅਨੁਸਾਰ ਪਿੰਡ ਬਰਮਾ ਦਾ ਰਹਿਣ ਵਾਲੇ ਵਿਕਰਮਜੀਤ ਸਿੰਘ ਪੁੱਤਰ ਹਰਚੰਦ ਸਿੰਘ ਤੋਂ ਪੀ.ਐਮ.ਐਲ ਮਾਰਕਾ ਸੰਤਰਾ ਦੀਆਂ 24 ਬੋਤਲਾਂ, ਪੀ.ਐਮ.ਐਲ ਮਾਰਕਾ ਦਿਲਬਰ ਸੌਂਫੀਆ ਦੀਆਂ 36 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ | ਪੁਲਿਸ ਆਬਕਾਰੀ ਅਧਿਕਾਰੀਆਂ ਵਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੰਜਾਬ ਆਬਕਾਰੀ ਐਕਟ, 1914 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅਗਲੇਰੀ ਕਾਰਵਾਈ ਲਈ ਪੁਲਿਸ ਸਟੇਸ਼ਨ ਸਮਰਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ ਨੂੰ ਮਿਲਣ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਸਮੇਤ ਕਿਸਾਨ ਆਗੂ ਪੁਲਸ ਨੇ ਹਿਰਾਸਤ 'ਚ ਲਏ ਅਗਲੀ ਖ਼ਬਰ ਪਿੰਡ ਅੜੈ੍ਹਚਾਂ ਦੀ ਸੰਗਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ <br/>
Ad Position 24