12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੀਮਾ ਹੌਂਡਾ ਏਜੰਸੀ ਈਸੜੂ ਵਿਖੇ ਹੌਂਡਾ ਕੰਪਨੀ ਦਾ ਨਵਾਂ ਮੋਟਰਸਾਈਕਲ ਸ਼ਾਈਨ 100 ਡੀ ਐਕਸ ਲਾਂਚ

Ad Position 21
No active advertisement
ਅਜੀਤ ਡੈਸਕ 01-09-2025
ਈਸੜੂ, 31 ਅਗਸਤ (ਬਲਵਿੰਦਰ ਸਿੰਘ)-ਭਾਰਤ ਦੀ ਨਾਮੀ ਦੋ ਪਹੀਆ ਵਾਹਨ ਕੰਪਨੀ ਹੌਂਡਾ ਰਾਹੀਂ ਪੰਜਾਬ ਭਰ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਚੀਮਾ ਹੌਂਡਾ ਈਸੜੂ ਵਿਖੇ ਹੌਂਡਾ ਕੰਪਨੀ ਵੱਲੋਂ ਮਾਰਕੀਟ ਵਿਚ ਉਤਾਰੇ ਸ਼ਾਇਨ 100 ਡੀ ਐਕਸ ਦੀ ਘੁੰਡ ਚੁਕਾਈ ਕੀਤੀ ਗਈ | ਨਵੇਂ ਮੋਟਰਸਾਈਕਲ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਗ੍ਰਾਹਕ ਨੂੰ ਮੁਬਾਰਕਬਾਦ ਦੇ ਕੇ ਚਾਬੀਆਂ ਸੌਂਪ ਕੇ ਰਵਾਨਾ ਕੀਤਾ | ਏਜੰਸੀ ਦੇ ਸੇਲਜ਼ ਮੈਨੇਜਰ ਬਲਰਾਜ ਸਿੰਘ ਨੇ ਨਵੇਂ ਮੋਟਰਸਾਈਕਲ ਸ਼ਾਈਨ 100 ਡੀ ਐਕਸ ਦੀਆਂ ਖ਼ੂਬੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਉਂਦਿਆਂ ਏਜੰਸੀ ਵੱਲੋਂ ਬਿਹਤਰੀਨ ਸਰਵਿਸ ਦੀ ਵਚਨਬੱਧਤਾ ਪ੍ਰਗਟਾਈ | ਇਸ ਮੌਕੇ 'ਤੇ ਇਲਾਕੇ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਮੋਟਰਸਾਈਕਲ ਨੂੰ ਚਲਾ ਕੇ ਵੇਖਿਆ ਅਤੇ ਬੇਹੱਦ ਪਸੰਦ ਕੀਤਾ | ਇਸ ਮੌਕੇ 'ਤੇ ਸਰਵਿਸ ਮੈਨੇਜਰ ਅਵਨੀਤ ਟੰਡਨ, ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਚੀਮਾ, ਚਰਨਜੋਤ ਸਿੰਘ ਚੀਮਾ ਤੋਂ ਇਲਾਵਾ ਬਾਬਾ ਪ੍ਰਗਟ ਸਿੰਘ, ਪਰਮਿੰਦਰ ਸਿੰਘ, ਸੁਖਵੀਰ ਸਿੰਘ, ਬਚਿੱਤਰ ਸਿੰਘ, ਪ੍ਰੇਮ ਭਗਤ ਸਿੰਘ, ਹਰਿੰਦਰ ਪਾਲ ਸਿੰਘ ਭੱਟੀ, ਮਾਸਟਰ ਸੁਖਵਿੰਦਰ ਸਿੰਘ ਸੇਲਜ਼ਮੈਨ, ਕੁਲਜਿੰਦਰ ਸਿੰਘ, ਜੋਗਿੰਦਰ ਸਿੰਘ, ਪ੍ਰੀਤ ਮਲਹਾਂਸ, ਹਰਜੀਤ ਸਿੰਘ, ਜਸਪਾਲ ਸਿੰਘ, ਜੀਤ ਸਿੰਘ ਚੌਕੀਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਜਗਵੰਤ ਕੌਰ ਰਾਮਗੜ੍ਹ ਸਰਦਾਰਾਂ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਸਨੇਹੀਆਂ ਵਲੋਂ ਸ਼ਮੂਲੀਅਤ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਨੌਜਵਾਨਾਂ ਨੇ ਕੀਤੀ ਰਾਸ਼ੀ ਇਕੱਤਰ
Ad Position 24