12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ੍ਹ ਪੀੜਤਾਂ ਦੀ ਮਦਦ ਲਈ ਨੌਜਵਾਨਾਂ ਨੇ ਕੀਤੀ ਰਾਸ਼ੀ ਇਕੱਤਰ

Ad Position 21
No active advertisement
ਅਜੀਤ ਡੈਸਕ 01-09-2025
ਮਲੌਦ, 31 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕੁਦਰਤ ਦੀ ਕਰੋਪੀ ਨਾਲ ਹੜਾਂ ਦੀ ਲਪੇਟ ਨੇ ਜਿੱਥੇ ਬੇਤਹਾਸ਼ਾ ਜਾਨੀ ਤੇ ਮਾਲੀ ਨੁਕਸਾਨ ਕਰ ਦਿੱਤਾ ਹੈ | ਉੱਥੇ ਹੀ ਹੜ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਖਾਣ ਪੀਣ ਦੀਆਂ ਵਸਤਾਂ ਤੇ ਪਸ਼ੂਆਂ ਲਈ ਹਾਰੇ-ਚਾਰੇ ਦੀ ਘਾਟ ਸਦਕਾ ਅਨੇਕਾਂ ਮੁਸ਼ਕਲਾਂ ਵਿਚੋਂ ਗੁਜ਼ਰ ਕੇ ਉੱਥੋਂ ਦੇ ਸਥਾਨਿਕ ਲੋਕ ਜੂਝ-ਜੂਝ ਕੇ ਜੀਵਨ ਬਤੀਤ ਕਰ ਰਹੇ ਹਨ | ਪਰ ਪੰਜਾਬੀਅਤ ਤੇ ਇਨਸਾਨੀਅਤ ਦੇ ਸੁਮੇਲ ਨੇ ਪੰਜਾਬੀ ਜ਼ਿੰਦਾਬਾਦ ਅਖਵਾਉਣ ਤੋਂ ਆਪਣੇ ਕਦਮ ਪਿੱਛੇ ਨਹੀਂ ਖਿੱਚੇ | ਸਗੋਂ ਪੀੜਤਾਂ ਦੀ ਮਦਦ ਲਈ ਨੌਜਵਾਨਾਂ ਨੇ ਹਰ ਲੋੜਵੰਦ ਵਸਤਾਂ ਨਾਲ ਰਵਾਨਗੀ ਕਰਕੇ ਬਾਂਹ ਫੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ | ਇਸੇ ਲੜੀ ਤਹਿਤ ਪਿੰਡ ਨਿਜ਼ਾਮਪੁਰ ਵਿਖੇ ਨੌਜਵਾਨਾਂ ਨੇ ਘਰ-ਘਰ ਪਹੁੰਚ ਕਰਕੇ ਹੜ ਪੀੜਤਾਂ ਦੀ ਮੱਦਦ ਲਈ ਰਾਸ਼ੀ ਇਕੱਤਰ ਕਰਕੇ ਪਸ਼ੂਆਂ ਲਈ ਅਚਾਰ ਭੇਜਣ ਦਾ ਉਪਰਾਲਾ ਕੀਤਾ | ਸਰਪੰਚ ਲਖਵੀਰ ਸਿੰਘ, ਸਾਬਕਾ ਪੰਚ ਰੁਪਿੰਦਰ ਸਿੰਘ, ਨਾਜ਼ਰ ਸਿੰਘ ਫ਼ੌਜੀ ਤੇ ਅੰਮਿ੍ਤ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣਾ ਫ਼ਰਜ਼ ਸਮਝ ਕੇ ਬੇ-ਘਰ ਹੋਏ ਲੋਕਾਂ ਦੀ ਮਦਦ ਕਰਨਾ ਪੁੰਨ ਦਾ ਵੱਡਾ ਕਾਰਜ ਹੈ | ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚੋਂ ਨੌਜਵਾਨਾਂ ਨੂੰ ਇਹੋ-ਜਿਹੇ ਉਪਰਾਲੇ ਕਰਕੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਪਰਿਵਾਰ ਭੁੱਖਮਰੀ ਦਾ ਸਾਹਮਣਾ ਨਾ ਕਰ ਸਕੇ | ਇਸ ਮੌਕੇ ਸਰਪੰਚ ਲਖਵੀਰ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਗੁਰਪਿੰਦਰ ਸਿੰਘ ਬੱਬੂ, ਪੰਚ ਸੁਖਵੰਤ ਸਿੰਘ, ਨੰਬਰਦਾਰ ਜਗਰੂਪ ਸਿੰਘ, ਸਾਬਕਾ ਪੰਚ ਰੁਪਿੰਦਰ ਸਿੰਘ, ਨਾਜ਼ਰ ਸਿੰਘ ਫ਼ੌਜੀ, ਲਖਵੀਰ ਸਿੰਘ ਰਾਜੂ, ਗੁਰਮੁੱਖ ਸਿੰਘ, ਜਗਮਿੰਦਰ ਸਿੰਘ, ਪ੍ਰਗਟ ਸਿੰਘ ਕਾਕਾ, ਪਵਨਦੀਪ ਸਿੰਘ, ਸ਼ਮਸੇਰ ਸਿੰਘ, ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ, ਅੰਮਿ੍ਤ ਸਿੰਘ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਦੀਪੂ, ਗੱਗੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੀਮਾ ਹੌਂਡਾ ਏਜੰਸੀ ਈਸੜੂ ਵਿਖੇ ਹੌਂਡਾ ਕੰਪਨੀ ਦਾ ਨਵਾਂ ਮੋਟਰਸਾਈਕਲ ਸ਼ਾਈਨ 100 ਡੀ ਐਕਸ ਲਾਂਚ ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ - ਗਿੱਲ ਦੋਰਾਹਾ <br/>
Ad Position 24