11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਮਾਜਸੇਵੀ ਅਮਰਦੀਪ ਸਿੰਘ ਅਮਨਾ ਮਹਿਰਾਜ ਦਾ ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਵਿਸ਼ੇਸ਼ ਸਨਮਾਨ <br/>

Ad Position 21
No active advertisement
ਕੈਨੇਡਾ ਵਿਖੇ ਐਮ.ਪੀ. ਸੁਖਮਨ ਸਿੰਘ ਗਿੱਲ ਤੇ ਰਾਜਾ ਬੁੱਕਣ ਸਿੰਘ ਵਲੋਂ ਸਮਾਜਸੇਵੀ ਅਮਰਦੀਪ ਸਿੰਘ ਅਮਨਾ ਦਾ ਸਨਮਾਨ ਦੌਰਾਨ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ | ਤਸਵੀਰ ਅਜੀਤ <br/> 06-11-2025
ਮਹਿਰਾਜ, 5 ਨਵੰਬਰ (ਸੁਖਪਾਲ ਮਹਿਰਾਜ)-ਸਮਾਜਸੇਵੀ ਅਮਰਦੀਪ ਸਿੰਘ ਅਮਨਾ ਮਹਿਰਾਜ, ਜੋ ਕਿ ਖੇਡਾਂ ਦੇ ਖੇਤਰ ਵਿਚ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਹਨ, ਦਾ ਕੈਨੇਡਾ ਦੇ ਸ਼ਹਿਰ ਐਬਸਫੋਰਡ ਵਿਚ ਉੱਥੋਂ ਦੇ ਸੰਸਦ ਮੈਂਬਰ (ਐਮ.ਪੀ.) ਸੁਖਮਨ ਸਿੰਘ ਗਿੱਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਮਨਾ ਮਹਿਰਾਜ ਕੈਨੇਡਾ ਪਹੁੰਚਣ ਤੇ ਇੱਕ ਸੰਖੇਪ ਸਮਾਗਮ ਵਿਚ ਸੰਸਦ ਮੈਂਬਰ ਸੁਖਮਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਿਤਾ ਰਾਜਾ ਬੁੱਕਣ ਵਾਲਾ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਸਮਾਜਸੇਵੀ ਅਮਰਦੀਪ ਸਿੰਘ ਅਮਨਾ ਦੀ ਸੰਸਦ ਮੈਂਬਰ ਪਰਿਵਾਰ ਨਾਲ ਮਿੱਤਰਤਾ ਦੀ ਸਾਂਝ ਕਾਫ਼ੀ ਪੁਰਾਣੀ ਹੈ | ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜਿਆ ਹੋਣ ਕਰਕੇ ਅਮਨਾ ਮਹਿਰਾਜ ਅਤੇ ਰਾਜਾ ਬੁੱਕਣ ਵਾਲਾ ਵਿਚ ਵੀ ਗਹਿਰੀ ਸਾਂਝ ਹੈ | ਐਮ.ਪੀ. ਸੁਖਮਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਅਮਰਦੀਪ ਸਿੰਘ ਅਮਨਾ ਵਰਗੇ ਨੌਜਵਾਨ ਪੰਜਾਬ ਦਾ ਮਾਣ ਵਧਾਉਂਦੇ ਹਨ | ਉਨ੍ਹਾਂ ਦੀ ਖੇਡਾਂ ਤੇ ਸਮਾਜ ਸੇਵਾ ਪ੍ਰਤੀ ਸਮਰਪਣ ਭਾਵਨਾ ਨੌਜਵਾਨਾਂ ਲਈ ਪੇ੍ਰਰਨਾ ਹੈ | ਉਨ੍ਹਾਂ ਨੇ ਹੋਰ ਕਿਹਾ ਕਿ 'ਅਸੀਂ ਕੈਨੇਡਾ ਵਿਚ ਰਹਿ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲਿਆਂ ਦਾ ਸਨਮਾਨ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ |' ਇਸ ਸੰਬੰਧੀ ਗੱਲਬਾਤ ਕਰਦਿਆਂ ਅਮਰਦੀਪ ਸਿੰਘ ਅਮਨਾ ਨੇ ਕਿਹਾ ਕਿ 'ਪੰਜਾਬੀ ਹਰ ਜਗ੍ਹਾ ਮਿਹਨਤ ਕਰਕੇ ਆਪਣੀ ਪਛਾਣ ਬਣਾਉਂਦੇ ਹਨ ਅਤੇ ਗਿੱਲ ਪਰਿਵਾਰ ਨੇ ਕੈਨੇਡਾ ਵਿਚ ਖੇਡਾਂ, ਸਮਾਜਕ ਤੇ ਰਾਜਨੀਤਿਕ ਖੇਤਰ ਵਿਚ ਵਿਸ਼ੇਸ਼ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ |' ਇਸ ਮੌਕੇ ਰਾਜਾ ਬੁੱਕਣ ਵਾਲਾ ਨੇ ਕਿਹਾ ਕਿ 'ਅਮਰਦੀਪ ਸਿੰਘ ਅਮਨਾ ਦੀ ਸਮਾਜ ਸੇਵਾ ਤੇ ਖੇਡਾਂ ਲਈ ਜਨੂਨ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਦਾ ਕੈਨੇਡਾ ਦੀ ਧਰਤੀ ਤੇ ਸਨਮਾਨ ਸਾਡੇ ਸਭ ਲਈ ਮਾਣ ਦੀ ਗੱਲ ਹੈ |' ਇਸ ਮੌਕੇ ਵਿਧਾਇਕ ਮਨਦੀਪ ਸਿੰਘ ਭੁੱਲਰ, ਜਸਪ੍ਰੀਤ ਸਿੰਘ ਢਿੱਲੋਂ, ਜਤਿੰਦਰ ਸਿੰਘ ਡਾਲਾ, ਰਮਨਦੀਪ ਸਿੰਘ ਗਿੱਲ, ਰਾਜਾ ਪੰਧੇਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਹਾਇਕ ਥਾਣੇਦਾਰ ਅਮਨ ਕੁਮਾਰ ਨੇ ਖੇਡ ਮੈਦਾਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਮਾਜ ਵਿਚ ਲੁਕੇ ਹੋਏ ਚੋਰ, ਲੁਟੇਰੇ, ਬਦਮਾਸ਼ਾਂ ਦੀ ਸ਼ਨਾਖ਼ਤ ਲਈ ਸਖ਼ਤ ਕਦਮ ਚੁੱਕੇ ਜਾਣ-ਬਹਿਣੀਵਾਲ <br/>
Ad Position 24