20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 07-11-2025
ਮੁੱਦਕੀ, 6 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਦੇ ਲੁਹਾਮ ਰੋਡ 'ਤੇ ਸਥਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਲਾਕਾ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ 3 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ 5 ਨਵੰਬਰ ਨੂੰ ਭੋਗ ਪਾਏ ਗਏ | ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਨਾਲ ਜੋੜਨ ਲਈ ਧਾਰਮਿਕ ਦੀਵਾਨ ਸਜਾਏ ਗਏ ਅਤੇ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਗੁਰੂ ਜੱਸ ਦਾ ਗੁਣਗਾਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਕੇਵਲ ਸਿੰਘ ਅਤੇ ਮੈਨੇਜਰ ਗੁਰਜੰਟ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਗੁਰਪੁਰਬ ਦੇ ਇਸ ਸਫਲ ਸਮਾਗਮ ਦੀ ਦੇਖ-ਰੇਖ ਵਿਚ ਕੇਵਲ ਸਿੰਘ ਮੁੱਦਕੀ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ, ਬਲਵਿੰਦਰ ਸਿੰਘ ਲੁਹਾਮ ਮੀਤ ਪ੍ਰਧਾਨ, ਗੁਰਜੰਟ ਸਿੰਘ ਲੁਹਾਮ ਮੈਨੇਜਰ, ਹਰਦੀਪ ਸਿੰਘ ਨੰਬਰਦਾਰ ਮੁੱਦਕੀ ਖ਼ਜ਼ਾਨਚੀ, ਕੁਲਦੀਪ ਸਿੰਘ ਮੁੱਦਕੀ ਸਹਾਇਕ ਖ਼ਜ਼ਾਨਚੀ, ਪ੍ਰਗਟ ਸਿੰਘ ਖ਼ਾਲਸਾ ਮੁੱਦਕੀ ਸੈਕਟਰੀ, ਸੁਖਚੈਨ ਸਿੰਘ ਮੁੱਦਕੀ, ਬਲਵਿੰਦਰ ਸਿੰਘ ਮੁੱਦਕੀ, ਬਲਜੀਤ ਸਿੰਘ ਮੁੱਦਕੀ, ਸੁਖਮੰਦਰ ਸਿੰਘ ਮੁੱਦਕੀ, ਜਸਵੀਰ ਸਿੰਘ ਮੁੱਦਕੀ, ਸਤਵੀਰ ਸਿੰਘ ਮੁੱਦਕੀ, ਬੇਅੰਤ ਸਿੰਘ ਮੁੱਦਕੀ, ਹਰਮਨ ਸਿੰਘ ਮੁੱਦਕੀ, ਹਰਨੇਕ ਸਿੰਘ ਲੁਹਾਮ, ਗੁਰਜੀਤ ਸਿੰਘ ਲੁਹਾਮ, ਗੁਰਮੀਤ ਸਿੰਘ ਲੁਹਾਮ, ਸੁਰਿੰਦਰ ਸਿੰਘ ਲੁਹਾਮ, ਤਾਰ ਸਿੰਘ ਲੁਹਾਮ, ਪਰਮਜੀਤ ਸਿੰਘ ਮੁੱਦਕੀ, ਗੁਰਪ੍ਰੀਤ ਸਿੰਘ ਮੁੱਦਕੀ ਅਤੇ ਸੇਵਾਦਾਰ ਬਾਬਾ ਸ਼ੇਰ ਸਿੰਘ ਆਦਿ ਮੈਂਬਰਾਂ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਨਾਲ ਵਾਤਾਵਰਨ ਤੇ ਸਿਹਤ ਨੂੰ ਵੱਡਾ ਨੁਕਸਾਨ-ਪ੍ਰਧਾਨ ਸੰਘਾ <br/> ਅਗਲੀ ਖ਼ਬਰ ਸਿਵਲ ਗੰਨਮੈਨ ਗਾਰਡ ਯੂਨੀਅਨ ਨੇ ਝੰਡਾ ਮਾਰਚ ਵਿਚ ਸ਼ਾਮਿਲ ਹੋਣ ਦਾ ਕੀਤਾ ਐਲਾਨ <br/>
Ad Position 24