16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪ੍ਰਸ਼ਾਸਨ ਵਲੋਂ ਆਰਜ਼ੀ ਲਾਇਸੰਸ ਜਾਰੀ ਨਾ ਕਰਨ 'ਤੇ ਐਤਕੀਂ ਬਗ਼ੈਰ ਲਾਇਸੰਸ ਤੋਂ ਮੱਖੂ 'ਚ ਵਿਕਣਗੇ ਪਟਾਕੇ

Ad Position 21
No active advertisement
ਅਜੀਤ ਡੈਸਕ 18-10-2025
ਮੱਖੂ, 17 ਅਕਤੂਬਰ (ਵਰਿੰਦਰ ਮਨਚੰਦਾ)-ਦੀਵਾਲੀ, ਗੁਰਪੁਰਬ, ਕ੍ਰਿਸਮਸ 'ਤੇ ਨਵੇਂ ਸਾਲ ਮੌਕੇ ਮੱਖੂ ਸ਼ਹਿਰ ਅੰਦਰ ਐਤਕੀਂ ਬਗ਼ੈਰ ਆਰਜ਼ੀ ਲਾਇਸੰਸ ਤੋਂ ਪਟਾਕੇ ਵਿਕਣਗੇ, ਕਿਉਂਕਿ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਪਟਾਕੇ ਵੇਚਣ ਲਈ ਜਾਰੀ ਕੀਤੇ 20 ਲਾਇਸੈਸਾਂ 'ਚੋਂ ਮੱਖੂ ਸ਼ਹਿਰ ਲਈ ਕੋਈ ਆਰਜ਼ੀ ਲਾਇਸੰਸ ਜਾਰੀ ਨਹੀਂ ਹੋਇਆ | ਦੱਸਣਯੋਗ ਹੈ ਕਿ ਪਟਾਕਿਆਂ ਦੀ ਵਿੱਕਰੀ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਖੁੱਲ੍ਹੇ ਗਰਾਊਾਡ 'ਚ ਲਾਇਸੰਸਸ਼ੁਦਾ ਵਿਕਰੇਤਾ ਹੀ ਆਪਣੇ ਪਟਾਕੇ ਵੇਚ ਸਕਣ ਜਿਸ ਲਈ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚੋਂ ਕੁੱਲ ਪ੍ਰਾਪਤ ਹੋਈਆਂ 31 ਅਰਜ਼ੀਆਂ 'ਚੋਂ 20 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਰ ਕਸਬੇ ਤੇ ਸ਼ਹਿਰ ਦਾ ਜ਼ਿਕਰ ਮਿਲਦਾ ਹੈ ਪਰ ਸ਼ਹਿਰ ਮੱਖੂ ਲਈ ਇਕ ਵੀ ਲਾਇਸੰਸ ਜਾਰੀ ਨਹੀਂ ਕੀਤਾ ਗਿਆ | ਮੱਖੂ ਸ਼ਹਿਰ 'ਚ ਲੋਕਾਂ ਅੰਦਰ ਖ਼ਾਸ ਚਰਚਾ ਹੈ ਕਿ ਕੀ ਪ੍ਰਸ਼ਾਸਨ ਨੂੰ ਮੱਖੂ ਸ਼ਹਿਰ ਵਿਚੋਂ ਕੋਈ ਅਰਜ਼ੀ ਪ੍ਰਾਪਤ ਨਹੀਂ ਹੋਈ ਜਾਂ ਫਿਰ ਪ੍ਰਸ਼ਾਸਨ ਨੇ ਜਾਣ ਕੇ ਮੱਖੂ ਲਈ ਕੋਈ ਆਰਜ਼ੀ ਲਾਇਸੰਸ ਜਾਰੀ ਨਹੀਂ ਕੀਤਾ | ਇਸ ਸਬੰਧੀ ਜਦ ਸਬੰਧ ਜਦ ਏ.ਡੀ.ਸੀ. ਫ਼ਿਰੋਜ਼ਪੁਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੱਖੂ ਵਿਚੋਂ ਕਿਸੇ ਨੇ ਲਾਇਸੰਸ ਲਈ ਅਰਜ਼ੀ ਹੀ ਨਹੀਂ ਅਪਲਾਈ ਕੀਤੀ ਜਿਸ ਲਈ ਉਨ੍ਹਾਂ ਐੱਸ.ਡੀ.ਐਮ. ਜ਼ੀਰਾ ਦੀ ਡਿਊਟੀ ਲਗਾਈ ਹੈ ਕਿ ਸ਼ਹਿਰ ਅੰਦਰ ਜੇਕਰ ਕੋਈ ਲਾਇਸੰਸ ਲੈਣ ਦਾ ਚਾਹਵਾਨ ਹੈ ਤਾਂ ਉਹ ਲਾਇਸੰਸ ਲਈ ਅਰਜ਼ੀ ਦੇ ਸਕਦਾ |
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ 'ਜ਼ੀਰੋ ਪਲਾਸਟਿਕ ਹੁਨਰ ਤੇ ਉੱਦਮ ਮੇਲਾ 2025' ਕਰਵਾਇਆ ਅਗਲੀ ਖ਼ਬਰ ਕਿਸਾਨਾਂ ਨੇ ਮੱਲਾਂਵਾਲਾ ਵਿਖੇ ਕੱਢਿਆ ਝੰਡਾ ਮਾਰਚ
Ad Position 24