22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

13 ਤੋਲੇ ਚਾਂਦੀ ਤੇ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 21-09-2025

ਮੰਡੀ ਲਾਧੂਕਾ, 20 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੇ ਵਾਰਡ ਨੰਬਰ 5 ਵਿਚੋਂ ਚੋਰ 13 ਤੋਲੇ ਚਾਂਦੀ ਅਤੇ 39 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ ਹਨ | ਦਰਸ਼ਨਾਂ ਰਾਣੀ ਪਤਨੀ ਪਰਮਜੀਤ ਸਿੰਘ ਨੇ ਦੱਸਿਆ ਹੈ ਉਹ ਆਪਣੇ ਬੱਚਿਆਂ ਦੇ ਨਾਲ ਬਿਆਸ ਗਈ ਹੋਈ ਸੀ ਤੇ ਉਸ ਦਾ ਪਤੀ ਘਰ ਵਿਚ ਇਕੱਲਾ ਸੀ | ਇਸ ਦੌਰਾਨ ਉਸ ਦੇ ਘਰੋਂ ਅਲਮਾਰੀ 'ਚੋਂ 13 ਤੋਲੇ ਚਾਂਦੀ 39 ਹਜ਼ਾਰ ਰੁਪਏ ਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ | ਦਰਸ਼ਨਾਂ ਰਾਣੀ ਨੇ ਦੱਸਿਆ ਹੈ, ਚੋਰੀ ਦੀ ਇਸ ਘਟਨਾ ਬਾਰੇ ਮੰਡੀ ਦੀ ਪੁਲਿਸ ਨੂੰ ਦੱਸ ਦਿੱਤਾ ਹੈ | ਦਰਸ਼ਨਾਂ ਰਾਣੀ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕੀਤੇ ਜਾਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਡਵੀਜ਼ਨ 'ਚ 'ਸਵੱਛਤਾ ਹੀ ਸੇਵਾ-2025' ਮੁਹਿੰਮ ਤਹਿਤ ਸਾਈਕਲ ਰੈਲੀ <br/> ਅਗਲੀ ਖ਼ਬਰ ਕਮਰੇ ਦੀ ਛੱਤ ਡਿਗਣ ਨਾਲ ਵਿਅਕਤੀ ਜ਼ਖ਼ਮੀ <br/>
Ad Position 24