24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੰਭਲਾ ਫਾਊਾਡੇਸ਼ਨ ਦੀ ਪਹਿਲ ਸਦਕਾ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਹੜ੍ਹ ਪੀੜਤਾਂ ਨੂੰ ਭੇਟ ਕੀਤੀਆਂ ਗਊਆਂ <br/>

Ad Position 21
No active advertisement
ਪਿੰਡ ਕਾਲੂ ਵਾਲਾ ਦੇ ਪੀੜਤ ਪਰਿਵਾਰ ਨੂੰ ਗਊ ਭੇਟ ਕਰਦੇ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਮੌਕੇ 'ਤੇ ਪਹੁੰਚੇ ਕਿਸਾਨ ਆਗੂ ਤੇ ਹੰਬਲਾ ਫਾਊਾਡੇਸ਼ਨ ਦੇ ਮੈਂਬਰ | <br/> 21-09-2025
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਹੜ੍ਹਾਂ ਦੀ ਬਰਬਾਦੀ ਨੇ ਜਿੱਥੇ ਕਈ ਪਰਿਵਾਰਾਂ ਦੀ ਜੀਵਨ ਰੇਖਾ ਨੂੰ ਤੋੜ ਕੇ ਰੱਖ ਦਿੱਤਾ ਉੱਥੇ ਹੀ ਇਨਸਾਨੀਅਤ ਦੀਆਂ ਨਵੀਆਂ ਮਿਸਾਲਾਂ ਵੀ ਸਾਹਮਣੇ ਆ ਰਹੀਆਂ ਹਨ | ਹਾਲ ਹੀ ਵਿਚ, ਫ਼ਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਵਿਖੇ ਹੜ੍ਹਾਂ ਕਾਰਨ ਮਰੇ ਪਸ਼ੂਆਂ ਦੀ ਭਰਪਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੀੜਤ ਪਰਿਵਾਰਾਂ ਨੂੰ ਗਊਆਂ ਭੇਟ ਕੀਤੀਆਂ ਤਾਂ ਜੋ ਉਹ ਪਰਿਵਾਰ ਆਪਣੀ ਰੋਜ਼ੀ ਰੋਟੀ ਦਾ ਵਸੀਲਾ ਕਰ ਸਕਣ | ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਚ ਹੋਏ ਨੁਕਸਾਨ ਤੇ ਮੁੜ ਵਸੇਬੇ ਲਈ ਯਤਨਸ਼ੀਲ ਹੰਭਲਾ ਫਾਊਾਡੇਸ਼ਨ ਪੰਜਾਬ ਵਲੋਂ ਪਿਛਲੇ ਦਿਨੀਂ ਭਾਰਤ ਦੇ ਆਖ਼ਰੀ ਟਾਪੂ ਨੁਮਾ ਪਿੰਡ ਕਾਲੂ ਵਾਲਾ 'ਚ ਸਰਵੇ ਕੀਤਾ ਤੇ ਉੱਥੋਂ ਦੇ ਹਾਲਾਤ ਨੂੰ ਆਪਣੇ ਸਹਿਯੋਗੀਆਂ ਤੇ ਦਾਨੀ ਸੱਜਣਾਂ ਨਾਲ ਸ਼ੇਅਰ ਕੀਤਾ ਗਿਆ ਸੀ | ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੋ ਗਊਆਂ ਕਾਲੂ ਵਾਲਾ ਪਿੰਡ ਦੇ ਪੀੜਤ ਪਰਿਵਾਰਾਂ ਨੂੰ ਭੇਟ ਕਰ ਦਿੱਤੀਆਂ | ਜ਼ਿਕਰਯੋਗ ਹੈ ਕਿ ਪਿੰਡ ਕਾਲੂ ਵਾਲਾ ਦੇ ਮੱਖਣ ਸਿੰਘ ਦੀ ਇਕ ਮੱਝ ਅਤੇ ਜਸਵੰਤ ਸਿੰਘ ਦੇ ਤਿੰਨ ਪਸ਼ੂ ਮਰ ਗਏ ਸਨ, ਨੂੰ ਇਕ-ਇਕ ਗਊ ਭੇਟ ਕੀਤੀ ਗਈ | ਗੱਲਬਾਤ ਕਰਦਿਆਂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਹੰਭਲਾ ਫਾਊਾਡੇਸ਼ਨ ਦੇ ਜ਼ਰੀਏ ਉਨ੍ਹਾਂ ਨੂੰ ਇਹਨਾਂ ਹੜ੍ਹ ਪੀੜਤ ਪਰਿਵਾਰਾਂ ਦਾ ਪਤਾ ਲੱਗਾ ਸੀ ਜਿਸ ਤੋਂ ਬਾਅਦ ਮੇਰੀ ਅਮਰੀਕਾ ਰਹਿੰਦੀ ਧੀ ਡਾ. ਮਨਦੀਪ ਕੌਰ, ਜਵਾਈ ਜਸਕੀਰਤ ਸਿੰਘ ਗਿੱਲ ਅਤੇ ਇਕ ਮੈਂ ਆਪਣੇ ਵਲੋਂ ਗਊ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਡਾ. ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਡਾ. ਗੁਰਚਰਨ ਸਿੰਘ ਨੂਰਪੁਰ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਨੋਹਣ ਸਿੰਘ ਨੰਬਰਦਾਰ, ਭਜਨ ਸਿੰਘ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਲੋਂਗੋਦੇਵਾ, ਦਵਿੰਦਰ ਸਿੰਘ ਸੈਕਟਰੀ, ਮਲਕੀਤ ਸਿੰਘ ਅਲੀਪੁਰ, ਗੁਲਜ਼ਾਰ ਸਿੰਘ, ਫੂਲਾ ਸਿੰਘ, ਪਵਨਦੀਪ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਾਰੰਗ ਪ੍ਰਧਾਨ, ਬਲਕਾਰ ਸਿੰਘ ਰੱਤਾ ਖੇੜਾ, ਪਰਮਿੰਦਰ ਭੁੱਲਰ, ਸ਼ਮਸ਼ੇਰ ਸੰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਲਾਲੋ ਦਾ ਜਨਮ ਦਿਹਾੜਾ 24 ਨੂੰ ਅੰਮਿ੍ਤਸਰ ਵਿਖੇ ਮਨਾਇਆ ਜਾਵੇਗਾ-ਸੂਬਾ ਪ੍ਰਧਾਨ ਕਲਸੀ ਅਗਲੀ ਖ਼ਬਰ ਵਾੜਾ ਕਾਲੀ ਰਾਉਨ ਵਿਖੇ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਵਿਦੇਸ਼ੀ ਸੰਗਤਾਂ ਨਾਲ ਬੰਨ੍ਹ ਬੰਨ੍ਹਣ ਦੀ ਕਰ ਰਹੇ...
Ad Position 24