24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਾੜਾ ਕਾਲੀ ਰਾਉਨ ਵਿਖੇ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਵਿਦੇਸ਼ੀ ਸੰਗਤਾਂ ਨਾਲ ਬੰਨ੍ਹ ਬੰਨ੍ਹਣ ਦੀ ਕਰ ਰਹੇ ਹਨ ਸੇਵਾ <br/>

Ad Position 21
No active advertisement
ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਖ਼ੁਦ ਵਿਦੇਸ਼ੀ ਸੰਗਤਾਂ ਨਾਲ ਬੰਨ੍ਹ ਬੰਨ੍ਹਣ ਦੀ ਸੇਵਾ ਕਰਦੇ ਹੋਏ | ਤਸਵੀਰ-ਕੁਲਵਿੰਦਰ ਸਿੰਘ ਸੰਧੂ <br/> 21-09-2025
ਮੱਖੂ, 20 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਿਕ ਸਰਬੱਤ ਦੇ ਭਲੇ ਲਈ ਤਨ ਮਨ ਧਨ ਨਾਲ ਸੇਵਾ ਕਮਾਉਣੀ ਹਰੇਕ ਸਿੱਖ ਦਾ ਪਰਮ ਧਰਮ ਹੈ | ਪੰਥ ਦੀਆਂ ਮਹਾਨ ਸੇਵਕ ਜਥੇਬੰਦੀਆਂ ਵਿਚੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਗੁਰਮਤਿ ਦੇ ਮਹਾਨ ਅਸੂਲਾਂ 'ਤੇ ਪਹਿਰਾ ਦਿੰਦੇ ਹੋਏ ਹੜ੍ਹਾਂ ਦੌਰਾਨ ਮਹਾਨ ਸੇਵਾ ਕਾਰਜ ਕਰ ਰਹੇ ਹਨ | ਉਨ੍ਹਾਂ ਵਿਚੋਂ ਇਕ ਸੇਵਾ ਕਾਰਜ ਸਤਲੁਜ ਦੇ ਖੁਰਦੇ ਜਾ ਰਹੇ ਬੰਨ੍ਹ ਨੂੰ ਬਚਾਉਣ ਲਈ ਪਿੰਡ ਵਾੜਾ ਕਾਲੀ ਰਾਉਨ ਵਿਚ 24 ਘੰਟੇ ਚੱਲ ਰਿਹਾ ਹੈ | ਸੰਤ ਬਾਬਾ ਸੁੱਖਾ ਸਿੰਘ ਦੇ ਨਾਲ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਇਸ ਸੇਵਾ ਵਿਚ ਹਿੱਸਾ ਲਿਆ | ਵਿਦੇਸ਼ੀ ਸੰਗਤ 'ਚ ਮਲੇਸ਼ੀਆ, ਇਟਲੀ, ਕਜਾਕਸਥਾਨ, ਰੂਸ, ਇੰਡੋਨੇਸ਼ੀਆ ਤੇ ਹੋਰ ਕਈ ਯੂਰਪੀਅਨ ਦੇਸ਼ਾਂ ਤੋਂ ਸ਼ਰਧਾਲੂ ਸ਼ਾਮਿਲ ਸਨ | ਇਹ ਸਾਰਾ ਜਥਾ ਅਨਿਲਜੀਤ ਸਿੰਘ ਮਲੇਸ਼ੀਆ ਦੀ ਅਗਵਾਈ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਹੈੱਡ-ਕੁਆਰਟਰ ਡੇਰਾ ਤਪੋਬਨ ਸਾਹਿਬ ਨਵਾਂ ਪੜਾਅ ਪਹੁੰਚਿਆ | ਇਸ ਜਥੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੰਪਰਦਾਇ ਵਲੋਂ ਚੱਲ ਰਹੀਆਂ ਸੇਵਾਵਾਂ ਵਿਚ ਹਿੱਸਾ ਲੈਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਸੰਤ ਬਾਬਾ ਸੁੱਖਾ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਵਾੜਾ ਕਾਲੀ ਰਾਉਨ ਵਿਖੇ ਚੱਲ ਰਹੀ ਸੇਵਾ ਵਿਚ ਇਸ ਜਥੇ ਨੂੰ ਨਾਲ ਲੈ ਕੇ ਸੰਗਤਾਂ ਸਮੇਤ ਸੇਵਾ ਵਿਚ ਪਹੁੰਚੇ | ਉਨ੍ਹਾਂ ਦੇ ਨਾਲ ਪਿੰਡ ਖਾਰਾ, ਮਨਿਹਾਲਾ ਜੈ ਸਿੰਘ, ਮੁਗਲਚੱਕ, ਬੰਗਾਲੀਪੁਰ, ਛੱਜਲਵੱਡੀ, ਚਿਰਾਗ਼ ਸ਼ਾਹ ਵਾਲਾ, ਖੋਜਕੀਪੁਰ, ਜਲਾਲਾਬਾਦ ਤੇ ਹੋਰ ਕਈ ਨਗਰਾਂ ਦੀ ਸੰਗਤ ਸੇਵਾ ਲਈ ਪਹੁੰਚੀ | ਇਸ ਦੌਰਾਨ ਗੁਰੂ ਕੇ ਲੰਗਰ ਸਮੇਤ ਚਾਹ ਪਕੌੜੇ ਸਾਰਾ ਦਿਨ ਖੁੱਲ੍ਹੇ ਵਰਤਦੇ ਰਹੇ | ਸਮੂਹ ਵਿਦੇਸ਼ੀ ਸ਼ਰਧਾਲੂਆਂ ਨੇ ਸਤਲੁਜ ਦੇ ਬੰਨ੍ਹ 'ਤੇ ਸੇਵਾ ਕਰ ਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਨਿਲਜੀਤ ਸਿੰਘ ਮਲੇਸ਼ੀਆ ਨੇ ਆਖਿਆ ਕਿ ਪੰਜਾਬ ਵਿਚ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੈ | ਇਸ ਲਈ ਬਹੁਤ ਥਾਵਾਂ 'ਤੇ ਸੇਵਾਵਾਂ ਦੀ ਲੋੜ ਹੈ | ਬਾਬਾ ਜੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਈ ਥਾਵਾਂ 'ਤੇ ਸੇਵਾ ਚੱਲ ਰਹੀ ਹੈ | ਅੱਜ ਅਸੀਂ ਇੱਥੇ ਸੇਵਾ ਵਿਚ ਪਹੁੰਚ ਕੇ ਆਪਣੇ ਆਪ ਨੂੰ ਵਡਭਾਗੀ ਸਮਝ ਰਹੇ ਹਾਂ |

Ad Position 22
No active advertisement
ਪਿਛਲੀ ਖ਼ਬਰ ਹੰਭਲਾ ਫਾਊਾਡੇਸ਼ਨ ਦੀ ਪਹਿਲ ਸਦਕਾ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਹੜ੍ਹ ਪੀੜਤਾਂ ਨੂੰ ਭੇਟ ਕੀਤੀਆਂ ਗਊ... ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਹੜ੍ਹ ਪੀੜਤਾਂ ਲਈ ਲਏ ਗਏ ਫ਼ੈਸਲੇ ਸ਼ਲਾਘਾਯੋਗ-ਵਿਧਾਇਕ ਉੱਗੋਕੇ
Ad Position 24