10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਚੈੱਕ ਬਾਊਾਸ ਦੇ ਮਾਮਲੇ 'ਚੋਂ ਬਰੀ

Ad Position 21
No active advertisement
ਅਜੀਤ ਡੈਸਕ 06-11-2025
ਸੰਗਰੂਰ, 5 ਨਵੰਬਰ (ਧੀਰਜ ਪਸ਼ੌਰੀਆ) - ਜੱਜ ਮਨੂੰ ਸਿੰਗਲਾ ਦੀ ਅਦਾਲਤ ਨੇ ਚੈੱਕ ਬਾਉਂਸ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਮੁੱਦਈ ਪੱਖ ਕਰੋਪ ਔਰਗੇਨਿਕ ਪ੍ਰਾਈਵੇਟ ਲਿਮਟਿਡ ਸੂਲਰਘਰਾਟ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਕੀੜੇਮਾਰ ਦਵਾਈਆਂ ਦਾ ਕਾਰੋਬਾਰ ਕਰਦੇ ਹਨ | ਮਹੇਸ਼ ਕੁਮਾਰ ਹੰਸ ਵਾਸੀ ਭੁੰਨਾ ਮੰਡੀ (ਹਰਿਆਣਾ) ਉਨ੍ਹਾਂ ਤੋਂ ਦਵਾਈਆਂ ਦੀ ਖ਼ਰੀਦੋ ਫ਼ਰੋਖ਼ਤ ਕਰਦਾ ਸੀ | ਅਕਤੂਬਰ 2020 ਵਿਚ ਮਹੇਸ਼ ਕੁਮਾਰ ਨੇ ਦੇਣਦਾਰੀ ਕਲੀਅਰ ਕਰਨ ਲਈ 13,50,400 ਰੁਪਏ ਦਾ 1 ਦਸੰਬਰ 2020 ਤਾਰੀਖ਼ ਦਾ ਚੈੱਕ ਕੱਟ ਦਿੱਤਾ | ਜਦੋਂ ਇਸ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਭੇਜਿਆ ਗਿਆ ਤਾਂ ਇਹ ਚੈੱਕ ਖਾਤੇ ਵਿਚ ਲੋੜੀਂਦਾ ਬਕਾਇਆ ਨਾ ਹੋਣ ਕਾਰਨ ਬਾਉਂਸ ਹੋ ਗਿਆ ਜਿਸ ਦੀ ਅਦਾਲਤ ਵਿਚ ਸ਼ਿਕਾਇਤ ਕੀਤੀ ਗਈ | ਅਦਾਲਤ ਵਿਚ ਹੋਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਮਹੇਸ਼ ਕੁਮਾਰ ਹੰਸ ਨੇ ਦੱਸਿਆ ਕਿ ਉਨ੍ਹਾਂ ਦੇ ਵਕੀਲ ਕੁਲਦੀਪ ਜੈਨ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਉਸ ਨੂੰ ਬਰੀ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਪ੍ਰਸ਼ਨੋਤਰੀ ਦੇ ਫਸਵੇਂ ਮੁਕਾਬਲੇ 'ਚ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ-ਬਹਾਦਰਪੁਰ ਨੇ ਬਾਜ਼ੀ ਮਾਰੀ ਅਗਲੀ ਖ਼ਬਰ ਚੀਮਾ-ਜੋਧਪੁਰ ਸਕੂਲ ਵਿਖੇ ਉਦਾਸੀ ਗੀਤ ਮੁਕਾਬਲਾ ਕਰਵਾਇਆ <br/>
Ad Position 24