08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਮਾਜ ਚਿੰਤਕਾਂ ਵਲੋਂ ਭਾਈਚਾਰਕ ਏਕਤਾ ਬਣਾ ਕੇ ਰੱਖਣ ਦੀ ਅਪੀਲ

Ad Position 21
No active advertisement
ਅਜੀਤ ਡੈਸਕ 22-09-2025
ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ) - ਪਿਛਲੇ ਦਿਨੀਂ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਹੁਸ਼ਿਆਰਪੁਰ ਜ਼ਿਲੇ੍ਹ ਵਿਚ ਇੱਕ ਬੱਚੇ ਦੇ ਕੀਤੇ ਬੇਰਹਿਮ ਕਤਲ ਕਰਨ ਤੋਂ ਬਾਅਦ ਗਰਮਾਏ ਮਾਹੌਲ ਦੇ ਚੱਲਦਿਆਂ ਸੰਗਰੂਰ ਦੇ ਸਮਾਜ ਚਿੰਤਕਾਂ ਸਾਇੰਟਿਫਿਕ ਅਵੇਅਰਨੈੱਸ ਫੋਰਸ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ, ਪਿ੍ੰਸ. ਜਗਦੇਵ ਸਿੰਘ ਸੋਹੀ, ਪ੍ਰੋ. ਸੰਤੋਖ ਕੌਰ, ਪ੍ਰੋ. ਸਵਿੰਦਰ ਕੌਰ, ਬਲਵਿੰਦਰ ਸਿੰਘ, ਗੁਰਹਾਕਮ ਸਿੰਘ, ਬਲਦੇਵ ਸਿੰਘ ਗੋਸਲ, ਤੁਰਜਿੰਦਰ ਸਿੰਘ ਢਿੱਲੋਂ, ਪ੍ਰੋ. ਜੈਪਾਲ ਸਿੰਘ, ਰਾਜਿੰਦਰ ਕੌਰ ਮਾਨ, ਰੂਹੀ ਜੋਸ਼ੀ ਕੌਸ਼ਲ, ਅੰਜਲੀ ਸਿੱਧੂ, ਹਰਪ੍ਰੀਤ ਕੌਰ ਮੰਡੇਰ, ਐਂਡ ਨਵਕਿਰਨ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਉਸ ਨੂੰ ਜ਼ਰੂਰ ਸਖਤ ਸਜਾ ਮਿਲਣੀ ਚਾਹੀਦੀ ਹੈ ਪਰ ਕਿਸੇ ਇੱਕ ਵਿਅਕਤੀ ਦੇ ਗੁਨਾਹ ਬਦਲੇ ਪੂਰੇ ਭਾਈਚਾਰੇ ਨੂੰ ਦੋਸ਼ੀ ਗਰਦਾਨਣਾ ਗ਼ਲਤ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਕਿਸੇ ਵੀ ਅਫ਼ਵਾਹ ਤੋਂ ਸੁਚੇਤ ਰਹਿਣ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ 'ਸੰਗਠਨ ਸਿਰਜਣ' ਅਭਿਆਨ ਤਹਿਤ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਮੀਟਿੰਗਾਂ ਦਾ ਦੌਰ ਸਮਾਪਤ <br/> ਅਗਲੀ ਖ਼ਬਰ ਵਕਫ਼ ਬੋਰਡ ਪੰਜਾਬ ਦੁਗਨੀ ਵਿਖੇ ਤਕਨੀਕੀ ਸੁਵਿਧਾਵਾਂ ਲੈਸ ਮਾਡਲ ਸਕੂਲ ਬਣਾਏਗਾ- ਡਾ. ਅਨਵਰ ਭਸੌੜ
Ad Position 24