18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੁਖਾਨੰਦ ਤੇ ਵਿੱਕੀ ਸਿੱਧੂ ਵਲੋਂ ਖੋਖਰ ਪਰਿਵਾਰ ਨਾਲ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 23-10-2025
ਠੱਠੀ ਭਾਈ, 22 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਨਾਮੀ ਤੇ ਗੁਰੂ ਘਰ ਨਾਲ ਡੂੰਘੀ ਸੇਵਾ ਭਾਵਨਾ ਰੱਖਣ ਵਾਲੇ ਪਰਿਵਾਰ ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ ਦੇ ਛੋਟੇ ਭਰਾ, ਭਾਈ ਗੁਰਿੰਦਰ ਸਿੰਘ ਖੋਖਰ ਦੇ ਪਿਤਾ, ਭਾਈ ਅਮਨਦੀਪ ਸਿੰਘ ਖੋਖਰ ਇੰਸਪੈਕਟਰ ਪੰਜਾਬ ਪੁਲਿਸ, ਮਾ. ਭਾਈ ਹਰਜਿੰਦਰ ਸਿੰਘ ਖੋਖਰ, ਮਾ. ਭਾਈ ਰਵੀਇੰਦਰ ਸਿੰਘ ਖੋਖਰ ਦੇ ਚਾਚਾ ਜੀ ਭਾਈ ਸਾਹਿਬ ਭਾਈ ਅਜਮੇਲ ਸਿੰਘ ਖੋਖਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਖੋਖਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸਿੱਧੂ ਸੁਖਾਨੰਦ, ਮਾਰਕੀਟਿੰਗ ਸੁਸਾਇਟੀ ਬਾਘਾ ਪੁਰਾਣਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਿੱਕੀ ਸਿੱਧੂ ਸੁਖਾਨੰਦ, ਜਥੇਦਾਰ ਬਲਜੀਤ ਸਿੰਘ ਭੋਲਾ, ਮੱਖਣ ਸਿੰਘ ਮਹਾਜਨ, ਗੁਰਦੀਪ ਸਿੰਘ ਮੰਗੇੜਾ, ਡਾ. ਗੁਰਮੀਤ ਸਿੰਘ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਲਛਮਣ ਸਿੰਘ ਸੈਕਟਰੀ, ਸੂਬਾ ਸਿੰਘ ਮਾਨ, ਮਾ. ਗਿਆਨੀ ਚਰਨ ਸਿੰਘ, ਆੜ੍ਹਤੀ ਭਾਈ ਬਲਤੇਜ ਸਿੰਘ ਖੋਖਰ, ਜੱਸਾ ਡੇਅਰੀ ਵਾਲਾ ਅਤੇ ਹੋਰ ਕਈ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ 'ਚ ਦੀਵਾਲੀ ਤੇ ਬੰਦੀ ਛੋੜ ਦਾ ਦਿਹਾੜਾ ਮਨਾਇਆ <br/>
Ad Position 24