13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਯੂ.ਪੀ 'ਚ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ 6 ਸ਼ਰਧਾਲੂ ਔਰਤਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 06-11-2025
ਮਿਰਜ਼ਾਪੁਰ, 5 ਨਵੰਬਰ (ਪੀ. ਟੀ. ਆਈ)-ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਬੁੱਧਵਾਰ ਸਵੇਰੇ ਗਲਤ ਪਾਸਿਓ ਰੇਲਵੇ ਲਾਈਨ ਪਾਰ ਕਰਦਿਆਂ ਕਾਲਕਾਜੀ-ਹਾਵੜਾ ਰੇਲ ਗੱਡੀ (ਨੇਤਾਜੀ ਐਕਸਪ੍ਰੈੱਸ) ਦੀ ਲਪੇਟ 'ਚ ਆਉਣ ਨਾਲ 6 ਔਰਤਾਂ ਦੀ ਮੌਤ ਹੋ ਗਈ | ਪੀੜਤ ਔਰਤਾਂ ਕਾਰਤਿਕ ਪੂਰਨਿਮਾ (ਕੱਤਕ ਦੀ ਪੁੰਨਿਆ) ਮੌਕੇ ਵਾਰਾਨਸੀ ਵਿਖੇ ਗੰਗਾ ਇਸ਼ਨਾਨ ਲਈ ਜਾ ਰਹੀਆਂ ਸਨ | ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9.30 ਵਜੇ ਉਸ ਵੇਲੇ ਵਾਪਰੀ ਜਦੋਂ ਚੁਨਾਰ ਰੇਲਵੇ ਸਟੇਸ਼ਨ 'ਤੇ ਗੋਮੋਹ-ਪ੍ਰਯਾਗਰਾਜ ਐਕਸਪ੍ਰੈਸ 'ਚੋਂ ਉਤਰਨ ਮਗਰੋਂ ਕੁੱਝ ਯਾਤਰੀ ਗਲਤ ਪਾਸਿਓ ਰੇਲ ਪਟੜੀਆਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ | ਇਸ ਦੌਰਾਨ ਪਲੇਟਫ਼ਾਰਮ ਨੰਬਰ ਤਿੰਨ ਤੋਂ ਤੇਜ਼ ਰਫ਼ਤਾਰ ਨਾਲ ਲੰਘ ਰਹੀ ਨੇਤਾਜੀ ਐਕਸਪ੍ਰੈੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਉਨ੍ਹਾਂ ਦੱਸਿਆ ਕਿ ਯਾਤਰੀ ਰੇਲਗੱਡੀ ਦੇ ਪਲੇਟਫ਼ਾਰਮ ਵਾਲੇ ਪਾਸੇ ਨਹੀਂ ਉਤਰੇ, ਸਗੋਂ ਉਲਟ ਪਾਸੇ ਉਤਰੇ, ਜਿੱਥੇ ਉਨ੍ਹਾਂ ਨੂੰ ਦੂਜੇ ਪਾਸਿਓ ਆ ਰਹੀ ਇੱਕ ਹੋਰ ਰੇਲਗੱਡੀ ਨੇ ਟੱਕਰ ਮਾਰ ਦਿੱਤੀ | ਜੀ.ਆਰ.ਪੀ. ਦੇ ਇੰਸਪੈਕਟਰ ਰਾਘਵੇਂਦਰ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਸਵਿਤਾ (28), ਸਾਧਨਾ (16), ਸ਼ਿਵ ਕੁਮਾਰੀ (12), ਅੰਜੂ ਦੇਵੀ (20), ਸੁਸ਼ੀਲਾ ਦੇਵੀ (60) ਅਤੇ ਕਲਾਵਤੀ (50) ਵਜੋਂ ਹੋਈ ਹੈ | ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਪੰਜਾਬ 'ਵਰਸਿਟੀ ਨੂੰ ਜੰਗ ਦਾ ਮੈਦਾਨ ਬਣਾਉਣ ਤੋਂ ਗੁਰੇਜ਼ ਕਰੇ-ਚੰਦੂਮਾਜਰਾ ਅਗਲੀ ਖ਼ਬਰ ਏਅਰ ਇੰਡੀਆ ਦਾ ਸਰਵਰ ਦੇਸ਼ ਭਰ 'ਚ ਠੱਪ
Ad Position 24