12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬੰਗਾਲ 'ਚ ਵੋਟਰ ਸੂਚੀ ਤੋਂ ਬਾਹਰ ਹੋਣ ਦੇ ਡਰੋਂ ਵਿਅਕਤੀ ਵਲੋਂ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 06-11-2025
ਕੋਲਕਾਤਾ, 5 ਨਵੰਬਰ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਵੋਟਰ ਸੂਚੀ ਤੋਂ ਬਾਹਰ ਹੋਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ | ਉਸਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਵੋਟਰ ਸੂਚੀਆਂ ਦੇ ਚੱਲ ਰਹੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੌਰਾਨ ਵੋਟਰ ਸੂਚੀ 'ਚੋਂ ਨਾਮ ਕੱਟੇ ਜਾਣ ਤੋਂ ਡਰਿਆ ਹੋਇਆ ਸੀ | ਤਿ੍ਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਐਸ.ਆਈ.ਆਰ. ਦੇ ਡਰੋਂ ਇਹ ਰਾਜ ਵਿਚ ਅੱਠਵੀਂ ਅਜਿਹੀ ਘਟਨਾ ਹੈ | ਮਿ੍ਤਕ ਦੀ ਪਛਾਣ ਸਫੀਕੁਲ ਗਾਜ਼ੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਉੱਤਰੀ 24 ਪਰਗਨਾ ਦੇ ਘੁਸ਼ੀਘਾਟਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਭੰਗਰ ਦੇ ਜੈਪੁਰ ਖੇਤਰ ਵਿਚ ਆਪਣੇ ਸਹੁਰੇ ਘਰ ਰਹਿ ਰਿਹਾ ਸੀ | ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਗਾਜ਼ੀ ਕੁਝ ਮਹੀਨੇ ਪਹਿਲਾਂ ਇੱਕ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ ਅਤੇ ਉਦੋਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਉਹ ਜਾਇਜ਼ ਪਛਾਣ ਪੱਤਰ ਨਾ ਹੋਣ ਕਰਕੇ ਡਰਿਆ ਹੋਇਆ ਸੀ | ਉਹ ਕਹਿੰਦਾ ਰਹਿੰਦਾ ਸੀ ਕਿ ਉਸ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਨਿਹੰਗ ਸਿੰਘ ਜਥੇਬੰਦੀਆਂ ਅੱਜ ਸੁਲਤਾਨਪੁਰ ਲੋਧੀ 'ਚ ਮਹੱਲਾ ਸਜਾਉਣਗੀਆਂ <br/> ਅਗਲੀ ਖ਼ਬਰ ਅਫ਼ਗਾਨ ਸਿੱਖਾਂ ਦੀ ਗ਼ੈਰ-ਮੌਜੂਦਗੀ 'ਚ ਤਾਲਿਬਾਨ ਨੇ ਖ਼ੋਸਤ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਨਿਸ਼ਾਨ ਸਾਹਿਬ ਦੀ ਸੇਵਾ...
Ad Position 24