22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 23-10-2025
ਫ਼ਾਜ਼ਿਲਕਾ, 22 ਅਕਤੂਬਰ-ਪੰਜਾਬ, ਪੰਜਾਬੀ, ਪੰਜਾਬੀਅਤ ਦਾ ਅਲੰਬਰਦਾਰ 'ਅਜੀਤ' ਪ੍ਰਕਾਸ਼ਨ ਸਮੂਹ ਜਦ ਵੀ ਪੰਜਾਬੀਆਂ 'ਤੇ ਸੰਕਟ ਆਉਂਦਾ ਹੈ ਤਾਂ ਉਨ੍ਹਾਂ ਦੀ ਬਾਂਹ ਅੱਗੇ ਹੋ ਕੇ ਫੜਦਾ ਹੈ | ਇਸ ਵਾਰ ਕੌਮਾਂਤਰੀ ਸਰਹੱਦੀ ਜ਼ਿਲਿ੍ਹਆਂ ਅੰਦਰ ਹੜ੍ਹਾਂ ਨੇ ਤਬਾਹੀ ਦਾ ਜੋ ਮੰਜ਼ਰ ਢਾਹਿਆ ਹੈ, ਉਸ ਨੂੰ ਦੇਖਦਿਆਂ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫ਼ੰਡ ਰਾਹੀਂ ਰਾਹਤ ਸਮਗਰੀ ਨੂੰ ਜੋ ਵੰਡਣ ਦਾ ਉਪਰਾਲਾ ਸ਼ੁਰੂ ਕੀਤਾ ਹੈ, ਉਸੇ ਤਹਿਤ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਵੰਡਣ ਦਾ ਕੰਮ ਹੁਸੈਨੀਵਾਲਾ ਨੇੜੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਹਿਲੇ ਪਿੰਡ ਗੱਟੀ ਰਾਜੋ ਕੇ ਦੇ ਸਰਕਾਰੀ ਸੀਨੀਅਰ ਸਕੂਲ ਅੰਦਰ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ 'ਚ ਬੜੇ ਸੁਚੱਜੇ ਢੰਗ ਨਾਲ ਸ਼ੁਰੂ ਕੀਤਾ ਗਿਆ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਅਦਾਰਾ 'ਅਜੀਤ' ਦੀ ਟੀਮ ਨਾਲ ਅਤੇ ਹਾਜ਼ਰ ਲੋਕਾਂ ਨਾਲ ਰਾਹਤ ਸਮਗਰੀ ਵੰਡਣ ਦੇ ਕੰਮ ਦੀ ਸ਼ੁਰੂਆਤ ਕੀਤੀ | 'ਅਜੀਤ' ਦੇ ਏਜੰਸੀ ਮੈਨੇਜਰ ਤੀਰਥ ਸਿੰਘ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ 'ਅਜੀਤ' ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਦਵਿੰਦਰ ਪਾਲ ਸਿੰਘ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੋਂ 'ਅਜੀਤ' ਦੇ ਪ੍ਰਤੀਨਿਧ ਅਤੇ ਇਲਾਕੇ ਭਰ ਦੇ ਪਤਵੰਤੇ ਹਾਜ਼ਰ ਸਨ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ. ਮਾਣਕ ਨੇ ਕਿਹਾ ਕਿ ਅਦਾਰਾ 'ਅਜੀਤ' ਦਾ ਮਿਸ਼ਨ ਪੰਜਾਬ, ਪੰਜਾਬੀ 'ਤੇ ਪੰਜਾਬੀਅਤ ਦੀ ਸੇਵਾ ਕਰਨਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਾਰਗਿਲ ਦਾ ਯੁੱਧ ਹੋਵੇ, ਦਿੱਲੀ ਦਾ 1984 ਦਾ ਕਤਲੇਆਮ ਹੋਵੇ, 1988 ਦੇ ਹੜ੍ਹਾਂ ਦਾ ਮਾਮਲਾ ਹੋਵੇ, ਅਦਾਰਾ 'ਅਜੀਤ' ਹਮੇਸ਼ਾ ਪੰਜਾਬੀਆਂ ਦੇ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ 'ਅਜੀਤ' ਦੇ ਮੱੁਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸੋਚ ਹਮੇਸ਼ਾ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਰਹੀ ਹੈ | ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਸਰਹੱਦੀ ਲੋਕਾਂ ਨੂੰ ਬਹੁਤ ਵਾਰ ਉਜੜਨਾ ਪਿਆ ਅਤੇ ਕੁਝ ਹੀ ਦਿਨਾਂ ਬਾਅਦ ਇਹ ਸਰਹੱਦੀ ਖੇਤਰ ਦੇ ਲੋਕ ਨਵੇਂ ਨਰੋੲ ਹੋ ਜਾਂਦੇ ਹਨ ਜਿਵੇਂ ਕੁਝ ਵੀ ਨਾ ਹੋਇਆ ਹੋਵੇ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਦਿਲਬਾਗ ਸਿੰਘ ਵਿਰਕ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾ ਸ਼ੁਰੂ ਹੋਏ ਇਸ ਅਖ਼ਬਾਰ ਨੇ ਪੰਜਾਬ ਦੀ ਹਰ ਤਰਾਸਦੀ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਹੈ | ਡਾ. ਰੂਪ ਸਿੰਘ ਨੇ ਸਰਹੱਦੀ ਲੋਕਾਂ ਦੀ ਦੁਰਦਸ਼ਾ ਬਾਰੇ ਵਰਣਨ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਯਤਨ ਅਰੰਭਣੇ ਚਾਹੀਦੇ ਹਨ | ਪਿ੍ੰਸੀਪਲ ਹੰਸਰਾਜ ਫ਼ਾਜ਼ਿਲਕਾ ਨੇ ਕਿਹਾ ਕਿ ਆਮ ਲੋਕਾਂ ਅਤੇ ਮੁਲਾਜ਼ਮਾਂ ਦੀ ਆਵਾਜ਼ ਹਮੇਸ਼ਾ 'ਅਜੀਤ' ਨੇ ਚੁੱਕ ਕੇ ਮਸਲੇ ਹੱਲ ਕਰਵਾਏ ਹਨ | ਨੈਸ਼ਨਲ ਐਵਾਰਡੀ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਵਾਰ ਹੜ੍ਹਾਂ ਦੌਰਾਨ ਵੱਖ-ਵੱਖ ਸੰਸਥਾਵਾਂ, ਨਾਲ ਲੱਗਦੇ ਸੂਬਿਆਂ ਅਤੇ ਮੁਸਲਮਾਨ ਵੀਰਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਹੈ, ਇਹ ਇਕ ਮਿਸਾਲ ਹੈ | ਅਦਾਰਾ 'ਅਜੀਤ' ਦੇ ਉਪ ਦਫ਼ਤਰਾਂ ਫ਼ਾਜ਼ਿਲਕਾ, ਫ਼ਿਰੋਜ਼ਪੁਰ ਦੇ ਇੰਚਾਰਜ ਦਵਿੰਦਰ ਪਾਲ ਸਿੰਘ ਨੇ ਜਲੰਧਰ ਤੋਂ ਆਈ ਟੀਮ, ਇਲਾਕੇ ਦੇ ਪਤਵੰਤ ਸੱਜਣਾਂ, ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਆਏ ਹੋਏ ਪੱਤਰਕਾਰ ਦੋਸਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਡਵੋਕੇਟ ਲਖਵਿੰਦਰ ਹਾਂਡਾ, ਅਮਰਜੀਤ ਸ਼ਰਮਾ ਫ਼ਾਜ਼ਿਲਕਾ, ਪੱਤਰਕਾਰ ਰਾਕੇਸ਼ ਚਾਵਲਾ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਫ਼ਿਰੋਜ਼ਪੁਰ, ਜਤਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਪਰੂਥੀ, ਕਰਨ ਚੁਚਰਾ ਜਲਾਲਾਬਾਦ, ਸੁਖਜੀਤ ਸਿੰਘ ਬਰਾੜ ਅਬੋਹਰ, ਬਲਬੀਰ ਸਿੰਘ ਜੋਸਨ ਮੱਲਾਂਵਾਲਾ, ਪੱਪੂ ਸੰਧਾ ਪੰਜੇ ਕੇ, ਸੁਰਿੰਦਰ ਸਿੰਘ ਪੁਪਨੇਜਾ ਗੂਲੋਕੇ, ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ ਗੁਰੂਹਰਸਹਾਏ, ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ ਮਮਦੋਟ, ਸੁਖਜਿੰਦਰ ਸਿੰਘ ਸੰਧੂ ਕੁੱਲਗੜੀ, ਭਾਰਤ ਭੂਸ਼ਨ ਅਗਰਵਾਲ ਮੁਦਕੀ, ਕੁਲਵਿੰਦਰ ਸਿੰਘ ਮਖੂ, ਵਰਿੰਦਰ ਮਨਚੰਦਾ ਮਖੂ, ਤੇਜਿੰਦਰ ਸਿੰਘ ਇੰਚਾਰਜ, ਅਸ਼ਵਿੰਦਰ ਸਿੰਘ, ਵਿਸ਼ਾਲ ਗੁਪਤਾ, ਸ੍ਰੀਮਤੀ ਗੀਤਾ, ਲੈਕਚਰਾਰ ਪਿ੍ਅੰਕਾ ਜੋਸ਼ੀ, ਸਾਬਕਾ ਸਰਪੰਚ ਤੇ ਅਕਾਲੀ ਆਗੂ ਅਮਨਦੀਪ ਸਿੰਘ, ਬਲਵਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ ਕਿਸਾਨ ਆਗੂ, ਦਿਲਬਾਗ ਸਿੰਘ ਵਿਰਕ, ਬਾਬਾ ਹਰਸਾ ਸਿੰਘ, ਬਾਬਾ ਮਲੂਕ ਸਿੰਘ ਕੁਤਬਦੀਨ ਵਾਲਾ, ਲਖਵਿੰਦਰ ਸਿੰਘ ਠੇਕੇਦਾਰ, ਬਾਬਾ ਜਗੀਰ ਸਿੰਘ, ਡਾ. ਮੰਗਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ ਨਿਹਾਲਾ ਲਵੇਰਾ, ਨਿਸ਼ਾਨਦੀਪ ਸਿੰਘ ਬੰਡਾਲਾ, ਗੁਰਮੇਜ ਸਿੰਘ ਸਾਬਕਾ ਸਰਪੰਚ ਧੀਰਾ ਘਾਰਾ, ਜਸਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 180 ਅਧਿਆਪਕ ਯੂਨੀਅਨ ਵਲੋਂ ਤਰਨ ਤਾਰਨ 'ਚ ਪੋਲ ਖੋਲ੍ਹ ਰੈਲੀ ਅਗਲੀ ਖ਼ਬਰ -ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ- 25 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਅਰਦਾਸ ਨ...
Ad Position 24