29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਫ਼ਿਲਮ 'ਗੋਡੇ ਗੋਡੇ ਚਾਅ 2' ਵਿਚ ਨਛੱਤਰ ਗਿੱਲ ਵਲੋਂ ਗਾਇਆ ਗੀਤ 'ਮੇਲਣਾ' ਪਾਵੇਗਾ ਧਮਾਲਾਂ <br/>

Ad Position 21
No active advertisement
ਅਜੀਤ ਡੈਸਕ 17-10-2025

ਜਲੰਧਰ, 16 ਅਕਤੂਬਰ (ਅ. ਬ.)-ਫਿਲਮ 'ਗੋਡੇ ਗੋਡੇ ਚਾਅ 2' ਵਿਚ ਮਸ਼ਹੂਰ ਗਾਇਕ ਨਛੱਤਰ ਗਿੱਲ ਵਲੋਂ ਗਾਇਆ ਧਮਾਕੇਦਾਰ ਗੀਤ 'ਮੇਲਣਾ' ਵਿਆਹਾਂ ਦੇ ਸੀਜ਼ਨ 'ਚ ਧਮਾਲਾ ਪਾਉਣ ਨੂੰ ਤਿਆਰ ਹੈ | ਇਹ ਗੀਤ ਇਕ ਰੰਗ–ਬਰੰਗੇ ਪੰਜਾਬੀ ਵਿਆਹ ਦੀ ਅਸਲ ਝਲਕ ਦਿਖਾਉਂਦਾ ਹੈ, ਜਿਥੇ ਢੋਲ ਦੀ ਥਾਪ ਗੂੰਜਦੀ ਹੈ, ਪਰਿਵਾਰ ਇਕੱਠੇ ਹੁੰਦੇ ਹਨ ਅਤੇ ਪਿਆਰ ਦਾ ਜਸ਼ਨ ਖੁਸ਼ੀ ਨਾਲ ਮਨਾਇਆ ਜਾਂਦਾ ਹੈ¢ਨਛੱਤਰ ਗਿੱਲ ਦੀ ਦਮਦਾਰ ਆਵਾਜ਼, ਦੇਸੀ ਕ੍ਰਿਊ ਦਾ ਜੋਸ਼ ਭਰਿਆ ਸੰਗੀਤ ਅਤੇ ਕਪਤਾਨ ਦੇ ਸ਼ਾਨਦਾਰ ਬੋਲ ਇਹ ਸਾਰੇ ਮਿਲ ਕੇ ਇਸ ਗੀਤ ਨੂੰ ਸ਼ਾਨਦਾਰ ਬਣਾ ਰਹੇ ਹਨ | 'ਮੇਲਣਾ' ਰਵਾਇਤੀ ਪੰਜਾਬੀ ਵਿਆਹ ਦੇ ਰੰਗਾਂ ਨੂੰ ਇਕ ਆਧੁਨਿਕ ਤੜਕੇ ਨਾਲ ਜੋੜਦਾ ਹੈ, ਜਿਸ ਕਾਰਨ ਇਹ ਗੀਤ ਬਣ ਗਿਆ ਹੈ | ਇਹ ਗੀਤ ਇਕ ਪੱਕਾ 'ਚਾਰਟਬਸਟਰ' ਹੈ, ਜੋ ਇਸ ਸੀਜ਼ਨ ਦੇ ਹਰ ਵਿਆਹ ਦੀ 'ਪਲੇਅ ਲਿਸਟ' ਲਈ ਇਕ 'ਪਰਫੈਕਟ ਐਂਥਮ' ਹੈ¢'ਗੋਡੇ ਗੋਡੇ ਚਾਅ 2', ਜੋ ਜ਼ੀ ਸਟੂਡੀਓਜ਼ ਅਤੇ ਵੀ.ਐਚ. ਐਨਟਰਟੇਨਮੈਂਟ ਵਲੋਂ ਬਣਾਈ ਗਈ ਹੈ, ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ 'ਚ ਬਹੁਤ ਉਤਸ਼ਾਹ ਪੈਦਾ ਕਰ ਰਹੀ ਹੈ¢ਇਹ ਫ਼ਿਲਮ 21 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ ਅਤੇ ਇਹ ਔਰਤ-ਮਰਦ ਦੇ ਵਿਸ਼ੇ ਨੂੰ ਮਜ਼ੇਦਾਰ ਅਤੇ ਮਨੋਰੰਜਕ ਢੰਗ ਨਾਲ ਪੇਸ਼ ਕਰਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਕਰੀਮਪੁਰੀ ਦੀ ਅਗਵਾਈ 'ਚ ਬਸਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ ਅਗਲੀ ਖ਼ਬਰ ਸਿੱਖਿਆ ਵਿਭਾਗ ਦੇ ਸੈਮੀਨਾਰਾਂ ਨਾਲ ਅਧਿਆਪਕ ਪ੍ਰੇਸ਼ਾਨ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਪ੍ਰਭਾਵਿਤ <br/>
Ad Position 24