19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜਾਬ ਦੀਆਂ ਸਮੂਹ ਬੀ.ਐੱਡ. ਅਤੇ ਈ.ਟੀ.ਟੀ. ਸੰਸਥਾਵਾਂ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣਗੀਆਂ-ਨਿਰਮਲ ਸਿੰਘ <br/>

Ad Position 21
No active advertisement
ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਅਜੀਤ ਬਿਊਰੋ)-ਵਿਸ਼ਵ ਭਰ 'ਚ ਅਨੇਕਾਂ ਬੋਲੀਆਂ ਪ੍ਰਚੱਲਿਤ ਹਨ, ਹਰ ਵਿਅਕਤੀ ਦੀ ਮਾਂ-ਬੋਲੀ ਉਸ ਵਿਅਕਤੀ ਦੇ ਵਿਅਕਤੀਤਵ ਤੇ ਸਰਵ-ਪੱਖੀ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ | ਯੂਨੈਸਕੋ ਵਲੋਂ ਮਾਂ-ਬੋਲੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸੇ ਦਿਨ ਹੀ ਅੰਤਰ-ਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ਵੀ ਮਨਾਇਆ ਜਾਂਦਾ ਹੈ ਪਰ ਪੰਜਾਬੀਆਂ ਵਲੋਂ ਆਪਣੇ ਤੌਰ 'ਤੇ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੋਈ ਵਿਸ਼ਵ ਪੰਜਾਬੀ ਦਿਵਸ ਵੱਖਰਾ ਨਹੀਂ ਮਨਾਇਆ ਜਾਂਦਾ | ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ 'ਫੈਪ', 'ਜੈਕ' ਅਤੇ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰਕੇ ਅਹਿਦ ਲਿਆ ਗਿਆ ਕਿ ਹਰ ਸਾਲ 23 ਸਤੰਬਰ ਨੂੰ ਬਾਬਾ ਫ਼ਰੀਦ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਧੂਮਧਾਮ ਨਾਲ ਮਨਾਇਆ ਜਾਇਆ ਕਰੇਗਾ, ਕਿਉਂਕਿ ਬਾਬਾ ਫ਼ਰੀਦ ਜੀ ਪੰਜਾਬੀ ਦੇ ਮੁੱਢਲੇ ਕਵੀਆਂ 'ਚੋਂ ਸਨ | ਜਿਨ੍ਹਾਂ ਦੇ ਸਲੋਕਾਂ ਦੀ ਮਹਾਨਤਾ ਸਦਕਾ ਗੁਰੂ ਅਰਜਨ ਦੇਵ ਜੀ ਨੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਯੋਗ ਸਥਾਨ ਦੇ ਕੇ ਪ੍ਰਮਾਣਿਕਤਾ ਦਿੱਤੀ | ਬਾਬਾ ਫ਼ਰੀਦ ਜੀ ਦੇ ਸਲੋਕ ਆਮ ਲੋਕਾਂ ਦੀ ਸਰਲ ਸੋਧੀ ਹੋਈ ਭਾਸ਼ਾ 'ਚ ਪਰਮਾਤਮਾ ਦੀ ਬੰਦਗੀ, ਸਮਾਜਿਕ ਜੀਵਨ ਨੂੰ ਸੇਧ, ਭਾਸ਼ਾ ਦੀ ਮਿਠਾਸ, ਨਾਸ਼ਵਾਨਤਾ ਅਤੇ ਜੀਵਨ ਦੇ ਅਧਿਆਤਮਕ ਪੱਖ ਤੇ ਚਾਨਣਾ ਪਾਉਂਦੇ ਹਨ | ਨਿਰਮਲ ਸਿੰਘ ਵਾਈਸ ਪ੍ਰਧਾਨ ਫੈਡਰੇਸ਼ਨ ਆਫ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਸ ਦਿਨ ਪੰਜਾਬ ਦੀਆਂ ਸਮੂਹ ਬੀ.ਐਡ. ਅਤੇ ਈ.ਟੀ.ਟੀ. ਸੰਸਥਾਵਾਂ ਵਿਸ਼ਵ ਪੰਜਾਬੀ ਦਿਵਸ'' ਨੂੰ ਆਪਣੇ-ਆਪਣੇ ਤੌਰ 'ਤੇ ਆਪਣੇ-ਆਪਣੇ ਢੰਗ ਨਾਲ ਸਾਹਿਤਕ ਜਾਂ ਸੱਭਿਆਚਾਰਕ ਸਮਾਗਮ ਕਰਕੇ ਜ਼ਰੂਰ ਮਨਾਉਣਗੀਆਂ | ਉਨ੍ਹਾਂ ਕਿਹਾ ਕਿ ਇਸ ਦਿਨ ਪੰਜਾਬ ਦੀ ਸਾਰੀਆਂ ਸੰਸਥਾਵਾਂ 'ਚ ਸੁਲੇਖ ਮੁਕਾਬਲੇ, ਸ਼ਬਦ ਜੋੜ ਮੁਕਾਬਲੇ, ਕਵਿਤਾ ਲਿਖਣ ਜਾਂ ਉਚਾਰਨ ਮੁਕਾਬਲੇ, ਪੋਸਟਰ ਮੁਕਾਬਲੇ ਕਰਵਾਉਣਗੇ ਤਾਂ ਜੋ ਵਿਸ਼ਵ ਪੰਜਾਬੀ ਦਿਵਸ ਨੂੰ ਪੂਰੀ ਧੂਮਧਾਮ ਨਾਲ ਮਨਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਦਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਲੋਂ ਨਿੱਘਾ ਸਵਾਗਤ <br/> ਅਗਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ <br/>
Ad Position 24