19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

6 ਕਿੱਲੋ ਡੋਡੇ ਪੋਸਤ ਸਮੇਤ ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-11-2025
ਕੋਟਕਪੂਰਾ, 6 ਨਵੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿਚ ਮੋਗਾ ਰੋਡ ਤੋਂ ਦੇਵੀਵਾਲਾ ਰੋਡ ਪਰ ਜਾ ਰਹੇ ਸਨ ਤਾਂ ਦੇਵੀਵਾਲਾ ਰੋਡ ਪਰ ਖੱਬੇ ਹੱਥ ਖ਼ਾਲੀ ਪਲਾਟ ਵਿਚ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਦੇ ਅਗਲੇ ਪਾਸੇ ਪੈਰਾਂ ਵਿਚ ਇਕ ਗੱਟਾ ਪਲਾਸਟਿਕ ਪਿਆ ਸੀ, ਜਿਸ ਵਿਚ ਕੋਈ ਨਸ਼ੀਲੀ ਵਸਤੂ ਜਾਪਦੀ ਸੀ | ਉਸ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਦੇ ਪੈਰਾਂ ਵਿਚ ਪਏ ਗੱਟਾ ਪਲਾਸਟਿਕ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ ਡੋਡੇ ਪੋਸਤ ਬਰਾਮਦ ਹੋਏ, ਜੋ ਵਜਨ ਕਰਨ ਪਰ 6 ਕਿਲੋਗ੍ਰਾਮ ਸਨ | ਇਸ ਸਬੰਧ 'ਚ ਪੁਲਿਸ ਨੇ ਮੋਨੂੰ ਪੁੱਤਰ ਦੇਵਰਾਜ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਟਿਊਸ਼ਨ ਪੜ੍ਹਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਤੇ ਸਕੂਲ ਕਿੱਟਾਂ ਵੰਡੀਆਂ ਅਗਲੀ ਖ਼ਬਰ ਸੜਕ ਹਾਦਸੇ 'ਚ ਔਰਤ ਦੀ ਮੌਤ- ਇਕ ਗੰਭੀਰ ਜ਼ਖ਼ਮੀ • ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਸੜਕ 'ਤੇ ਲਾਇਆ ਧਰਨਾ • ਇਨਸਾਫ...
Ad Position 24