19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜੈ ਬਾਬਾ ਖੇਤਰਪਾਲ ਮੰਦਰ ਵਿਖੇ ਤੁਲਸੀ ਵਿਆਹ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-11-2025
ਗਿੱਦੜਬਾਹਾ, 6 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਜੈ ਬਾਬਾ ਖੇਤਰਪਾਲ ਮੰਦਰ ਗਿੱਦੜਬਾਹਾ ਮਹਿਲਾ ਸਤਿਸੰਗ ਮੰਡਲ ਵਲੋਂ ਮੰਦਰ ਵਿਖੇ ਭਗਵਾਨ ਸ਼ਾਲੀਗਰਾਮ ਤੇ ਤੁਲਸੀ ਮਾਤਾ ਦਾ ਵਿਆਹ ਸਮਾਗਮ ਕਰਵਾਇਆ ਗਿਆ | ਧਾਰਮਿਕ ਸਮਾਗਮ ਦੌਰਾਨ ਸ਼ਾਲੀਗਰਾਮ ਦੀ ਵਿਆਹ ਦੀ ਬਰਾਤ ਧੂਮਧਾਮ ਤੇ ਬੈਂਡ ਵਾਜਿਆਂ ਦੇ ਨਾਲ ਰਵਾਨਾ ਹੋਈ, ਜਿਸ ਦਾ ਜੈ ਬਾਬਾ ਖੇਤਰਪਾਲ ਮੰਦਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੰਦਰ ਪ੍ਰਬੰਧਕਾਂ ਵਲੋਂ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ | ਭਗਵਾਨ ਸ਼ਾਲੀਗਰਾਮ ਤੇ ਤੁਲਸੀ ਦੇ ਵਿਆਹ ਦੀਆਂ ਰਸਮਾਂ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਦੀਪਕ ਜੋਸ਼ੀ ਵਲੋਂ ਨਿਭਾਈਆਂ ਗਈਆਂ | ਇਸ ਮੌਕੇ ਵਿਆਹ ਵਿਚ ਹਿੱਸਾ ਲੈ ਰਹੀਆਂ ਔਰਤਾਂ ਵਲੋਂ ਵਿਆਹ ਦੇ ਗੀਤ ਗਾਏ ਗਏ ਤੇ ਭਜਨ ਕੀਰਤਨ ਕੀਤਾ ਗਿਆ | ਇਸ ਮੌਕੇ ਮੀਨਾ ਰਾਣੀ, ਰਮੀ ਗੋਇਲ, ਸ਼ਿਖਾ ਗੋਇਲ, ਅਨੀਤਾ ਗਰੋਵਰ, ਰਮਾ ਰਾਣੀ, ਪਿੰਕੀ ਗਰਗ, ਪੰਮੀ ਸ਼ਰਮਾ, ਕਮਲੇਸ਼ ਸ਼ਰਮਾ, ਕਵਿਤਾ ਗਰਗ, ਰੰਜਨਾ ਸ਼ਰਮਾ, ਸਰਿਤਾ ਗਿਲਹੋਤਰਾ, ਨੀਲਮ ਗਰਗ, ਕਿਰਨ ਗਰਗ, ਰਚਨਾ ਗਰਗ, ਰਵਿਤਾ ਗੋਇਲ, ਕਵਿਤਾ ਬਾਂਸਲ, ਡਿੰਪਲ ਗੋਇਲ, ਸ਼ਾਲੂ ਬਾਂਸਲ, ਗਰਮਾ ਗਰਗ, ਸੋਨੀਆ ਗੋਇਲ, ਮਮਤਾ ਗਰਗ, ਪ੍ਰੈਟੀ ਬਾਲਾ, ਸ਼ਿਖਾ ਗਿਲਹੋਤਰਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਡਰ-17 ਫ਼ੁੱਟਬਾਲ ਮੁਕਾਬਲੇ 'ਚ ਡਿਪਸ ਸਕੂਲ ਦੀ ਟੀਮ ਦਾ ਦੂਜਾ ਸਥਾਨ ਅਗਲੀ ਖ਼ਬਰ ਸਪੈਸ਼ਲ ਬੱਚਿਆਂ ਦੇ ਡੀ.ਏ.ਵੀ. ਰੈੱਡ ਕਰਾਸ ਸਕੂਲ ਲਈ ਇਕ ਲੱਖ ਰੁਪਏ ਦਾ ਚੈੱਕ ਭੇਟ
Ad Position 24