19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਾਤਾਵਰਨ ਪ੍ਰੇਮੀਆਂ ਨੇ 100 ਫ਼ਲਦਾਰ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 07-11-2025
ਫ਼ਰੀਦਕੋਟ, 6 ਨਵੰਬਰ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਚਮਕੌਰ ਸਿੰਘ ਸੰਧੂ ਰੇਂਜ ਅਫ਼ਸਰ ਜੰਗਲਾਤ ਵਿਭਾਗ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ ਤੇ ਸਰਬਜੀਤ ਸ਼ਰਮਾ ਬਲਾਕ ਅਫ਼ਸਰ ਦੀ ਅਗਵਾਈ ਹੇਠ ਵਾਤਾਵਰਨ ਪ੍ਰੇਮੀ ਜਗਪਾਲ ਸਿੰਘ ਬਰਾੜ ਦੇ ਸਹਿਯੋਗ ਨਾਲ ਮੱਸਾ ਸਿੰਘ ਭਾਣਾ ਤੇ ਕਾਲਾ ਸਿੰਘ ਸੰਧੂ ਦੀ ਟੀਮ ਵਲੋਂ ਗੁਰਦੁਆਰਾ ਸਾਹਿਬ ਗਰੀਨ ਐਵੀਨਿਊ ਅਸਥੀਆਂ ਜਲ ਪ੍ਰਵਾਹ ਕੇਂਦਰ ਰੋਡ 'ਤੇ ਵੱਖ-ਵੱਖ ਕਿਸਮਾਂ ਦੇ 100 ਬੂਟੇ ਲਗਾਏ ਗਏ ਤੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਗਈ | ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਨਹਿਰ ਕਿਨਾਰੇ ਬਣੀ ਸੈਰਗਾਹ ਨੂੰ ਹੋਰ ਹਰਾ ਭਰਾ ਬਣਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਅਜੈਬ ਸਿੰਘ ਸੰਧੂ, ਸੂਬਾ ਰਾਮ ਸ਼ਰਮਾ, ਮਾਸਟਰ ਜਗਵਿੰਦਰ ਸਿੰਘ, ਗੁਰਨੈਬ ਸਿੰਘ ਕਿੰਗਰਾ, ਜਸਮੇਲ ਸਿੰਘ ਚੱਢਾ, ਰਣਜੋਧ ਸਿੰਘ ਢਿਲੋਂ ਅਤੇ ਲਛਮਣ ਸਿੰਘ ਭਾਣਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਆਰ.ਐੱਮ. ਸਕੀਮ ਅਧੀਨ ਪ੍ਰਾਪਤ ਆਨਲਾਈਨ ਦਰਸਾਖ਼ਤਾਂ ਦੀ ਸੀਨੀਅਰਤਾ ਸੂਚੀ ਕੀਤੀ ਤਿਆਰ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਕੋਟਸੁਖੀਆ ਨਾਲ ਦੁੱਖ ਦਾ ਪ੍ਰਗਟਾਵਾ
Ad Position 24