19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਰਾਲੀ ਦੀਆਂ ਓਵਰਲੋਡ ਤੇ ਓਵਰ ਸਾਈਜ਼ ਟਰਾਲੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 07-11-2025
ਬਾਜਾਖਾਨਾ, 6 ਨਵੰਬਰ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਸੇਢਾ ਸਿੰਘ ਵਾਲਾ ਵਿਖੇ ਇਕ ਪ੍ਰਾਈਵੇਟ ਬਾਇਓ ਐਨਰਜੀ ਪਲਾਂਟ 'ਚ ਪਰਾਲੀ ਦੀ ਢੋਆ-ਢੁਆਈ ਲਈ ਚੱਲਦੀਆਂ ਓਵਰਲੋਡ ਟਰਾਲੀਆਂ ਕਰਕੇ ਜੈਤੋ ਰੋਡ ਬਾਜਾਖਾਨਾ ਦੀਆਂ ਚਾਰੇ ਸੜਕਾਂ 'ਤੇ ਹਰ ਸਮੇਂ ਮÏਤ ਘੁੰਮਦੀ ਨਜ਼ਰ ਆਉਂਦੀ ਹੈ¢ ਦੂਰ ਦੁਰਾਡੇ ਗੱਤਾ ਫ਼ੈਕਟਰੀਆਂ ਲਈ ਜਾਂਦੀਆਂ ਤੂੜੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਵੀ ਬੇਖÏਫ਼ ਮÏਤ ਦਾ ਸਾਮਾਨ ਚੁੱਕੀ ਫਿਰਦੀਆਂ ਹਨ, ਕਿਉਂਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਟਰੈਫਿਕ ਕੰਟਰੋਲ ਕਰਮਚਾਰੀ ਤੇ ਉੱਚ ਅਧਿਕਾਰੀ ਮੂਕ ਦਰਸ਼ਕ ਬਣ ਜਾਂਦੇ ਹਨ | ਜ਼ਿਕਰਯੋਗ ਹੈ ਕਿ ਟਰੈਫਿਕ ਸਬੰਧੀ ਨਿਯਮਾਂ ਨੂੰ ਵੀਡਿਓ ਤੇ ਜਾਗਰੂਕਤਾ ਕੈਂਪਾਂ ਰਾਹੀਂ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਤੇ ਛੋਟੇ ਵਾਹਨਾਂ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਜਦੋਂ ਓਵਰਲੋਡਿੰਗ ਵਾਹਨਾਂ 'ਤੇ ਅਸਲ 'ਚ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ ਤਾਂ ਅੱਖਾਂ ਬੰਦ ਕਰਕੇ ਬੈਠ ਜਾਂਦੇ ਹਨ ਪਰ ਹਰ ਰੋਜ਼ ਜੈਤੋ ਰੋਡ, ਬਰਨਾਲਾ ਰੋਡ ਤੇ ਓਵਰ ਬਿ੍ਜ ਦੀਆਂ ਦੋਨੋਂ ਸਰਵਿਸ ਰੋਡ ਤੇ ਪੁਲਿਸ ਥਾਣਾ ਬਾਜਾਖਾਨਾ ਦੇ ਸਾਹਮਣੇ ਆਮ ਹੀ ਜਾਮ ਲੱਗਿਆ ਰਹਿੰਦਾ ਹੈ¢ ਜਿਸ ਨਾਲ ਜਿੱਥੇ ਖਾਸ ਕਰਕੇ ਸਕੂਲ ਦੀਆਂ ਵਿਦਿਆਰਥਣਾਂ, ਦੋ ਪਹੀਆ ਵਾਹਨ ਚਾਲਕਾਂ ਨੂੰ ਮੁਸ਼ਕਿਲ ਤਾਂ ਆਉਂਦੀ ਹੈ, ਉੱਥੇ ਪੈਦਲ ਜਾਣ ਵਾਲੇ ਵੀ ਨਹੀਂ ਲੰਘ ਸਕਦੇ | ਲੋਕਾਂ ਨੇ ਮੰਗ ਕੀਤੀ ਕਿ ਉਕਤ ਟਰਾਲੀਆਂ ਨੂੰ ਸਿਰਫ਼ ਰਾਤ ਦੇ ਸਮੇਂ ਹੀ ਬਾਜ਼ਾਰ ਵਿਚੋਂ ਦੀ ਲੰਘਣ ਦੀ ਇਜ਼ਾਜਤ ਦਿੱਤੀ ਜਾਵੇ ਤਾਂ ਜੋ ਦਿਨ ਵੇਲੇ ਟਰੈਫ਼ਿਕ ਜਾਮ ਨਾ ਹੋਵੇ¢ ਇਲਾਕੇ ਦੇ ਮੋਹਤਵਰ ਵਿਅਕਤੀਆਂ ਦੁਆਰਾ ਜ਼ਿਲ੍ਹੇ ਦੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਤੋਂ ਮੰਗ ਕੀਤੀ ਕਿ ਇਨ੍ਹਾਂ ਓਵਰ ਲੋਡ ਟਰਾਲੀਆਂ ਨੂੰ ਨਕੇਲ ਪਾਈ ਜਾਵੇ ਤੇ ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਇਸ ਸਬੰਧੀ ਸਖ਼ਤੀ ਵਰਤਣ ਲਈ ਆਦੇਸ਼ ਜਾਰੀ ਕੀਤੇ ਜਾਣ¢
Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਨਸ਼ੇ ਦੀਆਂ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਲਈ ਕਣਕ ਦਾ ਕਰੀਬ 700 ਏਕੜ ਦਾ ਬੀਜ ਤੇ ਖਾਦ ਲੈ ਕੇ ਕਾਫ਼ਲਾ ਰਵਾਨਾ
Ad Position 24