08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਿ੍ਸ਼ਟਾਚਾਰ ਨੂੰ ਰੋਕਣ ਲਈ ਲੋਕ ਜਾਗਰੂਕ ਹੋਣ-ਗਿਰਧਰ, ਬਰਾੜ

Ad Position 21
No active advertisement
ਅਜੀਤ ਡੈਸਕ 18-10-2025
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਦਾਸ ਗਿਰਧਰ ਅਤੇ ਜਸਵੰਤ ਸਿੰਘ ਬਰਾੜ ਨੇ ਦੇਸ਼ ਅੰਦਰ ਵਧ ਰਹੇ ਭਿ੍ਸ਼ਟਾਚਾਰ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਭਿਆਨਕ ਬੁਰਾਈ 'ਤੇ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਜੋਕੇ ਮੌਜੂਦਾ ਹਾਲਾਤ 'ਚ ਵੱਡੀ ਗਿਣਤੀ 'ਚ ਨੌਕਰਸ਼ਾਹਾਂ ਤੇ ਰਾਜਸੀ ਆਗੂਆਂ ਦੇ ਆਪਸੀ ਗੱਠਜੋੜ ਕਰਕੇ ਵੱਡੀ ਪੱਧਰ 'ਤੇ ਭਿ੍ਸ਼ਟਚਾਰ ਫ਼ੈਲਿਆ ਹੈ | ਜਿਵੇਂ ਕਿ ਹੇਠਲੇ ਅਧਿਕਾਰੀ ਤੋਂ ਉੱਪਰ ਤੱਕ ਇਕ ਅਜਿਹੀ ਸਾਂਢ-ਗਾਂਢ ਹੋ ਚੁੱਕੀ ਹੈ, ਜਿਸ ਨੂੰ ਸਿਰਫ਼ ਜਨਤਾ ਹੀ ਜਨ ਚੇਤਨਾ ਲਹਿਰ ਪੈਦਾ ਕਰਕੇ ਕੰਟਰੌਲ ਕਰ ਸਕਦੀ ਹੈ | ਇਸ ਭਿ੍ਸ਼ਟਾਚਾਰ ਵਿਰੁੱਧ ਸਮਾਜ ਦੇ ਹਰ ਵਰਗ ਅਤੇ ਜਥੇਬੰਦੀਆਂ ਨੂੰ ਰਾਜਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਬੁਰਾਈ ਦੇ ਖ਼ਾਤਮੇ ਲਈ ਅੱਗੇ ਆਉਣ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਯੰਗਮੈਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਬੀ.ਸੀ. ਕਮਿਸ਼ਨ ਨੇ ਪਛੜੇ ਵਰਗ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24