10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਨੈਤਿਕ ਸਿੱਖਿਆ ਦੇ ਦੂਸਰੇ ਪੜਾਅ 'ਚ ਪ੍ਰਵੇਸ਼ ਕਰਨ ਵਾਲੇ ਬੱਚੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 22-09-2025
ਬਰਗਾੜੀ, 21 ਸਤੰਬਰ (ਲਖਵਿੰਦਰ ਸ਼ਰਮਾ)-ਗੁਰੂ ਨਾਨਕ ਮਲਟੀਵਰਸਟੀ ਲੁਧਿਆਣਾ ਵਲੋਂ ਪਿਛਲੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਸਬੰਧੀ ਸਕੂਲੀ ਬੱਚਿਆਂ ਦਾ ਇਮਤਿਹਾਨ ਲਿਆ ਸੀ ਜਿਸ ਵਿਚ ਕੁਲ ਕਰੀਬ 1800 ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿਚ ਇਸ ਸਕੂਲ ਦੇ 124 ਬੱਚਿਆਂ ਨੇ ਭਾਗ ਲਿਆ ਸੀ | ਇਸ ਇਮਤਿਹਾਨ ਵਿਚੋਂ ਅਗਲੇ ਪੜਾਅ ਲਈ 120 ਬੱਚਿਆਂ ਦੀ ਚੋਣ ਕੀਤੀ ਗਈ ਜਿਸ ਵਿਚ ਇਸ ਸਕੂਲ ਦੇ ਸੁਖਰਾਜ ਸਿੰਘ, ਰਹਿਮਤਪ੍ਰੀਤ ਕੌਰ, ਖੁਸ਼ਵੀਰ ਕੌਰ, ਗੁਰਨੂਰ ਕੌਰ, ਖਸ਼ਮੀਤ ਕੌਰ, ਜਪਨੀਤ ਕੌਰ, ਜਸਮੀਤ ਸਿੰਘ, ਕੁਲਦੀਪ ਸਿੰਘ, ਪ੍ਰਭਜੋਤ ਕੌਰ ਦੀ ਚੋਣ ਹੋਈ | ਇਨ੍ਹਾਂ ਚੁਣੇ ਬੱਚਿਆਂ ਨੂੰ ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਪਿੰ੍ਰਸੀਪਲ ਸੋਨੀਆ ਸੇਠੀ ਨੇ ਸਨਮਾਨਿਤ ਕਰਦਿਆਂ ਗੁਰੂ ਨਾਨਕ ਮਲਟੀਵਰਸਟੀ ਲੁਧਿਆਣਾ ਅਤੇ ਜ਼ੋਨ ਜੈਤੋ ਦੇ ਇੰਚਾਰਜ ਜਸਪ੍ਰੀਤ ਸਿੰਘ ਵਲੋਂ ਕਰਵਾਏ ਜਾਂਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਉੁਪਰਾਲਿਆਂ ਨਾਲ ਬੱਚੇ ਸਾਡੇ ਉਸਾਰੂ ਵਿਰਸੇ ਨਾਲ ਜੁੜੇ ਰਹਿੰਦੇ ਹਨ ਅਤੇ ਬੱਚਿਆਂ ਵਿਚ ਨੈਤਿਕ ਸਿੱਖਿਆ ਦੀ ਜਾਣਕਾਰੀ ਵਿਚ ਵਾਧਾ ਹੁੰਦਾ ਹੈ | ਉਨ੍ਹਾਂ ਸਕੂਲ ਦੀ ਨੈਤਿਕ ਸਿੱਖਿਆ ਦੀ ਇੰਚਾਰਜ ਰਜਨਦੀਪ ਕੌਰ ਢਿੱਲੋਂ ਵਲੋਂ ਬੱਚਿਆਂ ਨੂੰ ਕਰਵਾਈ ਵਧੀਆ ਮਿਹਨਤ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਕੋਆਰਡੀਨੇਟਰ ਅਮਰਜੀਤ ਕੌਰ, ਗਗਨਦੀਪ ਕੌਰ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਫ਼ਤਿਹ (ਪੰਜਾਬ) ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਬਾਬਾ ਫ਼ਰੀਦ ਦੀ ਯਾਦ 'ਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ
Ad Position 24