27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਕਰੈਪ ਦੇ ਗੋਦਾਮ ਨੰੂ ਅੱਗ ਲੱਗਣ ਕਾਰਨ ਸਾਮਾਨ ਰਾਖ ਦੇ ਢੇਰ 'ਚ ਬਦਲਿਆ

Ad Position 21
No active advertisement
ਅਜੀਤ ਡੈਸਕ 07-11-2025
ਰਾਜਪੁਰਾ, 6 ਨਵੰਬਰ (ਰਣਜੀਤ ਸਿੰਘ)-ਰਾਜਪੁਰਾ-ਭੋਗਲਾਂ ਰੋਡ 'ਤੇ ਸਥਿਤ ਇਕ ਵੇਸਟ ਸਕਰੈਪ ਦੇ ਗੋਦਾਮ ਵਿਚ ਅੱਗ ਲੱਗ ਗਈ, ਜਿਸ ਕਾਰਨ ਸਮਾਨ ਰਾਖ ਦਾ ਢੇਰ ਬਣ ਗਿਆ | ਅੱਗ ਇੰਨੀ ਜਿਆਦਾ ਸੀ ਕਿ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਦੋ ਦਰਜਣ ਦੇ ਕਰੀਬ ਗੱਡੀਆਂ ਮੰਗਵਾਉਣੀਆਂ ਪਈਆਂ | ਅੱਗ ਦੇ ਕਾਰਨਾਂ ਦਾ ਹਾਲ ਦੀ ਘੜੀ ਕੋਈ ਪੱਕਾ ਪਤਾ ਨਹੀਂ ਲੱਗ ਸਕਿਆ | ਜਾਣਕਾਰੀ ਮੁਤਾਬਕ ਭੋਗਲਾਂ ਨੇੜੇ ਇਕ ਸਕਰੈਪ ਦੇ ਗੋਦਾਮ ਵਿਚ ਅੱਗ ਲੱਗ ਗਈ ਤੇ ਅੱਗ ਦੀਆਂ ਲਪਟਾਂ ਨੇ ਸਾਰਾ ਸਮਾਨ ਰਾਖ ਦੇ ਢੇਰ ਚ ਬਦਲ ਕੇ ਰੱਖ ਦਿੱਤਾ | ਅੱਗ ਲੱਗਣ ਕਾਰਨ ਆਸਮਾਨ ਵਿਚ ਧੁੂੰਆਂ ਹੀ ਧੁੂੰਆਂ ਹੋ ਗਿਆ ਸੀ | ਇਸ ਦੀ ਖਬਰ ਤੁਰੰਤ ਫਾਇਰ ਬਿ੍ਗੇਡ ਨੂੰ ਦਿੱਤੀ ਗਈ ਅਤੇ ਅੱਗ ਬਝਾਊਣ ਲਈ ਫਾਇਰ ਬਿ੍ਗੇਡ ਰਾਜਪੁਰਾ ਦੀਆਂ ਗੱਡੀਆਂ ਸਮੇਤ ਹੋਰਨਾਂ ਥਾਂਵਾਂ ਤੋਂ ਵੀ ਅੱਗ ਬੁਝਾਉ ਗੱਡੀਆਂ ਮੰਗਵਾਉਣੀਆਂ ਪਈਆਂ | ਇਸ ਸੰਬੰਧੀ ਨਗਰ ਕੋਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਦੱਸਿਆ ਕਿ ਗੋਦਾਮ ਦੇ ਮਾਲਕਾਂ ਦਾ ਫੋਨ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਸਲ ਦੇ ਨਾਲ ਨਾਲ ਹੋਰਨਾਂ ਸ਼ਹਿਰਾਂ ਤੋਂ ਵੀ ਅੱਗ ਬਝਾਉਣ ਦੀਆਂ ਗੱਡੀਆਂ ਮੰਗਵਾਈਆਂ ਸਨ | ਭਾਵੇਂ ਕਿ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਦੇ ਕਾਰਨਾਂ ਦਾ ਹਾਲ ਦੀ ਘੜੀ ਕੋਈ ਪਤਾ ਨਹੀ ਲੱਗ ਸਕਿਆਂ ਜਦ ਕਿ ਮੌਕੇ 'ਤੇ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਕੋਈ ਅਤਿਸ਼ਬਾਜ਼ੀ ਡਿੱਗਣ ਕਾਰਨ ਵੀ ਲੱਗੀ ਹੋ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅਨਾਜ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁ... ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਦੇਵ ਮਾਨ ਦੀ ਅਗਵਾਈ 'ਚ ਪਿੰਡਾਂ ਤੇ ਸ਼ਹਿਰਾਂ ਦੀਆਂ ਕਮੇਟੀਆਂ ਨਾਲ ਪ੍ਰਸ਼ਾ...
Ad Position 24