24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਅਥਲੀਟ ਮਿਹਰਦੀਪ ਕੌਰ ਨੇ ਪੰਜਾਬ ਦਾ ਨਾਂਅ ਚਮਕਾਇਆ ਹੈ-ਰਜਿੰਦਰ ਸਿੰਘ ਵਿਰਕ

Ad Position 21
No active advertisement
ਅਜੀਤ ਡੈਸਕ 23-10-2025
ਪਟਿਆਲਾ, 22 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਆਰਡੀਨੇਟਰ ਰਜਿੰਦਰ ਸਿੰਘ ਵਿਰਕ ਵਲੋਂ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀ ਐਥਲੀਟ ਮਿਹਰਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਜਿੰਦਰ ਸਿੰਘ ਵਿਰਕ ਨੇ ਆਖਿਆ ਕਿ ਰਸੂਲਪੁਰ ਸੈਦਾ, ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਮਿਹਰਦੀਪ ਕੌਰ ਨੇ 40ਵੀਂ ਨੈਸ਼ਨਲ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ, ਜੋ ਕਿ ਕਲਿੰਗਾ ਸਟੇਡੀਅਮ ਭੁਵਨੇਸ਼ਵਰ (ਉਡੀਸਾ) ਵਿਚ ਹੋਈ, ਵਿਚ 400 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ | ਉਨ੍ਹਾਂ ਕਿਹਾ ਕਿ ਮਿਹਰਦੀਪ ਕੌਰ ਨੇ ਆਪਣੇ ਪਿਤਾ ਕਮਲਦੀਪ ਸਿੰਘ ਅਤੇ ਕੋਚ ਸੁਖਪ੍ਰੀਤ ਸਿੰਘ ਦੀ ਪੇ੍ਰਰਨਾ ਸਦਕਾ ਇਸ ਪ੍ਰਤੀਯੋਗਤਾ ਵਿਚ ਇੰਡੀਆ ਪੱਧਰ 'ਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਉਪਲਬਧੀ ਹਾਸਲ ਕੀਤੀ |
ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਮਿਹਰਦੀਪ ਕੌਰ ਯੂ.ਐਸ.ਏ. ਵਿਚ ਹੋਣ ਵਾਲੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ | ਰਜਿੰਦਰ ਸਿੰਘ ਵਿਰਕ ਵਲੋਂ ਮਿਹਰਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਗਿਆ ਕਿ ਰਸੂਲਪੁਰ ਸੈਦਾ ਵਰਗੇ ਪਿੰਡ ਤੋਂ ਤਰਾਸ਼ੀ ਗਈ ਇਸ ਧੀ ਨੇ ਸਿਰਫ ਪਟਿਆਲਾ ਜ਼ਿਲ੍ਹੇ ਦਾ ਨਹੀਂ ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ | ਮਿਹਰਦੀਪ ਕੌਰ ਦੇ ਸਨਮਾਨ ਸਮਾਰੋਹ ਦੌਰਾਨ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਉਪਲੱਬਧੀ ਨੂੰ ਪੰਜਾਬ ਦੀ ਧੀ ਦੀ ਵਿਸ਼ਵ ਪੱਧਰੀ ਸਫਲਤਾ ਵੱਲ ਇੱਕ ਵੱਡਾ ਕਦਮ ਕਹਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਚਰਨ ਸਿੰਘ ਵਲੋਂ 'ਆਪ' ਦੇ ਹਲਕਾ ਮੀਡੀਆ ਇੰਚਾਰਜ ਲਾਲੀ ਫ਼ਤਿਹਪੁਰ ਦਾ ਸਨਮਾਨ ਅਗਲੀ ਖ਼ਬਰ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਟੈਂਪੂ ਯੂਨੀਅਨ ਸਨੌਰ ਨੇ ਧਾਰਮਿਕ ਸਮਾਗਮ ਕਰਵਾਇਆ
Ad Position 24