24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਟੈਂਪੂ ਯੂਨੀਅਨ ਸਨੌਰ ਨੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 23-10-2025
ਸਨੌਰ, 22 ਅਕਤੂਬਰ (ਮੋਹਨ ਸਿੰਘ ਭੱਟੀ)-ਭਗਵਾਨ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ 'ਤੇ ਸਨੌਰ ਟੈਂਪੂ ਯੂਨੀਅਨ ਵੱਲੋਂ ਸਥਾਨਕ ਸਟੈਂਡ ਸਨੌਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਹੋਰ ਪਤਵੰਤਿਆਂ ਤੋਂ ਇਲਾਵਾ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਕਿ੍ਸਨ ਸਿੰਘ ਸਨੌਰ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਸਾਨੂੰ ਸਿਖਾਉਂਦੇ ਹਨ ਕਿ ਮਿਹਨਤ ਕਰਨਾ ਸਭ ਤੋਂ ਵੱਡੀ ਇਬਾਦਤ ਹੈ | ਜਿਹੜਾ ਆਪਣੀ ਰੋਜ਼ੀ ਇਮਾਨਦਾਰੀ ਨਾਲ ਕਮਾਉਂਦਾ ਹੈ, ਉਹੀ ਸੱਚਾ ਭਗਤ ਹੈ | ਭਗਵਾਨ ਵਿਸ਼ਵਕਰਮਾ ਜੀ ਨੇ ਮਨੁੱਖਤਾ ਨੂੰ ਮਿਹਨਤ, ਨਿਰਮਾਣ ਤੇ ਕੌਸ਼ਲ ਦਾ ਪਵਿੱਤਰ ਸੰਦੇਸ਼ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮਿਹਨਤਕਸ਼ ਵਰਗ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਤੇ ਟੈਂਪੂ ਯੂਨੀਅਨ ਵਰਗੀਆਂ ਸੰਸਥਾਵਾਂ ਸਮਾਜਕ ਇੱਕਜੁੱਟਤਾ ਦਾ ਪ੍ਰਤੀਕ ਹਨ | ਉਨ੍ਹਾਂ ਜ਼ੋਰ ਦਿੱਤਾ ਕਿ ਜਿਹੜੇ ਹੱਥ ਮਿਹਨਤ ਕਰਦੇ ਹਨ, ਉਹੀ ਰੱਬ ਦੇ ਸਭ ਤੋਂ ਨੇੜੇ ਹਨ |
ਕਿ੍ਸਨ ਸਿੰਘ ਸਨੌਰ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਿਹਨਤਕਸ਼ ਵਰਗ ਦੀਆਂ ਅਸਲ ਸਮੱਸਿਆਵਾਂ ਜਿਵੇਂ ਆਵਾਜਾਈ ਰਾਹਤ, ਬੀਮਾ ਸੁਵਿਧਾਵਾਂ ਤੇ ਬੱਚਿਆਂ ਦੀ ਉੱਚ ਸਿੱਖਿਆ ਤੇ ਸਿਹਤ ਸੁਰੱਖਿਆ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਲਵੇ | ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਜ਼ਦੂਰ ਤੇ ਮੱਧਵਰਗ ਦੇ ਹੱਕਾਂ ਲਈ ਆਵਾਜ਼ ਉਠਾਉਂਦਾ ਰਹੇਗਾ | ਇਸ ਸਮਾਗਮ ਦੌਰਾਨ ਟੈਂਪੂ ਯੂਨੀਅਨ ਦੇ ਮੈਂਬਰਾਂ ਵਲੋਂ ਪਹੁੰਚੇ ਸਾਰੇ ਵਿਸ਼ੇਸ਼ ਪਤਵੰਤਿਆਂ ਨੂੰ ਸਿਰੋਪਾਉ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ | ਪਾਠ ਤੇ ਅਰਦਾਸ ਤੋਂ ਬਾਅਦ ਵਿਸ਼ਵਕਰਮਾ ਜੀ ਦੀ ਜੋਤ ਜਗਾ ਕੇ ਸਾਰਿਆਂ ਨੂੰ ਲੰਗਰ ਪ੍ਰਸਾਦ ਵੰਡਿਆ ਗਿਆ | ਮੌਕੇ 'ਤੇ ਆਏ ਸਾਰੇ ਮਹਿਮਾਨਾਂ ਨੇ ਸਨੌਰ ਵਾਸੀਆਂ ਵਿਚ ਏਕਤਾ ਤੇ ਸੇਵਾ ਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ | ਸਮਾਗਮ ਦੌਰਾਨ ਟੈਂਪੂ ਯੂਨੀਅਨ ਨਾਲ ਸਬੰਧਿਤ ਲਖਵਿੰਦਰ ਸਿੰਘ ਚੌਹਾਨ, ਨਿਸ਼ਾਨ ਸਿੰਘ, ਸਰਬਜੀਤ ਸਿੰਘ ਪ੍ਰਧਾਨ ਜੀਵਨ ਲਾਲ ਸਾਬਕਾ ਪ੍ਰਧਾਨ, ਰਾਮ ਲਾਲ ਨਿਸ਼ਾਨ ਸਿੰਘ ਰਮਨਦੀਪ ਸਿੰਘ ਗੁਲਾਬ ਹਰਵੀਰ ਸਿੰਘ ਸੋਨੀ ਕਰਨਵੀਰ ਸਿੰਘ ਸੋਨੂੰ ਲਖਵਿੰਦਰ ਸਿੰਘ ਲੱਖਾ ਸ਼ਮਸ਼ੇਰ ਸਿੰਘ ਰਜਿੰਦਰ ਸਿੰਘ ਡਾ. ਚੰਦਨ ਕਵਲਜੀਤ ਸਿੰਘ ਅਤੇ ਸਮੂਹ ਟੈਂਪੂ ਯੂਨੀਅਨ ਇੰਸਪੈਕਟਰ ਬਲਜੀਤ ਸਿੰਘ ਏ.ਐਸ.ਆਈ. ਰਾਜਵੰਤ ਸਿੰਘ ਟਰੈਫਿਕ ਇੰਚਾਰਜ ਸਨੌਰ ਸਮੇਤ ਹੋਰ ਕਈ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਥਲੀਟ ਮਿਹਰਦੀਪ ਕੌਰ ਨੇ ਪੰਜਾਬ ਦਾ ਨਾਂਅ ਚਮਕਾਇਆ ਹੈ-ਰਜਿੰਦਰ ਸਿੰਘ ਵਿਰਕ ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਪਟਿਆਲਾ ਪਹੁੰਚੇ ਨਗਰ ਕੀਰਤਨ ਦਾ ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ ਨੇ ਕੀਤਾ ਸਵਾਗਤ
Ad Position 24