16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ ਦੰਦਾਂ ਦਾ ਨਿਰੀਖਣ ਕੈਂਪ ਤੇ ਬੂਟੇ ਲਗਾਉਣ ਦੀ ਮੁਹਿੰਮ

Ad Position 21
No active advertisement
ਅਜੀਤ ਡੈਸਕ 21-09-2025
ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ)-ਸਥਾਨਕ ਰੋਟਰੀ ਕਲੱਬ ਗ੍ਰੇਟਰ ਵਲੋਂ ਰੋਟਰੀ ਦੇ ਮੂਲ ਸਿਧਾਂਤ 'ਸੇਵਾ ਪਰਮੋ ਧਰਮ' ਤਹਿਤ ਪ੍ਰਧਾਨ ਰੋਟੇਰੀਅਨ ਡਾ. ਸੁਰਿੰਦਰ ਕੁਮਾਰ ਅਤੇ ਸਕੱਤਰ ਰੋਟੇਰੀਅਨ ਇੰਜ. ਮਨੋਜ ਮੋਦੀ ਦੀ ਰਹਿਨੁਮਾਈ 'ਚ ਪੋ੍ਰਜੈਕਟ ਇੰਚਾਰਜ ਰੋਟੇਰੀਅਨ ਓ.ਪੀ. ਆਰਿਆ ਦੀ ਅਗਵਾਈ ਹੇਠ ਪਿੰਡ ਖ਼ੈਰਪੁਰ ਜੱਟਾਂ ਵਿਖੇ ਦੋ ਮਹੱਤਵਪੂਰਨ ਸਮਾਜ ਸੇਵਾ ਪ੍ਰੋਜੈਕਟ ਸਫਲਤਾ ਪੂਰਵਕ ਕਰਵਾਏ ਗਏ | ਜਿਸ ਨਾਲ ਸਿਹਤ ਜਾਗਰੂਕਤਾ ਅਤੇ ਵਾਤਾਵਰਨ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ |
ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ 'ਚ ਇਹ ਕੈਂਪ ਦੰਦਾ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਨਵਦੀਪ ਵਾਲੀਆ ਨੇ ਵਿਸ਼ੇਸ਼ ਯੋਗਦਾਨ ਦਿੰਦਿਆਂ 58 ਵਿਦਿਆਰਥੀਆਂ ਦੀ ਡੈਂਟਲ ਜਾਂਚ ਕੀਤੀ ਗਈ | ਬੱਚਿਆਂ ਨੂੰ ਦੰਦਾ ਦੇ ਬੁਰਸ਼ ਅਤੇ ਟੂਥਪੇਸਟ ਵੰਡੇ ਗਏ ਅਤੇ ਮੂੰਹ ਦੀ ਸਿਹਤ ਅਤੇ ਬਚਾਅ ਸੰਬੰਧੀ ਸਿੱਖਿਆ ਦਿੱਤੀ ਗਈ | ਇਸੇ ਤਰ੍ਹਾਂ ਪਿੰਡ ਦੇ ਸਰਕਾਰੀ ਹਾਈ ਸਕੂਲ 'ਚ ਬੂਟੇ ਲਗਾਉਣ ਦੀ ਮੁਹਿੰਮ ਅਗਵਾਈ ਰੋਟੇਰੀਅਨ ਰਤਨ ਸ਼ਰਮਾ ਨੇ ਕੀਤੀ | ਜਿਸ ਵਿਚ ਰੋਟੇਰੀਅਨ ਮਾਨ ਸਿੰਘ ਅਤੇ ਅਧਿਆਪਕ ਸੰਜੈ ਗਰੋਵਰ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਦੌਰਾਨ 31 ਸਜਾਵਟੀ ਅਤੇ ਫਲਦਾਰ ਪੌਦੇ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ | ਇਨ੍ਹਾਂ ਪ੍ਰੋਜੈਕਟਾਂ 'ਚ ਰੋਟੇਰੀਅਨ ਈਸ਼ਵਰ ਲਾਲ, ਰੋਟੇਰੀਅਨ ਰਤਨ ਸ਼ਰਮਾ, ਰੋਟੇਰੀਅਨ ਮਾਨ ਸਿੰਘ ਅਤੇ ਰੋਟੇਰੀਅਨ ਓ.ਪੀ. ਆਰਿਆ ਸਮੇਤ ਸਥਾਨਕ ਭਾਈਚਾਰੇ ਨੇ ਉਤਸ਼ਾਹ ਨਾਲ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਟਰੈਫਿਕ ਪੁਲਿਸ ਵਲੋਂ ਧਾਰਮਿਕ ਸਥਾਨਾਂ 'ਤੇ ਕਰਮਚਾਰੀ ਤਾਇਨਾਤ <br/> ਅਗਲੀ ਖ਼ਬਰ ਮੁਸਲਿਮ ਫ਼ਰੰਟ ਦਾ ਤਹਿਸੀਲ ਪ੍ਰਧਾਨ ਬਣਨ 'ਤੇ ਸੋਨੰੂ ਖਾਨ ਦਾ ਕੀਤਾ ਸਨਮਾਨ
Ad Position 24