07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪ੍ਰਵਾਸੀ ਪੰਜਾਬੀਆਂ ਨੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਦਾ ਲਿਆ ਜ਼ਿੰਮਾ ਕਰੋੜਾਂ ਰੁਪਏ ਘਰਾਂ 'ਤੇ ਖਰਚ ਕਰਨ ਪਿੱਛੋਂ ਕਣਕ ਦੀ ਬਿਜਾਈ ਕੀਤੀ ਸ਼ੁਰੂ

Ad Position 21
No active advertisement
ਅਜੀਤ ਡੈਸਕ 05-11-2025
ਗੱਗੋਮਾਹਲ, 4 ਨਵੰਬਰ (ਬਲਵਿੰਦਰ ਸਿੰਘ ਸੰਧੂ)- ਦੁਬਈ ਦੀ ਟਰਾਂਸਪੋਰਟ ਕਮਿਊਨਟੀ ਤੇ ਕਾਰਫੇਅਰ ਦੁਬਈ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਮਦਦ ਦਾ ਫ਼ੈਸਲਾ ਕੀਤਾ ਗਿਆ ਹੈ |, ਜਿਸ ਵਾਸਤੇ ਮਿਸਜ ਬਾਲੀ, ਅਮਨ ਕੂਨਰ, ਬਹਾਦਰ ਸਿੰਘ, ਅੰਗਰੇਜ ਸਿੰਘ, ਨਿਰਮਲ ਸਿੰਘ ਪੰਜਾਬ ਵਾਸੀਆਂ ਨਾਲ ਆਣ ਖੜ੍ਹੇ ਹੋਏ ਹਨ | ਇਨ੍ਹਾਂ ਨੇ ਘਰੇਲੂ ਸਾਮਾਨ, ਨੁਕਸਾਨੇ ਮਕਾਨਾਂ, ਬਰਬਾਦ ਹੋਈਆਂ ਫ਼ਸਲਾਂ ਤੇ ਆਪਣਿਆਂ ਤੋਂ ਵਿਛੱੜ ਚੁੱਕੇ ਲੋਕਾਂ ਦੀ ਮਦਦ ਲਈ ਦਸ ਨਹੁੰਆਂ ਦੀ ਕਿਰਤ 'ਚੋਂ ਕਰੋੜਾਂ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ | ਉਸ ਪਿੱਛੋਂ ਇਨ੍ਹਾਂ ਪ੍ਰਵਾਸੀਆਂ ਨੇ ਕਣਕ ਦੀ ਬਿਜਾਈ ਦਾ ਜਿੰਮਾ ਪੈਂਦਿਆਂ ਪਿੰਡ ਦੂਜੋਵਾਲ, ਕੋਟ ਗੁਰਬਖਸ਼, ਬੇਦੀ ਛੰਨਾ ਕਣਕ ਦਾ ਬੀਜ, ਡੀ. ਏ. ਪੀ. ਖਾਦ, ਟਰੈਕਟਰਾਂ ਸਮੇਤ ਖੇਤੀ ਸੰਦ ਲੈ ਕੇ ਕਣਕ ਦੀ ਬਿਜਾਈ ਲਈ ਪਹੁੰਚ ਗਏ | ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਵਾਸੀ ਪੰਜਾਬੀ ਅਮਨ ਕੂਨਰ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਕਣਕ ਦੀ ਬਿਜਾਈ ਦਾ ਫ਼ੈਸਲਾ ਲੈ ਕੇ ਡੀ. ਏ. ਪੀ. ਖਾਦ, ਬੀਜ ਤੇ ਟਰੈਕਟਰਾਂ ਸਮੇਤ ਖੇਤੀ ਸੰਦਾ ਦਾ ਇੰਤਜਾਮ ਕਰ ਲਿਆ ਗਿਆ ਸੀ | ਕਰੀਬ ਦੋ ਹਜਾਰ ਏਕੜ ਕਣਕ ਦੀ ਬਿਜਾਈ ਕਰਨ ਲਈ ਕੰਮ ਸ਼ੁਰੂ ਹੋਇਆ ਹੈ | ਜੇਕਰ ਲੋੜ ਲਈ ਤਾਂ ਇਸ ਪਿੱਛੋਂ ਬਿਜਾਈ ਕੀਤੀ ਜਾਵੇਗੀ | ਦੁਬਈ 'ਚ ਡਰਾਈਵਰ ਭਾਈਚਾਰਾ ਪੰਜਾਬੀ ਹੜ੍ਹ ਪੀੜਤਾਂ ਦੀ ਮਦਦ ਲਈ ਤਤਪਰ ਹੈ ਤੇ ਅਸੀਂ ਆਪਣਿਆਂ ਨੂੰ ਭਰੋਸਾ ਦਿੰਦੇ ਹਾਂ ਕਿ ਇਸ ਦੁੱਖ ਦੇ ਸਮੇਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ | ਪਿੰਡ ਦੂਜੋਵਾਲ ਦੀ ਗ੍ਰਾਮ ਪੰਚਇਤ ਤੇ ਪਿੰਡ ਵਾਸੀਆਂ ਵਲੋਂ ਪੰਜਾਬੀ ਪ੍ਰਵਾਸੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸਰਪੰਚ ਇੰਦਰਜੀਤ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਨੰਬਰਦਾਰ ਸੁਰਦੂਲ ਸਿੰਘ, ਗੁਰਲਾਲ ਸਿੰਘ, ਨੰਬਰਦਾਰ ਬਲਕਾਰ ਸਿੰਘ, ਮਨਮੋਹਣ ਸਿੰਘ, ਗੁਰਨਾਮ ਸਿੰਘ, ਪਿੱਪਲ ਸਿੰਘ ਭੂੰਦੜ, ਜਗਮੀਤ ਸਿੰਘ ਸੂਫੀਆ, ਸੁੱਚਾ ਸਿੰਘ ਤੇ ਸੱਜਣ ਸਿੰਘ ਸੰਤੂਨੰਗਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਠਿਆਲਾ 'ਚ ਚਾਰ ਰੋਜ਼ਾ ਫੁੱਟਬਾਲ ਕੱਪ ਚੌਹਾਨ ਟੀਮ ਨੇ ਜਿੱਤਿਆ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਅਜਨਾਲਾ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ
Ad Position 24