06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਰਾਚੀ ਨੇੜੇ ਚਾਰਨਾ ਆਈਲੈਂਡ ’ਤੇ ਲਸ਼ਕਰ ਵਲੋਂ ਅੱਤਵਾਦੀਆਂ ਨੂੰ ਸਮੁੰਦਰੀ ਸਿਖਲਾਈ ਦੇਣ ਦਾ ਖੁਲਾਸਾ, ਭਾਰਤੀ ਜਲ ਸੈਨਾ ਹਾਈ ਅਲਰਟ ’ਤੇ

ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਕਰਾਚੀ ਨੇੜੇ ਸਥਿਤ ਚਾਰਨਾ ਆਈਲੈਂਡ ਵਿਖੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਵਲੋਂ ਸਮੁੰਦਰੀ ਸਿਖਲਾਈ ਦਿੱਤੇ ਜਾਣ ਦਾ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਿਕ ਸੈਰ-ਸਪਾਟੇ ਦੀ ਆੜ ਹੇਠ ਅੱਤਵਾਦੀਆਂ ਨੂੰ ਸਕੂਬਾ ਡਾਈਵਿੰਗ, ਜੰਗੀ ਤੈਰਾਕੀ ਅਤੇ ਪਾਣੀ ਦੇ ਅੰਦਰ ਵਿਸ਼ੇਸ਼ ਅਪਰੇਸ਼ਨਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 07-11-2026
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਕਰਾਚੀ ਨੇੜੇ ਸਥਿਤ ਚਾਰਨਾ ਆਈਲੈਂਡ ਵਿਖੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਵਲੋਂ ਸਮੁੰਦਰੀ ਸਿਖਲਾਈ ਦਿੱਤੇ ਜਾਣ ਦਾ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਿਕ ਸੈਰ-ਸਪਾਟੇ ਦੀ ਆੜ ਹੇਠ ਅੱਤਵਾਦੀਆਂ ਨੂੰ ਸਕੂਬਾ ਡਾਈਵਿੰਗ, ਜੰਗੀ ਤੈਰਾਕੀ ਅਤੇ ਪਾਣੀ ਦੇ ਅੰਦਰ ਵਿਸ਼ੇਸ਼ ਅਪਰੇਸ਼ਨਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਮਿਲੇ ਇਨ੍ਹਾਂ ਅਹਿਮ ਸੁਰਾਗਾਂ ਤੋਂ ਬਾਅਦ ਭਾਰਤੀ ਜਲ ਸੈਨਾ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਸਿਖਲਾਈ ਲਸ਼ਕਰ-ਏ-ਤਾਇਬਾ ਦੇ ਪ੍ਰੌਕਸੀ ਸੰਗਠਨ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ. ਐੱਮ. ਐੱਮ. ਐੱਲ.) ਦੇ ਕਮਾਂਡਰਾਂ ਵਲੋਂ ਦਿੱਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲਸ਼ਕਰ ਆਪਣੀ ਸਮੁੰਦਰੀ ਤਾਕਤ ਵਧਾਉਣ ਦੀ ਫਿਰਾਕ ’ਚ ਲੱਗਾ ਹੋਇਆ ਹੈ। ਕੀ ਹੈ ਇਸ ਸਿਖਲਾਈ ਦਾ ਮਕਸਦ....... ? ਲਸ਼ਕਰ-ਏ-ਤਾਇਬਾ ਦਾ ਵਿਸ਼ੇਸ਼ ਮਰੀਨ ਵਿੰਗ ਸਾਲ 2008 ਤੋਂ ਸਰਗਰਮ ਹੈ। ਖ਼ੁਫ਼ੀਆ ਏਜੰਸੀਆਂ ਇਸ ਵਿੰਗ ਨੂੰ ਮਰੀਨ ਵਿੰਗ ਜਾਂ ਸਦਾ-ਏ-ਹੁਰਰੀਅਤ ਵਜੋਂ ਵੀ ਜਾਣਦੀਆਂ ਹਨ। ਰਿਪੋਰਟਾਂ ਅਨੁਸਾਰ ਜ਼ਮੀਨੀ ਰਸਤੇ ਘੁਸਪੈਠ ਤੋਂ ਇਲਾਵਾ ਹੁਣ ਇਹ ਸੰਗਠਨ ਸਮੁੰਦਰੀ ਰਸਤੇ ਹਮਲੇ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਚਾਰਨਾ ਆਈਲੈਂਡ ’ਤੇ ਦਿੱਤੀ ਜਾ ਰਹੀ ਇਸ ਸਿਖਲਾਈ ਦਾ ਮੁੱਖ ਮਕਸਦ ਸਮੁੰਦਰ ਰਾਹੀਂ ਘੁਸਪੈਠ ਕਰਨ, ਪਾਣੀ ਦੇ ਹੇਠਾਂ ਅਪਰੇਸ਼ਨ ਚਲਾਉਣ ਅਤੇ ਸਮੁੰਦਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹਾਸਿਲ ਕਰਨਾ ਹੋ ਸਕਦਾ ਹੈ। ਕਰਾਚੀ ਦੇ ਤੱਟ ਨੇੜੇ ਸਾਹਮਣੇ ਆਈਆਂ ਇਨ੍ਹਾਂ ਸ਼ੱਕੀ ਗਤੀਵਿਧੀਆਂ ਨੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਖੁਲਾਸੇ ਮਗਰੋਂ ਇਹ ਗੰਭੀਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਲਸ਼ਕਰ ਸਮੁੰਦਰੀ ਰਸਤੇ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਈ. ਪੀ. ਐੱਫ. ਓ. ਵਲੋਂ ਪੈਨਸ਼ਨਰਾਂ ਨੂੰ ਡਿਜੀਟਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਅਪੀਲ ਅਗਲੀ ਖ਼ਬਰ ਪਿੰਗਲਵਾੜਾ ਵਲੋਂ ਕਿਲ੍ਹਾ ਜੀਵਨ ਸਿੰਘ ਵਿਖੇ ਕਮਿਊਨਿਟੀ ਆਧਾਰਿਤ ਰਿਹੈਬਿਲੀਟੇਸ਼ਨ ਪ੍ਰੋਗਰਾਮ ਕਰਵਾਇਆ
Ad Position 24