26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੀ. ਐੱਨ. ਆਈ. ਚਰਚ ਵਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਦੀ ਵੰਡ

Ad Position 21
No active advertisement
ਅਜੀਤ ਡੈਸਕ 23-10-2025
ਗੱਗੋਮਾਹਲ 22 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਐੱਸ.ਬੀ.ਐੱਸ.ਐੱਸ., ਸੀ. ਐੱਨ. ਆਈ. ਚਰਚ ਵਲੋਂ ਰਾਇਲ ਇਨਫੀਲਡ ਮੋਟਰ ਸਾਇਕਲ, ਹਿਮਾਲੀਅਸ ਮੋਨਟੇਨ ਫੋਰਮ ਦੇ ਸਹਿਯੋਗ ਨਾਲ ਪਿੰਡ ਦੂਜੇਵਾਲ ਦੇ ਗਰੀਬ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ ਕਿਉਂਕਿ ਦਰਿਆ ਰਾਵੀ ਵਿਚ ਆਏ ਹੜ੍ਹ ਦੌਰਾਨ ਇਨ੍ਹਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਸੀ, ਜਿਸ ਨਾਲ ਮਿਹਨਤਕਸ਼ ਪਰਿਵਾਰਾਂ ਦਾ ਜੀਵਨ ਨਿਰਭਾਹ ਦੁੱਭਰ ਹੋ ਚੁੱਕਾ ਸੀ | ਸੰਸਥਾ ਵਲੋਂ ਇਸ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਦੀਵਾਲੀ ਮੌਕੇ ਇਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਸਾਂਝੀਆਂ ਕਰਨ ਹਿੱਤ ਇਨ੍ਹਾਂ ਪਰਿਵਾਰਾਂ ਨੂੰ ਸੋਲਰ ਲਾਈਟਾਂ, ਬਾਲਟੀ, ਟੱਬ, ਤਰਪਾਲਾਂ, ਮੱਛਰਦਾਨੀਆਂ, ਸਰਫ, ਸਾਬਨ, ਕੱਪੜੇ ਤੇ ਹੋਰ ਲੋੜ ਦਾ ਸਾਮਾਨ ਮੁਹੱਈਆ ਕੀਤਾ ਗਿਆ | ਇਸ ਮੌਕੇ ਕੁਆਡੀਨੇਟਰ ਮਹੇਸ਼, ਸੁਰੇਸ਼, ਸੀ.ਐੱਨ.ਆਈ. ਸੋਮੀਆ ਰੰਜਨ, ਡਾਇਰੈਕਟਰ ਐੱਸ. ਡੀ. ਪੀ. ਡੈਨੀਆਲ ਬੀਦਾਸ, ਪ੍ਰਵੇਸ਼ ਮੱਟੂ, ਐਨਥਾਨਿਅਲ, ਦਿਲਬਾਗ, ਐਜੂਕੇਸ਼ਨ ਪ੍ਰੋਜੇਕਟ ਕੁਲਵੰਤ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 120 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ, ਮਾਮਲਾ ਦਰਜ <br/> ਅਗਲੀ ਖ਼ਬਰ ਸੁਲਤਾਨਵਿੰਡ ਨਹਿਰ ਵਾਲੇ ਪੁੱਲ 'ਤੇ ਲੱਗੇ ਕੂੜੇ ਦੇ ਢੇਰ ਤੋਂ ਦੁਖੀ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਜਤਾਇਆ ਰੋਸ
Ad Position 24