ਜਗਪ੍ਰੀਤ ਸਿੰਘ ਨਿੱਕੂ ਵਡਾਲਾ ਦੀ ਅੱਜ ਭਾਰਤ ਪਹੁੰਚੇਗੀ ਮ੍ਰਿਤਕ ਦੇਹ ਇੰਗਲੈਂਡ ’ਚ ਭਿਆਨਕ ਸੜਕ ਹਾਦਸੇ ’ਚ ਹੋਈ ਸੀ ਮੌਤ
ਮਜੀਠਾ, 25 ਨਵੰਬਰ (ਜਗਤਾਰ ਸਿੰਘ ਸਹਿਮੀ)-ਪਿੰਡ ਵਡਾਲਾ ਵੀਰਮ ਦੇ ਜੰਮਪਲ ਨੌਜਵਾਨ ਸਮਾਜ ਸੇਵੀ ਜਗਪ੍ਰੀਤ ਸਿੰਘ ਨਿੱਕੂ ਵਡਾਲਾ, ਜਿਨ੍ਹਾਂ ਦੀ ਪਿਛਲੇ ਦਿਨੀਂ ਇੰਗਲੈਂਡ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ 26 ਨਵੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਡਾਲਾ ਵੀਰਮ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁਖਦਾਈ ਖ਼ਬਰ ਨਾਲ ਜਿੱਥੇ ਪਿੰਡ ਵਡਾਲਾ ਵੀਰਮ ਸਮੇਤ ਇਲਾਕੇ ਅੰਦਰ ਸੋਗ ਦੀ ਲਹਿਰ ਹੈ, ਮ੍ਰਿਤਕ ਦੇ ਪਿਤਾ ਠੇਕੇਦਾਰ ਅਮਰੀਕ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਗਲੈਂਡ ਵਿਖੇ ਸੜ੍ਹਕ ਹਾਦਸੇ ਦੌਰਾਨ ਨਿੱਕੂ ਵਡਾਲਾ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਤੇ ਉੱਥੋਂ ਦੀ ਸਰਕਾਰ ਵਲੋਂ ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਮੁਕੰਮਲ ਕਰਨ ਵਿਚ ਸਮਾਂ ਲੱਗਣ ਕਾਰਨ ਅੰਤਿਮ ਸੰਸਕਾਰ ਦੀ ਮਿਤੀ ਤੈਅ ਕਰਨ ਵਿਚ ਦੇਰੀ ਹੋਈ ਹੈ।
ਮ੍ਰਿਤਕ ਜਗਪ੍ਰੀਤ ਸਿੰਘ ਨਿੱਕੂ ਵਡਾਲਾ
26-11-2026