29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਮਾਰ ਕੁੱਟ ਦੇ ਸ਼ਿਕਾਰ ਡਰਾਈਵਰ-ਕੰਡਕਟਰ ਨੂੰ ਇਨਸਾਫ ਨਾ ਮਿਲਿਆ ਤਾਂ 23 ਨੂੰ ਜੰਡਿਆਲਾ ਗੁਰੂ ਜੀ. ਟੀ. ਰੋਡ ਜਾਮ ਹੋਵੇਗਾ <br/>

Ad Position 21
No active advertisement
ਅਜੀਤ ਡੈਸਕ 20-09-2025
ਜੰਡਿਆਲਾ ਗੁਰੂ, 19 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਬੀਤੇ ਦਿਨੀਂ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਵਾਰ ਕੁਝ ਲੜਕੀਆਂ ਵਿਚੋਂ ਇਕ ਲੜਕੀ ਨੂੰ ਕੁਝ ਲੜਕਿਆਂ ਵਲੋਂ ਜ਼ਬਰਦਸਤੀ ਉਤਾਰਨ ਦੀ ਕੋਸ਼ਿਸ਼ ਕਰਨ ਦਾ ਵਿਰੋਧ ਕਰਨ ਵਾਲੇ ਬੱਸ ਦੇ ਗੁਰਸਿੱਖ ਡਰਾਈਵਰ ਨਿਸ਼ਾਨ ਸਿੰਘ ਅਤੇ ਕੰਡਕਟਰ ਨਛੱਤਰ ਸਿੰਘ ਦੀ ਜੰਡਿਆਲਾ ਗੁਰੂ ਜੀ. ਟੀ. ਰੋਡ 'ਤੇ 10-12 ਲੜਕਿਆਂ ਵਲੋਂ ਮਾਰ ਕੁਟਾਈ ਕਰਨ 'ਤੇ ਕੋਈ ਕਾਰਵਾਈ ਨਾਂ ਹੋਣ 'ਤੇ ਅੱਜ ਪੰਜਾਬ ਰੋਡਵੇਜ਼ ਪਨਬਸ (ਪੀ. ਆਰ. ਟੀ. ਸੀ.) ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਬ੍ਰਾਂਚ ਪੱਟੀ ਡੀਪੂ ਦੇ ਪ੍ਰਧਾਨ ਵਜੀਰ ਸਿੰਘ ਜੌਣੇਕੇ, ਜਨਰਲ ਸਕੱਤਰ ਗੁਰਬਿੰਦਰ ਸਿੰਘ ਗਿੱਲ, ਕੈਸ਼ੀਅਰ ਨਰਿੰਦਰ ਸਿੰਘ ਕੈਰੋ ਨੇ ਜੰਡਿਆਲਾ ਗੁਰੂ ਪੁਲਿਸ ਨੂੰ ਦਿੱਤੇ ਦਸਤੀ ਲਿਖਤੀ ਪੱਤਰ ਵਿਚ ਮਾਰ ਕੁਟਾਈ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾਂ ਕਰਨ 'ਤੇ 23 ਸਤੰਬਰ ਨੂੰ ਜਲੰਧਰ ਅੰਮਿ੍ਤਸਰ ਹਾਈਵੇ ਅੱਡਾ ਜੰਡਿਆਲਾ ਗੁਰੂ ਜਾਮ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਫਿਰ ਵੀ ਕਾਰਵਾਈ ਨਾਂ ਹੋਈ ਤਾਂ ਸਾਰੇ ਪੰਜਾਬ ਦੇ ਡੀਪੂ ਬੰਦ ਕੀਤੇ ਜਾਣਗੇ | ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਅਨੁਸਾਰ ਬੱਸ ਦੇ ਡਰਾਈਵਰ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ-ਡਾ. ਗੁਰਿੰਦਰ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ 'ਤੇ ਧਾਰਮਿਕ ਸਮਾਗਮ
Ad Position 24