05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਿਹਤ ਵਿਭਾਗ ਵਲੋਂ ਮਮਤਾ ਦਿਵਸ ਮਨਾਉਂਦਿਆਂ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਆਯੋਜਿਤ <br/>

Ad Position 21
No active advertisement
ਮਮਤਾ ਦਿਵਸ ਮਨਾਉਣ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਤੇ ਮਹਿਲਾਵਾਂ | <br/> 05-11-2025
ਮੋਰਿੰਡਾ, 4 ਨਵੰਬਰ (ਤਰਲੋਚਨ ਸਿੰਘ ਕੰਗ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ. ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਮਮਤਾ ਦਿਵਸ ਮਨਾਉਂਦਿਆਂ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ, ਜਿਸ 'ਚ ਮਾਵਾਂ ਨੂੰ ਸੰਤੁਲਿਤ ਖ਼ੁਰਾਕ, ਟੀਕਾਕਰਨ ਤੇ ਬੱਚਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ | ਇਸ ਸੰਬੰਧੀ ਸਿਹਤ ਕਰਮਚਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰ ਗਰਭਵਤੀ ਮਹਿਲਾ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਕਰਨਾ ਤੇ ਉਨ੍ਹਾਂ ਦੀ ਪੂਰੀ ਪ੍ਰੀ-ਨੈਟਲ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਏ. ਐਨ. ਐਮ. ਪਿ੍ਅੰਕਾ ਨੇ ਦੱਸਿਆ ਕਿ ਮਮਤਾ ਦਿਵਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਰੂ ਰੋਗਾਂ ਪੋਲੀਓ, ਕਾਲੀ ਖਾਂਸੀ, ਟੀ. ਬੀ., ਨਮੂਨੀਆ, ਖ਼ਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗ਼ੀ ਬੁਖ਼ਾਰ, ਗਲਘੋਟੂ ਅਤੇ ਟੈੱਟਨਸ ਤੋਂ ਬਚਾਅ ਦੇ ਟੀਕਾ ਲਗਾਉਣਾ ਹੈ ਤੇ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖ਼ੁਰਾਕ ਸੰਬੰਧੀ ਜਾਗਰੂਕ ਕਰਨਾ ਹੈ | ਇਸ ਮੌਕੇ ਐੱਲ. ਐੱਚ.ਵੀ. ਸੁੰਦਰੀ ਦੇਵੀ, ਆਰਤੀ ਏ. ਐਨ. ਐਮ. ਤੇ ਮਹਿਲਾਵਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 16 ਕਿੱਲੋ 160 ਗ੍ਰਾਮ ਭੁੱਕੀ ਪੋਸਤ ਸਮੇਤ 1 ਕਾਬੂ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>
Ad Position 24