05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੇਂਟ ਕਾਰਮਲ ਸਕੂਲ ਰੂਪਨਗਰ 'ਚ ਗੁਰਪੁਰਬ ਮੌਕੇ ਕੱਢੀ ਪ੍ਰਭਾਤ ਫੇਰੀ <br/>

Ad Position 21
No active advertisement
ਪ੍ਰਭਾਤ ਫੇਰੀ ਮੌਕੇ ਸਕੂਲ ਦੇ ਵਿਦਿਆਰਥੀ | <br/> 05-11-2025
ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ ਰੂਪਨਗਰ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਇਆ ਗਿਆ | ਦਿਨ ਦੀ ਸ਼ੁਰੂਆਤ ਸਕੂਲ ਕੈਂਪਸ 'ਚ ਪ੍ਰਭਾਤ ਫੇਰੀ ਨਾਲ ਹੋਈ, ਜਿਸ 'ਚ ਵਿਦਿਆਰਥੀਆਂ ਨੇ ਕੇਸਰੀ ਤੇ ਪੀਲੇ ਰੰਗ ਦੇ ਪਹਿਰਾਵੇ ਪਾ ਕੇ ਸ਼ਬਦ ਗਾਇਨ ਕਰਦੇ ਹੋਏ ਭਾਗ ਲਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਗਤਕਾ ਕਲਾ ਦਾ ਸੁੰਦਰ ਪ੍ਰਦਰਸ਼ਨ ਕੀਤਾ, ਬੱਚਿਆਂ ਨੇ ਸ਼ਬਦ ਕੀਰਤਨ ਰਾਹੀਂ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕੀਤਾ | ਪੰਜਾਬੀ ਵਿਭਾਗ ਦੀ ਮੁਖੀ ਸ੍ਰੀਮਤੀ ਸੁਰਿੰਦਰ ਕੌਰ ਨੇ ਇਸ ਸ਼ੁੱਭ ਦਿਹਾੜੇ ਦੀ ਮਹੱਤਤਾ ਬਿਆਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ' ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਡਾਇਰੈਕਟਰ ਪਿ੍ੰਸੀਪਲ ਡਾ. ਪੂਨਮ ਡੋਗਰਾ ਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਸਾਂਝ ਨੂੰ ਰੌਸ਼ਨ ਕਰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਧੁਨਿਕ ਜੀਵਨ ਨਾਲ ਜੋੜਿਆ | ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਨੇ ਦਇਆ, ਸਮਾਨਤਾ ਤੇ ਸੇਵਾ ਦੇ ਸਿਧਾਂਤਾਂ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਹ ਗੁਰਬਾਣੀਕ ਸਿਧਾਂਤ ਅਮਲ ਵਿਚ ਲਿਆਉਣ ਲਈ ਉਤਸ਼ਾਹਿਤ ਕੀਤਾ | ਡਿਵੈੱਲਪਮੈਂਟ ਮੈਨੇਜਰ ਜਯਾ ਸੈਣੀ ਨੇ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਗੁਰੂ ਜੀ ਦੇ ਸਿਧਾਂਤਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸਮਾਰੋਹ ਸ਼ਰਧਾ, ਅਧਿਆਤਮਿਕਤਾ ਤੇ ਗੁਰਬਾਣੀ ਦੇ ਸੰਗਮ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ |

Ad Position 22
No active advertisement
ਪਿਛਲੀ ਖ਼ਬਰ ਅਸਮਾਨਪੁਰ ਉੱਪਰਲਾ ਵਿਖੇ ਗੁਰਪੁਰਬ ਮੌਕੇ ਸ਼ਰਧਾ ਨਾਲ ਕੱਢੀ ਪ੍ਰਭਾਤ ਫੇਰੀ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਪ੍ਰਕਾਸ਼ ਪੁਰਬ ਮਨਾਇਆ <br/>
Ad Position 24