18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਾਹਨਪੁਰ ਖੂਹੀ 'ਚ ਓਵਰਲੋਡ ਟਿੱਪਰਾਂ ਨੇ ਸੜਕਾਂ ਨੂੰ ਕੀਤਾ ਖੰਡਰ, ਲੋਕਾਂ ਦਾ ਜੀਣਾ ਮੁਸ਼ਕਿਲ <br/>

Ad Position 21
No active advertisement
ਅਜੀਤ ਡੈਸਕ 17-10-2025
ਕਾਹਨਪੁਰ ਖੂਹੀ, 16 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਭੰਗਲਾ ਰੋਡ 'ਤੇ ਕਾਹਨਪੁਰ ਖੂਹੀ ਵੱਲ ਜਾਣ ਵਾਲੀ ਸੜਕ ਉੱਤੇ ਉੱਡ ਰਹੀ ਧੂੜ ਨੇ ਇਲਾਕੇ ਦੇ ਆਮ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ | ਟੁੱਟੀ ਸੜਕਾਂ ਤੇ ਲਗਾਤਾਰ ਚੱਲ ਰਹੇ ਓਵਰਲੋਡ ਟਿੱਪਰਾਂ ਕਾਰਨ ਰਾਹਗੀਰਾਂ ਤੋਂ ਲੈ ਕੇ ਦੁਕਾਨਦਾਰਾਂ ਤੱਕ ਹਰੇਕ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ | ਇਲਾਕਾ ਨਿਵਾਸੀਆਂ ਨੇ ਕਈ ਵਾਰ ਆਪਣੇ ਦੁੱਖ ਸਰਕਾਰ ਤੱਕ ਪਹੁੰਚਾਏ, ਪਰ ਅਫਸੋਸ ਦੀ ਗੱਲ ਹੈ ਕਿ ਹਾਲੇ ਤੱਕ ਕਿਸੇ ਪੱਧਰ 'ਤੇ ਕਾਰਵਾਈ ਨਹੀਂ ਹੋਈ | ਕੁੱਝ ਦਿਨ ਪਹਿਲਾਂ ਦਿਨ ਵੇਲੇ ਟਿੱਪਰਾਂ ਦੀ 'ਨੌ ਐਂਟਰੀ' ਲਗਾ ਕੇ ਸਿਰਫ਼ ਖਾਨਾ ਪੂਰਤੀ ਕੀਤੀ ਗਈ ਸੀ, ਪਰ ਅਸਲ ਵਿਚ ਦਿਨ ਦੇ ਸਮੇਂ ਵੀ ਟਿੱਪਰ ਬੇਰੋਕ-ਟੋਕ ਚੱਲ ਰਹੇ ਹਨ | ਕਰੈਸ਼ਰ ਮਾਲਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਖੱਡੇ ਪੂਰ ਰਹੇ ਹਨ, ਪਰ ਹਕੀਕਤ ਇਹ ਹੈ ਕਿ ਸੜਕ ਉੱਤੇ ਉੱਡ ਰਹੀ ਧੂੜ ਕਾਰਨ ਇਲਾਕੇ ਦਾ ਹਵਾ ਵਿਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ | ਲੋਕ, ਦੁਕਾਨਦਾਰ ਤੇ ਬੱਚੇ ਤੱਕ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹਨ | ਕੁੱਝ ਸਮਾਂ ਪਹਿਲਾਂ ਪਾਣੀ ਛਿੜਕਾਉਣ ਲਈ ਚਲਾਇਆ ਗਿਆ ਟੈਂਕਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਬੰਦ ਪਿਆ ਹੈ ਅਤੇ ਹੁਣ ਕਿਸੇ ਵੀ ਪ੍ਰਕਾਰ ਦਾ ਛਿੜਕਾਉ ਨਹੀਂ ਕੀਤਾ ਜਾ ਰਿਹਾ | ਇਹ ਇਲਾਕਾ ਪੰਜਾਬ-ਹਿਮਾਚਲ ਦੀ ਸਰਹੱਦ ਨਾਲ ਲੱਗਦਾ ਪਿਛੜਿਆ ਖੇਤਰ ਹੈ, ਜਿੱਥੇ ਸਰਕਾਰਾਂ ਸਿਰਫ਼ ਰੇਵਨਿਊ ਇਕੱਠਾ ਕਰਦੀਆਂ ਹਨ, ਪਰ ਸਹੂਲਤਾਂ ਦੇਣ ਵੱਲ ਧਿਆਨ ਨਹੀਂ | ਤਿਉਹਾਰਾਂ ਦੇ ਦਿਨਾਂ 'ਚ ਜਿੱਥੇ ਬਾਜ਼ਾਰਾਂ 'ਚ ਰੌਣਕ ਰਹਿੰਦੀ ਹੈ, ਉੱਥੇ ਹੀ ਇਹ ਟਿੱਪਰ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ | ਇਸ ਇਲਾਕੇ ਵਿਚ ਕੋਈ ਵੀ ਮਾਈਨਿੰਗ ਸਾਈਟ ਮਨਜ਼ੂਰ ਨਹੀਂ ਹੈ | ਇੱਥੇ ਸਿਰਫ਼ 24 ਫੁੱਟ ਚੌੜੀ ਸੜਕ ਹੈ, ਜੋ ਕਿ 5 ਟਨ ਵਜਨੀ ਵਾਹਨਾਂ ਲਈ ਪਾਸ ਹੈ | ਇਸ 'ਤੇ ਵੱਡੇ ਓਵਰਲੋਡ ਟਿੱਪਰਾਂ ਦਾ ਲੰਘਣਾ ਕਾਨੂੰਨਾਂ ਦੇ ਉਲਟ ਹੈ | ਇਸ ਪੂਰੇ ਮਾਮਲੇ ਵਿਚ ਡੀ.ਸੀ. ਰੂਪਨਗਰ ਤੇ ਐੱਸ.ਐੱਸ.ਪੀ. ਰੂਪਨਗਰ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ | ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੈਰ-ਕਾਨੂੰਨੀ ਗਤੀਵਿਧੀ 'ਤੇ ਤੁਰੰਤ ਸਖ਼ਤ ਕਾਰਵਾਈ ਕਰੇ ਅਤੇ ਪ੍ਰਸ਼ਾਸਨ ਇਸ ਪਾਸੇ ਗੰਭੀਰਤਾ ਨਾਲ ਗ਼ੌਰ ਕਰੇ |

Ad Position 22
No active advertisement
ਪਿਛਲੀ ਖ਼ਬਰ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸਾਹਿਬ ਤੋਂ ਪ੍ਰਭਾਤ ਫੇਰੀ ਪਿੰਡ ਬੀਕਾਪੁਰ ਵਿਖੇ ਪਹੁੰਚੀ <br/> ਅਗਲੀ ਖ਼ਬਰ ਬਸਪਾ ਆਗੂਆਂ ਨੇ ਰੋਸ ਪ੍ਰਦਰਸ਼ਨ ਕਰ ਕੇ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ <br/>
Ad Position 24