01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਚੰਡੀਗੜ੍ਹ ਪੁਲਿਸ ਵਲੋਂ 15 ਲੱਖ ਰੁਪਏ ਦੀ ਡਿਜੀਟਲ ਅਰੈਸਟ ਠੱਗੀ ਮਾਮਲੇ 'ਚ ਦੋ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਨੇ ਡਿਜੀਟਲ ਅਰੈਸਟ ਜ਼ਰੀਏ ਕੀਤੀ ਠੱਗੀ ਦੇ ਸੰਬੰਧ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਸੰਬੰਧੀ 16 ਅਪ੍ਰੈਲ ਨੂੰ ਐਫ. ਆਈ. ਆਰ. ਦਰਜ ਕੀਤੀ ਗਈ ਸੀ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪੂਨਮ ਚੰਦ (29) ਹਨੂਮਾਨ ਨਗਰ (ਰਾਜਸਥਾਨ) ਤੇ ਜੈ ਪ੍ਰਕਾਸ਼ (21) ਵਾਸੀ ਸੂਰਪੁਰਾ, ਜ਼ਿਲ੍ਹਾ ਫਾਲੋਦੀ (ਰਾਜਸਥਾਨ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਰਹਿਣ ਵਾਲੀ ਸੁਨੀਤਾ ਨੇ ਸ਼ਿਕਾਇਤ ਦਿੱਤੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਆਪਣੇ ਆਪ ਨੂੰ ਕੋਰੀਅਰ ਕੰਪਨੀ ਤੇ ਨਾਰਕੋਟਿਕਸ ਵਿਭਾਗ ਦੇ ਅਧਿਕਾਰੀ ਦੱਸਦੇ ਹੋਏ ਉਸ ਨੂੰ ਗਿ੍ਫ਼ਤਾਰੀ ਦਾ ਡਰ ਵਿਖਾ ਕੇ, ਉਸ ਕੋਲੋਂ 15 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ 'ਚ ਟਰਾਂਸਫ਼ਰ ਕਰਵਾ ਲਏ | ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਠੱਗੀ ਕੀਤੀ ਰਕਮ ਇੰਡਸਇੰਡ ਬੈਂਕ, ਯੂਕੋ ਬੈਂਕ ਤੇ ਬਾਅਦ 'ਚ ਬੰਧਨ ਬੈਂਕ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਗਈ ਸੀ | ਦੋਵੇਂ ਗਿ੍ਫ਼ਤਾਰ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਆਪਣੇ ਬੈਂਕ ਖਾਤਿਆਂ ਦੇ ਕਿੱਟ (ਚੈੱਕ ਬੁੱਕ, ਏ. ਟੀ. ਐਮ. ਕਾਰਡ ਆਦਿ) ਹੋਰ ਲੋਕਾਂ ਨੂੰ ਕਮਿਸ਼ਨ ਦੇ ਬਦਲੇ ਵਿਚ ਦਿੱਤੇ ਸਨ | ਸਾਇਬਰ ਕ੍ਰਾਈਮ ਟੀਮ ਵਲੋਂ ਤਕਨੀਕੀ ਵਿਸ਼ਲੇਸ਼ਣ ਅਤੇ ਅੰਤਰਰਾਜੀ ਸਹਿਯੋਗ ਰਾਹੀਂ ਰਾਜਸਥਾਨ ਦੇ ਫਾਲੋਦੀ ਜ਼ਿਲ੍ਹੇ 'ਚ ਛਾਪਾ ਮਾਰ ਕੇ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੇ ਖਾਤੇ ਕਈ ਹੋਰ ਠੱਗੀ ਮਾਮਲਿਆਂ 'ਚ ਵੀ ਵਰਤੇ ਗਏ
ਸਨ | ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਨੂੰ ਸਚੇਤ ਕਰਦਿਆਂ ਕਿਹਾ ਹੈ ਕਿ ਕੋਈ ਵੀ ਪੁਲਿਸ, ਸੀ. ਬੀ. ਆਈ. ਜਾਂ ਈ. ਡੀ. ਅਧਿਕਾਰੀ ਕਦੇ ਵੀ ਫ਼ੋਨ ਜਾਂ ਵਟਸਐਪ 'ਤੇ ਪੈਸੇ ਜਾਂ ਨਿੱਜੀ ਜਾਣਕਾਰੀ ਨਹੀਂ ਮੰਗਦੇ | ਜੇ ਕਿਸੇ ਨੂੰ ਅਜਿਹੀ ਕਾਲ ਜਾਂ ਵੀਡੀਓ ਕਾਲ ਆਵੇ ਜਿਸ 'ਚ ਡਿਜੀਟਲ ਅਰੇਸਟ ਵਾਰੰਟ ਜਾਂ ਅਧਿਕਾਰੀ ਦਿਖਾਏ ਜਾਣ, ਤਾਂ ਉਸ 'ਤੇ ਵਿਸ਼ਵਾਸ ਨਾ ਕਰੋ | ਇਸ ਦੇ ਨਾਲ ਹੀ ਸ਼ੱਕੀ ਕਾਲਾਂ ਦੀ ਪੁਸ਼ਟੀ ਲਈ ਤੁਰੰਤ ਸਥਾਨਕ ਪੁਲਿਸ ਜਾਂ ਸਾਇਬਰ ਹੈਲਪਲਾਈਨ ਨੰਬਰ 1930 'ਤੇ ਸੰਪਰਕ ਕਰਨ ਦੀ ਸਲਾਹ ਹੀ ਪੁਲਿਸ ਵਲੋਂ ਦਿੱਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਐਮ. ਸੀ. ਇਲੈਕਟ੍ਰੀਕਲ ਕਰਮਚਾਰੀਆਂ ਨੇ 12 ਦੀ ਹੜਤਾਲ 'ਚ ਹਿੱਸਾ ਲੈਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਇਆ <br/>
Ad Position 24