31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਬਲਿੰਕਿਟ ਦੇ ਫਰਜ਼ੀ ਕਸਟਮਰ ਕੇਅਰ ਤੋਂ ਲੈ ਕੇ ਫ਼ਰਨੀਚਰ ਆਰਡਰ ਕਰਨ ਦੇ ਮਾਮਲੇ ’ ਚ 4 ਵਿਅਕਤੀਆਂ ਨਾਲ 22.88 ਲੱਖ ਰੁ . ਦੀ ਠੱਗੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 01-11-2026
ਐੱਸ. ਏ. ਐੱਸ. ਨਗਰ, 31 ਅਕਤੂਬਰ (ਕਪਿਲ ਵਧਵਾ)-ਮੁਹਾਲੀ ਜ਼ਿਲ੍ਹੇ ਵਿਚ ਸਾਈਬਰ ਠੱਗਾਂ ਨੇ ਵੱਖ-ਵੱਖ ਤਰੀਕਿਆਂ ਨਾਲ ਚਾਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 22.88 ਲੱਖ ਰੁ. ਦੀ ਠੱਗੀ ਮਾਰੀ ਹੈ। ਇਨ੍ਹਾਂ ਵਿਚ ਫਰਜ਼ੀ ਕਸਟਮਰ ਕੇਅਰ ਨੰਬਰ, ਬਿਨਾਂ ਅਧਿਕਾਰ ਯੂ. ਪੀ. ਆਈ. ਟਰਾਂਸਫਰ ਅਤੇ ਸਕੂਲ ਫ਼ਰਨੀਚਰ ਦੇ ਆਰਡਰ ਦੇ ਨਾਂਅ ‘ਤੇ ਕੀਤੀ ਗਈ ਧੋਖਾਧੜੀ ਸ਼ਾਮਿਲ ਹੈ। ਪਹਿਲੇ ਮਾਮਲੇ ਵਿਚ ਖਰੜ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ 77 ਸਾਲਾ ਅਮਰ ਸਿੰਘ ਨੇ ਦੱਸਿਆ ਕਿ 24 ਸਤੰਬਰ ਨੂੰ ਉਨ੍ਹਾਂ ਨੇ ਬਲਿੰਕਿਟ ਐਪ ਰਾਹੀਂ ਘਰੇਲੂ ਸਾਮਾਨ ਮੰਗਵਾਇਆ ਸੀ। ਕੁਝ ਸਾਮਾਨ ਗ਼ਲਤ ਆਉਣ ਕਾਰਨ ਉਨ੍ਹਾਂ ਨੇ ਗੂਗਲ ‘ਤੇ ਕਸਟਮਰ ਕੇਅਰ ਨੰਬਰ ਲੱਭ ਕੇ ਫ਼ੋਨ ਕੀਤਾ। ਫ਼ੋਨ ਕਰਨ ਵਾਲੇ ਨੇ ਉਨ੍ਹਾਂ ਦੇ ਮੋਬਾਈਲ ਦਾ ਪੂਰਾ ਐਕਸੈੱਸ ਹਾਸਿਲ ਕਰ ਲਿਆ, ਜਿਸ ਤੋਂ ਬਾਅਦ ਮੋਬਾਈਲ ਹੈਂਗ ਹੋ ਗਿਆ। ਇਸ ਦੌਰਾਨ ਉਸ ਦੇ ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਦੇ ਖਾਤਿਆਂ ‘ਚੋਂ ਵੱਖ-ਵੱਖ ਮਿਤੀਆਂ ‘ਤੇ 14.77 ਲੱਖ ਰੁ. ਕਢਵਾ ਲਏ ਗਏ। ਦੂਜੇ ਮਾਮਲੇ ਵਿਚ ਡੇਰਾਬੱਸੀ ਦੇ ਲੌਹਾਰਾਂ ਮੁਹੱਲੇ ਦੀ ਰਹਿਣ ਵਾਲੀ ਦੀਪਾ ਦੇਵੀ ਦੇ ਕੈਨੇਰਾ ਬੈਂਕ ਦੇ ਖਾਤੇ ਵਿਚੋਂ 1.67 ਲੱਖ ਰੁ. ਦੀ ਰਕਮ ਬਿਨਾਂ ਕਿਸੇ ਮਨਜ਼ੂਰੀ ਤੋਂ ਕਢਵਾ ਲਈ ਗਈ। ਉਨ੍ਹਾਂ ਨੂੰ 21 ਸਤੰਬਰ ਨੂੰ 1500 ਅਤੇ 1800 ਰੁ. ਕੱਟਣ ਦੇ ਮੈਸੇਜ਼ ਮਿਲੇ। ਖਾਤੇ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਕੁੱਲ 1,67,496 ਰੁ. ਕਢਵਾਏ ਜਾ ਚੁੱਕੇ ਸਨ। ਤੀਜੇ ਮਾਮਲੇ ਵਿਚ ਪਿੰਡ ਗੁੱਜਰਾਂ ਮਾਜਰਾ ਵਾਸੀ ਪਲਵਿੰਦਰ ਸਿੰਘ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਵਿਚੋਂ 23 ਸਤੰਬਰ ਨੂੰ ਯੂ. ਪੀ. ਆਈ. ਰਾਹੀਂ 1 ਲੱਖ ਰੁ. ਕਿਸੇ ਹੋਰ ਖਾਤੇ ਵਿਚ ਟਰਾਂਸਫਰ ਕਰਵਾ ਲਏ ਗਏ। ਉਨ੍ਹਾਂ ਨੂੰ 8 ਅਕਤੂਬਰ ਨੂੰ ਬੈਂਕ ਸਟੇਟਮੈਂਟ ਲੈਣ ‘ਤੇ ਇਸ ਧੋਖਾਧੜੀ ਦਾ ਪਤਾ ਚੱਲਿਆ। ਚੌਥੇ ਮਾਮਲੇ ਵਿਚ ਜ਼ੀਰਕਪੁਰ ਦੀ ਸਿਗਮਾ ਸਿਟੀ ਐਕਸਟੈਂਸ਼ਨ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨਾਲ ਸਕੂਲ ਫ਼ਰਨੀਚਰ ਦਾ ਆਰਡਰ ਦੇਣ ਦੇ ਨਾਂਅ ‘ਤੇ ਠੱਗੀ ਮਾਰੀ ਗਈ। ਸ਼ਿਕਾਇਤ ਅਨੁਸਾਰ 1 ਅਕਤੂਬਰ ਨੂੰ ਉਨ੍ਹਾਂ ਨੂੰ ਸਕੂਲ ਲਈ ਡੈਸਕ ਫ਼ਰਨੀਚਰ ਬੁੱਕ ਕਰਵਾਉਣ ਸੰਬੰਧੀ ਫ਼ੋਨ ਆਇਆ ਸੀ ਅਤੇ 7 ਅਕਤੂਬਰ ਨੂੰ ਖ਼ਰੀਦ ਆਰਡਰ ਮਿਲਿਆ। ਉਨ੍ਹਾਂ ਨੇ 16 ਅਕਤੂਬਰ ਨੂੰ ਸਾਮਾਨ ਭੇਜ ਦਿੱਤਾ। 19 ਅਕਤੂਬਰ ਨੂੰ ਠੱਗਾਂ ਨੇ ਖਾਤੇ ਵਿਚ ਪੈਸੇ ਭੇਜਣ ਅਤੇ ਟਰਾਂਸਪੋਰਟ ਖ਼ਰਚੇ ਦੇ ਨਾਂਅ ‘ਤੇ ਉਨ੍ਹਾਂ ਤੋਂ ਆਨਲਾਈਨ ਲੈਣ-ਦੇਣ ਕਰਵਾ ਲਿਆ। ਇਸ ਤਰ੍ਹਾਂ 1,99,995 ਰੁ. ਦੀ ਆਨਲਾਈਨ ਠੱਗੀ, 3.25 ਲੱਖ ਰੁ. ਦੇ ਫ਼ਰਨੀਚਰ ਅਤੇ 19 ਹਜ਼ਾਰ ਰੁ. ਦੇ ਟਰਾਂਸਪੋਰਟ ਖਰਚੇ ਸਮੇਤ ਕੁੱਲ 5,43,995 ਰੁ. ਦਾ ਨੁਕਸਾਨ ਹੋਇਆ। ਇਨ੍ਹਾਂ ਚਾਰਾਂ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਪੋਰਟਲ ਅਤੇ ਹੈਲਪਲਾਈਨ 1930 ‘ਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਪੁਲਿਸ ਵਲੋਂ ਸ਼ਿਕਾਇਤਾਂ ਦੇ ਆਧਾਰ ‘ਤੇ ਐਫ. ਆਈ. ਆਰਜ਼ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਡਿਜ਼ੀਟਲ ਅਰੈਸਟ ਅਤੇ ਪੁਲਿਸ - ਈ . ਡੀ . ਦੇ ਅਧਿਕਾਰੀ ਬਣ ਕੇ ਦੋ ਬਜ਼ੁਰਗਾਂ ਸਮੇਤ ਦੋ ਵਿਅਕਤੀਆਂ ਤੋਂ ਠੱਗੇ 75.50 ਲੱਖ ਅਗਲੀ ਖ਼ਬਰ ਡੇਰਾਬੱਸੀ ਦੇ 5 ਪਿੰਡਾਂ ਦੀ ਨੁਹਾਰ ਬਦਲਣ ਲਈ 50 ਲੱਖ ਰੁ . ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹਰੇਕ ਪਿੰਡ ਲਈ 10 ਲੱਖ ਰੁ....
Ad Position 24