28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਅਦਾਲਤ ਵਲੋਂ ਬਰੀ <br/>

Ad Position 21
No active advertisement
ਅਜੀਤ ਡੈਸਕ 20-09-2025
ਐੱਸ. ਏ. ਐੱਸ. ਨਗਰ, 19 ਸਤੰਬਰ (ਕਪਿਲ ਵਧਵਾ)-ਅੱਜ ਮੁਹਾਲੀ ਦੀ ਵਿਸ਼ੇਸ਼ ਫਾਸਟ ਟਰੈਕ ਅਦਾਲਤ ਨੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ 'ਚ ਨਾਮਜ਼ਦ ਨਿਤਿਨ ਸ਼ਰਮਾ ਨਾਂਅ ਦੇ ਵਿਅਕਤੀ ਨੂੰ ਬਰੀ ਕਰ ਦਿੱਤਾ | ਇਹ ਫ਼ੈਸਲਾ ਵਿਸ਼ੇਸ਼ ਵਧੀਕ ਸੈਸ਼ਨ ਜੱਜ ਵਿਕਰਾਂਤ ਕੁਮਾਰ ਨੇ ਸੁਣਾਇਆ ਹੈ | ਜਾਣਕਾਰੀ ਅਨੁਸਾਰ ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਹਾਲੀ ਦੇ ਹੀ ਰਹਿਣ ਵਾਲੇ ਨਿਤਿਨ ਸ਼ਰਮਾ ਵਿਰੁੱਧ ਬੱਚਿਆਂ ਦੇ ਜਿਣਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਕਾਨੂੰਨ ਦੀ ਧਾਰਾ 4 ਅਤੇ ਬੀ. ਐਨ. ਐੱਸ ਦੀ ਧਾਰਾ 64 ਦੇ ਤਹਿਤ ਮਾਮਲਾ ਦਰਜ ਕੀਤਾ ਸੀ | ਸ਼ਿਕਾਇਤ ਵਿਚ ਪੀੜਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਕਤ ਵਿਅਕਤੀ ਨੇ ਉਸ ਨੂੰ ਆਪਣੇ ਘਰ ਲਿਜਾਣ ਤੋਂ ਬਾਅਦ ਜਬਰੀ ਉਸ ਨਾਲ ਸੰਬੰਧ ਬਣਾਏ ਸਨ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨਿਤਿਨ ਸ਼ਰਮਾ ਨੂੰ ਗਿ੍ਫ਼ਤਾਰ ਕਰ ਲਿਆ ਸੀ | ਇਸ ਤੋਂ ਬਾਅਦ ਪੀੜਤਾ ਨੇ ਅਦਾਲਤ 'ਚ ਦਿੱਤੇ ਆਪਣੇ ਬਿਆਨ 'ਚ ਮੰਨਿਆ ਕਿ ਮੁਲਜ਼ਮ ਨੇ ਉਸ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ | ਇਸ ਤੋਂ ਇਲਾਵਾ ਪੀੜਤਾ ਦੇ ਮਾਪਿਆਂ ਨੇ ਵੀ ਮੁਲਜ਼ਮ ਵਿਰੁੱਧ ਦਿੱਤੇ ਬਿਆਨ ਵਾਪਸ ਲੈ ਲਏ | ਮੁਲਜ਼ਮ ਦੇ ਵਕੀਲ ਜਤਿਨ ਸੈਣੀ ਨੇ ਅਦਾਲਤ ਨੂੰ ਦੱਸਿਆ ਕਿ ਪੀੜਤਾ ਦੀ ਨਾ ਤਾਂ ਡਾਕਟਰੀ ਜਾਂਚ ਕੀਤੀ ਗਈ ਤੇ ਨਾ ਹੀ ਕੋਈ ਡਾਕਟਰੀ ਰਿਪੋਰਟ ਪੇਸ਼ ਕੀਤੀ ਗਈ | ਪੀੜਤਾ ਦੇ ਸਰੀਰ 'ਤੇ ਕੋਈ ਸੱਟ ਦਾ ਨਿਸ਼ਾਨ ਵੀ ਨਹੀਂ ਮਿਲਿਆ | ਇਨ੍ਹਾਂ ਹਾਲਾਤਾਂ ਵਿਚ ਇਸਤਗਾਸਾ ਪੱਖ ਮੁਲਜ਼ਮ 'ਤੇ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਵਿਚ ਅਸਫ਼ਲ ਰਿਹਾ | ਸਾਰੇ ਤੱਥਾਂ ਅਤੇ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਨੇ ਨਿਤਿਨ ਸ਼ਰਮਾ ਨੂੰ ਬਰੀ ਕਰ ਦਿੱਤਾ | ਇਕ ਵੱਖਰੇ ਮਾਮਲੇ ਵਿਚ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਅਗਵਾ ਕਰਨ ਅਤੇ ਨਾਬਾਲਗ ਨਾਲ ਸੰਬੰਧ ਬਣਾਉਣ ਦੇ ਦੋਸ਼ਾਂ ਤੋਂ ਨੀਰਜ ਕੁਮਾਰ ਨਾਂਅ ਦੇ ਵਿਅਕਤੀ ਨੂੰ ਵੀ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਥਾਣਾ ਡੇਰਾਬੱਸੀ ਵਿਖੇ ਸਾਲ 2024 ਵਿਚ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਸੀ | ਇਸ ਮਾਮਲੇ 'ਚ ਸ਼ਿਕਾਇਤਕਰਤਾ ਤੇ ਲੜਕੀ ਦੇ ਪਿਤਾ ਨੇ ਨੀਰਜ ਕੁਮਾਰ 'ਤੇ ਦੋਸ਼ ਲਗਾਇਆ ਸੀ ਉਸ ਦੀਆਂ ਚਾਰ ਲੜਕੀਆਂ 'ਚੋਂ ਇਕ ਲੜਕੀ ਨੂੰ ਉਹ ਵਰਗਲਾ ਕੇ ਆਪਣੇ ਨਾਲ ਲੈ ਗਿਆ ਕਿਉਂਕਿ ਲੜਕੀ ਉਸ ਸਮੇਂ ਨਾਬਾਲਗ ਸੀ ਤਾਂ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਬੀ. ਐਨ. ਐਸ. ਦੀ ਧਾਰਾ 137 (2) ਅਤੇ 96 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਉਪਰੰਤ ਨੀਰਜ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਸੀ | ਅਦਾਲਤ ਵਿਖੇ ਇਸ ਮੁਕੱਦਮੇ ਦੀ ਸੁਣਵਾਈ ਉਪਰੰਤ ਫਾਸਟ ਟਰੈਕ ਕੋਰਟ ਨੇ ਨੀਰਜ ਕੁਮਾਰ ਨੂੰ ਉਸ 'ਤੇ ਲੱਗੇ ਦੋਸ਼ਾਂ ਤੋਂ ਬਰੀ ਕਰਦਿੱਤਾ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਹੈਦਰਾਬਾਦ ਵਿਖੇ ਹੋਈ ਇਨੋਵੇਸ਼ਨ ਮੈਰਾਥੌਨ 'ਚ ਪਹਿਲਾ ਇਨਾਮ ਜ... ਅਗਲੀ ਖ਼ਬਰ ਸੋਹਾਣਾ ਹਸਪਤਾਲ 'ਚ ਬੱਚਾ ਬਦਲਣ ਦੇ ਦੋਸ਼ ਸਾਬਤ ਹੋਏ ਝੂਠੇ <br/>
Ad Position 24