28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸੋਹਾਣਾ ਹਸਪਤਾਲ 'ਚ ਬੱਚਾ ਬਦਲਣ ਦੇ ਦੋਸ਼ ਸਾਬਤ ਹੋਏ ਝੂਠੇ <br/>

Ad Position 21
No active advertisement
ਸੋਹਾਣਾ ਹਸਪਤਾਲ ਵਿਚ ਬੱਚਾ ਬਦਲਣ ਦੇ ਮਾਮਲੇ ਦੀ ਡੀ. ਐਨ. ਏ. ਰਿਪੋਰਟ ਮੀਡੀਆ ਸਾਹਮਣੇ ਰੱਖਦੇ ਹੋਏ ਹਸਪਤਾਲ ਦੇ ਪ੍ਰਬੰਧਕ | ਅਜੀਤ ਤਸਵੀਰ <br/> 20-09-2025
ਐੱਸ. ਏ. ਐੱਸ. ਨਗਰ, 19 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪਿਛਲੇ ਦਿਨੀਂ ਸੋਹਾਣਾ ਹਸਪਤਾਲ ਵਿਚ ਬੱਚਾ ਬਦਲਣ ਦੇ ਦੋਸ਼ਾਂ ਨੂੰ ਲੈ ਕੇ ਹੋਏ ਹੰਗਾਮੇ ਦੀ ਜਾਂਚ ਲਈ ਕਰਵਾਈ ਗਈ ਡੀ. ਐਨ. ਏ. ਰਿਪੋਰਟ ਅੱਜ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਦੇਰ ਸ਼ਾਮ ਖੋਲ੍ਹੀ ਗਈ | ਰਿਪੋਰਟ ਵਿਚ ਪੁਸ਼ਟੀ ਹੋਈ ਹੈ ਕਿ ਕਰਨਾਲ ਦੇ ਰਹਿਣ ਵਾਲੇ ਦੋਸ਼ ਲਗਾਉਣ ਵਾਲੇ ਜੋੜੇ ਸੰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਹੀ ਬੱਚੀ ਦੇ ਅਸਲੀ ਮਾਤਾ-ਪਿਤਾ ਹਨ | ਸੰਦੀਪ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਹਸਪਤਾਲ ਸਟਾਫ਼ ਨੇ ਪਹਿਲਾਂ ਉਨ੍ਹਾਂ ਨੂੰ ਪੁੱਤਰ ਦੇ ਜਨਮ ਦੀ ਵਧਾਈ ਦਿੱਤੀ ਤੇ ਫਿਰ ਕੁਝ ਸਮੇਂ ਬਾਅਦ ਦੱਸਿਆ ਕਿ ਧੀ ਹੋਈ ਹੈ | ਸੰਦੀਪ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਹਨ ਅਤੇ ਇਸ ਜਾਣਕਾਰੀ ਦੇ ਬਦਲਾਅ ਕਾਰਨ ਉਨ੍ਹਾਂ ਨੂੰ ਬੱਚਾ ਬਦਲਣ ਦਾ ਸ਼ੱਕ ਹੋਇਆ | ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਡੀ. ਐਨ. ਏ. ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ | ਰਿਪੋਰਟ ਦੇ ਸਹੀ ਸਾਬਤ ਹੋਣ ਤੋਂ ਬਾਅਦ ਸੰਦੀਪ ਸਿੰਘ ਅਤੇ ਰਮਨਦੀਪ ਕੌਰ ਨੇ ਆਪਣੀ ਬੱਚੀ ਨੂੰ ਸਵੀਕਾਰ ਕਰ ਲਿਆ ਹੈ | ਇਸ ਮੌਕੇ ਸੋਹਾਣਾ ਹਸਪਤਾਲ ਦੇ ਸੀ. ਈ. ਓ. ਗਗਨਦੀਪ ਸਿੰਘ ਸਚਦੇਵਾ ਤੇ ਮੁੱਖ ਪ੍ਰਸ਼ਾਸਕ ਆਦਰਸ਼ ਸੂਰੀ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਜਦੋਂ ਸੰਦੀਪ ਸਿੰਘ ਵਲੋਂ ਇਹ ਮਾਮਲਾ ਉਠਾਇਆ ਗਿਆ ਸੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਿਰਪੱਖ ਜਾਂਚ ਵਿਚ ਸਹਿਯੋਗ ਦਿੱਤਾ ਸੀ | ਪੁਲਿਸ ਦੀ ਮੌਜੂਦਗੀ ਵਿਚ ਹੀ ਮਾਤਾ-ਪਿਤਾ ਦੇ ਡੀ. ਐਨ. ਏ. ਦੇ ਨਮੂਨੇ ਲੈ ਕੇ ਜਾਂਚ ਲਈ ਸੂਬੇ ਤੋਂ ਬਾਹਰ ਭੇਜੇ ਗਏ ਸਨ | ਆਦਰਸ਼ ਸੂਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਾਰੀ ਘਟਨਾ ਦੌਰਾਨ ਹਸਪਤਾਲ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਬੱਚੀ ਦੀ ਪੂਰੀ ਦੇਖਭਾਲ ਕੀਤੀ | ਉਨ੍ਹਾਂ ਕਿਹਾ ਕਿ ਇਸ ਰਿਪੋਰਟ ਨਾਲ ਹਸਪਤਾਲ ਦਾ ਅਕਸ ਬਹਾਲ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਅਦਾਲਤ ਵਲੋਂ ਬਰੀ <br/> ਅਗਲੀ ਖ਼ਬਰ ਜਲਦ ਹੀ ਪੰਜਾਬ ਦੇ ਹਿੱਤਾਂ ਲਈ ਮਹੱਤਵਪੂਰਨ ਕਦਮ ਉਠਾਏਗੀ ਭਾਜਪਾ ਸਰਕਾਰ- ਉੱਭਾ
Ad Position 24