28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਰੰਗੀ ਪੈਲੇਸ ਵਿਖੇ 51 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 22 ਨੂੰ - ਦੀਪਕ ਸ਼ਰਮਾ ਦੀਪੂ <br/>

Ad Position 21
No active advertisement
ਅਜੀਤ ਡੈਸਕ 20-09-2025
ਕੁਰਾਲੀ, 19 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਤੇ ਇਲਾਕੇ ਦੇ ਉਘੇ ਸਮਾਜ ਸੇਵੀ ਤੇ ਯੂਥ ਆਗੂ ਦੀਪਕ ਸ਼ਰਮਾ ਦੀਪੂ ਦੀ ਅਗਵਾਈ ਵਿਚ 51 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 22 ਸਤੰਬਰ ਨੂੰ ਕੁਰਾਲੀ-ਮੋਰਿੰਡਾ ਮਾਰਗ 'ਤੇ ਸਥਿਤ ਰੰਗੀ ਪੈਲੇਸ ਵਿਖੇ ਕਰਵਾਏ ਜਾ ਰਹੇ ਹਨ | ਇਸ ਵਿਆਹ ਸਮਾਗਮ ਸੰਬੰਧੀ ਜਾਣਾਕਰੀ ਦਿੰਦਿਆਂ ਪ੍ਰਬੰਧਕ ਦੀਪਕ ਸ਼ਰਮਾ, ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮੂਹਿਕ ਵਿਆਹ ਨਾ ਸਿਰਫ਼ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਹੁੰਦੇ ਹਨ, ਸਗੋਂ ਸਮਾਜ ਵਿਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਵਿਆਹ ਦੀ ਚਿੰਤਾ ਦੂਰ ਕਰਨਾ ਸੱਚੇ ਅਰਥਾਂ ਵਿਚ ਸੇਵਾ ਹੈ | ਮੁੱਖ ਪ੍ਰਬੰਧਕ ਦੀਪਕ ਸ਼ਰਮਾ ਨੇ ਦੱਸਿਆ ਕਿ ਵਿਆਹ ਵਾਲੀਆਂ ਲੜਕੀਆਂ ਨੂੰ ਘਰ ਵਿਚ ਵਰਤਣ ਵਾਲਾ ਸਾਰਾ ਘਰੇਲੂ ਸਮਾਨ ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਦੌਰਾਨ ਵਿੱਕੀ ਨੇ ਯੂਥ ਆਗੂ ਦੀਪਕ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਮਹਾਨ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਯਤਨ ਹੀ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਸੇਵਾ ਵੱਲ ਪ੍ਰੇਰਿਤ ਕਰਦੇ ਹਨ | ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ 22 ਸਤੰਬਰ ਨੂੰ ਹੋਣ ਵਾਲੇ ਇਸ ਮਹਾਨ ਕਾਰਜ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਦੀ ਹੋਸਲਾ ਅਫਜਾਈ ਕਰਨ | ਇਸ ਮੌਕੇ ਗੱਗੂ ਗੋਸਲਾਂ, ਪ੍ਰੀਤ ਗੋਸਲਾਂ, ਗੋਲਾ ਕੁਰਾਲੀ, ਖਾਨ ਘੜੂੰਆਂ, ਲਵੀਨ ਗੋਲਾ ਕੁਰਾਲੀ ਅਤੇ ਸੇਵਕ ਘੜੂੰਆਂ ਸਮੇਤ ਹੋਰ ਨੋਜਵਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਅਤੇ ਜਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਕਸ਼ੇਤਰੀਆ ਪੰਜਾਬ ਖਾਦੀ ਮੰਡਲ ਖਰੜ ਨੇ ਮੁੱਖ ਮੰਤਰੀ ਰਾਹਤ ਫ਼ੰਡ ਲਈ 51 ਹਜ਼ਾਰ ਦਾ ਚੈੱਕ ਐਸ. ਡੀ. ਐਮ. ਨੂੰ ਸੌਂਪਿਆ...
Ad Position 24