17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵੈਟਰਨਰੀ ਯੂਨੀਵਰਸਿਟੀ ਨੇ ਖੁਰਾਂ ਦੀ ਸੰਭਾਲ ਸੰਬੰਧੀ ਅਦਾਰਾ ਸਥਾਪਿਤ ਕਰਨ ਦਾ ਲਿਆ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 21-09-2025
ਲੁਧਿਆਣਾ, 20 ਸਤੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਬਰੂਕ ਹਸਪਤਾਲ ਫ਼ਾਰ ਐਨੀਮਲਜ਼ ਨਾਲ ਇਕ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ | ਇਸ ਦੇ ਤਹਿਤ ਵੈਟਰਨਰੀ ਯੂਨੀਵਰਸਿਟੀ ਵਿਖੇ ਖੁਰਾਂ ਦੀ ਸੰਭਾਲ ਸੰਬੰਧੀ ਸੰਸਥਾ ਸਥਾਪਿਤ ਕੀਤੀ ਜਾਏਗੀ | ਇਹ ਸੰਸਥਾ ਵੈਟਰਨਰੀ ਡਾਕਟਰਾਂ, ਵਿਦਿਆਰਥੀਆਂ, ਅਰਧ-ਵੈਟਨਰੀ ਪੇਸ਼ੇਵਰਾਂ, ਸਥਾਨਕ ਪੇਸ਼ੇਵਰਾਂ ਅਤੇ ਘੋੜਿਆਂ ਦੇ ਮਾਲਕਾਂ ਨੂੰ ਸਿਖਲਾਈ ਪ੍ਰਦਾਨ ਕਰੇਗੀ | ਘੋੜਾ ਜਾਤੀ ਦੇ ਜਾਨਵਰਾਂ ਦੇ ਖੁਰਾਂ ਦੀ ਸੰਭਾਲ ਲਈ ਆਮ ਤੌਰ 'ਤੇ ਰਵਾਇਤੀ ਅਤੇ ਵਿਰਾਸਤੀ ਲੋਕ ਹੀ ਇਸ ਪੇਸ਼ੇ ਨੂੰ ਕਰ ਰਹੇ ਹਨ | ਇਸ ਪੇਸ਼ੇ ਵਿਚ ਨਵਾਂਪਣ ਲਿਆਉਣ ਲਈ ਇਹ ਸੰਸਥਾ ਸਥਾਪਿਤ ਕੀਤੀ ਜਾ ਰਹੀ ਹੈ | ਇਸ ਦੇ ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੇ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ | ਬਰੂਕ ਹਸਪਤਾਲ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾਣ ਵਾਲਾ ਇਹ ਦੂਸਰਾ ਕੇਂਦਰ ਹੋਵੇਗਾ | ਬਰੂਕ ਹਸਪਤਾਲ ਇਕ ਪਸ਼ੂ ਭਲਾਈ ਸੰਗਠਨ ਹੈ, ਜੋ ਭਾਰਤ ਦੇ ਪਸ਼ੂ ਭਲਾਈ ਬੋਰਡ ਵਲੋਂ ਰਜਿਸਟਰਡ ਹੈ ਅਤੇ ਘੋੜਿਆਂ ਅਤੇ ਖੱਚਰਾਂ ਦੀ ਭਲਾਈ ਲਈ ਕੰਮ ਕਰਦਾ ਹੈ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਇਸ ਸੰਸਥਾ ਨਾਲ ਘੋੜਿਆਂ ਦੇ ਖੁਰਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਏਗਾ ਅਤੇ ਉਹ ਲੰਗੜੇਪਣ ਤੋਂ ਬਚ ਸਕਣਗੇ | ਉਨ੍ਹਾਂ ਕਿਹਾ ਕਿ ਘੋੜਾ ਪਾਲਣ ਵਾਲਿਆਂ ਦੀਆਂ ਦੋ ਸ਼ੇ੍ਰਣੀਆਂ ਹਨ, ਜਿਨ੍ਹਾਂ ਵਿਚੋਂ ਇਕ ਸ਼੍ਰੇਣੀ ਸ਼ੌਕੀਆ ਤੌਰ 'ਤੇ ਸਾਥੀ ਜਾਨਵਰਾਂ ਵਜੋਂ ਪਾਲਦੀ ਹੈ ਅਤੇ ਦੂਸਰੀ ਸ਼੍ਰੇਣੀ ਆਪਣੀ ਰੋਜ਼ੀ ਰੋਟੀ ਲਈ ਇਨ੍ਹਾਂ ਨੂੰ ਪਾਲਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀਸੂ ਦਾ ਵਫ਼ਦ ਨਿਰਮਾਣ ਤਕਨਾਲੋਜੀ ਮੇਲੇ ਲਈ ਜਰਮਨੀ ਰਵਾਨਾ <br/> ਅਗਲੀ ਖ਼ਬਰ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਲਈ ਕਈ ਚਿਹਰੇ ਦੌੜ 'ਚ <br/>
Ad Position 24