17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਥਾਨਕ ਬਚਿੱਤਰ ਨਗਰ, ਜਸਦੇਵ ਨਗਰ ਵਿਖੇ ਫੋਗਿੰਗ ਕਰਵਾਈ

Ad Position 21
No active advertisement
ਅਜੀਤ ਡੈਸਕ 21-09-2025
ਆਲਮਗੀਰ, 19 ਸਤੰਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਬਚਿੱਤਰ ਨਗਰ, ਜਸਦੇਵ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਮੀਤ ਸਿੰਘ ਖੰਨਾ ਵਲੋਂ ਅਤੇ ਉਨ੍ਹਾਂ ਦੀ ਟੀਮ ਵਲੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਸਹਿਯੋਗ ਨਾਲ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਮੱਛਰਾਂ ਤੋਂ ਨਿਜਾਤ ਪਾਉਣ ਲਈ ਫੋਗਿੰਗ ਕੀਤੀ ਗਈ | ਸੀਨੀਅਰ ਆਗੂ ਸੁਖਮੀਤ ਸਿੰਘ ਖੰਨਾ ਨੇ ਦੱਸਿਆ ਕਿ ਸਾਰੇ ਮੁਹੱਲੇ ਤੋਂ ਇਲਾਵਾ ਹਰ ਫ਼ੈਕਟਰੀ ਅਤੇ ਘਰਾਂ ਦੇ ਅੰਦਰ ਫੋਗਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਲਗਾਤਾਰ ਬਰਸਾਤਾਂ ਹੋਣ ਕਾਰਨ ਮੱਛਰ ਬਹੁਤ ਜ਼ਿਆਦਾ ਪੈਦਾ ਹੋ ਗਿਆ ਸੀ, ਜਿਸ ਤੋਂ ਭਿਆਨਕ ਜਾਨਲੇਵਾ ਬਿਮਾਰੀਆਂ ਲੱਗਣ ਦੇ ਖਤਰੇ ਨੂੰ ਮੁੱਖ ਰੱਖਦਿਆਂ ਸੁਖਮੀਤ ਸਿੰਘ ਖੰਨਾ ਦੀ ਟੀਮ ਵਲੋਂ ਪੰਚ ਗੁਰਪ੍ਰੀਤ ਸਿੰਘ ਉਬੀ, ਸਰਬਜੀਤ ਸਿੰਘ, ਪ੍ਰਵੀਨ ਬਾਂਸਲ, ਨਰਿੰਦਰਪਾਲ ਪ੍ਰਧਾਨ, ਜਸਵੀਰ ਸਿੰਘ, ਸੈਕਟਰੀ ਜਤਿੰਦਰਪਾਲ ਸਿੰਘ ਗਾਬੜੀਆ, ਨਰਿੰਦਰਪਾਲ ਸਿੰਘ ਸਮੇਤ ਪਤਵੰਤੇ ਸੱਜਣਾਂ ਨੇ ਖੰਨਾ ਦੇ ਨਾਲ ਚੱਲ ਕੇ ਸਾਰੇ ਮੁਹੱਲੇ ਦੇ ਵਿਚ ਇਸ ਕਾਰਜ ਨੂੰ ਨੇਪਰੇ ਚਾੜਿ੍ਹਆ |

Ad Position 22
No active advertisement
ਪਿਛਲੀ ਖ਼ਬਰ ਵਰਲਡ ਬੈਂਕ ਦੇ ਵਫ਼ਦ ਨੇ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ
Ad Position 24