18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦਰੇਸੀ ਦੁਸਹਿਰਾ ਮੇਲੇ 'ਚ ਨਿਯਮਾਂ ਦੀ ਉੱਡ ਰਹੀਆਂ ਸ਼ਰੇਆਮ ਧੱਜੀਆਂ <br/>

Ad Position 21
No active advertisement
ਮੇਲੇ ਵਿਚ ਬਿਨਾਂ ਸੇਫ਼ਟੀ ਤੋਂ ਇਕ ਰੇਹੜੀ ਵਾਲਾ ਖਾਣ ਦੀਆਂ ਚੀਜ਼ਾਂ ਵੇਚਦਾ ਹੋਇਆ | (ਸੱਜੇ) ਮੇਲੇ ਵਿਚ ਝੂਟਿਆਂ ਲਈ ਲਗਾਏ ਇਕ ਜਨਰੇਟਰ ਦੀਆਂ ਮੈਦਾਨ 'ਤੇ ਪਈਆਂ ਤਾਰਾਂ | ਤਸਵੀਰਾਂ : ਸੇਵਕ ਸਿੰਘ<br/> 21-09-2025

ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪ੍ਰਸਿੱਧ ਦਰੇਸੀ ਮੈਦਾਨ ਵਿਖੇ ਦੁਸਹਿਰਾ ਮੇਲਾ ਸ਼ੁਰੂ ਹੋ ਗਿਆ ਹੈ, ਪਰ ਮੇਲਾ ਪ੍ਰਬੰਧਕਾਂ ਵਲੋਂ ਮੇਲੇ ਨੰੂ ਲੈਕੇ ਜ਼ਰੂਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਉਕਤ ਮੇਲੇ ਦੇ ਮੁੱਖ ਵੇਦ ਮੰਦਰ ਵਾਲੇ ਪਾਸੇ ਮੁੱਖ ਗੇਟ 'ਤੇ ਗੰਦਗੀ ਪਈ ਹੋਈ ਹੈ, ਜੋ ਬਰਸਾਤੀ ਮੌਸਮ ਹੋਣ ਕਾਰਨ ਕਿਸੇ ਵੀ ਸਮੇਂ ਮੇਲੇ ਵਿਚ ਆਉਣ ਵਾਲੇ ਲੋਕਾਂ ਲਈ ਬਿਮਾਰੀਆਂ ਨੰੂ ਸੱਦਾ ਦੇ ਸਕਦੀ ਹੈ, ਉੱਥੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ, ਜੋ ਮੇਲੇ ਵਿਚ ਖਾਣ-ਪੀਣ ਦੀਆਂ ਰੇਹੜੀਆਂ-ਫੜੀਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ਵਲੋਂ ਵੀ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ | ਇਨ੍ਹਾਂ ਵਲੋਂ ਖੁੱਲੇ੍ਹ ਵਿਚ ਇਹ ਚੀਜ਼ਾਂ ਨੂੰ ਬਿਨਾਂ ਢਕੇ ਵੇਚਿਆ ਜਾ ਰਿਹਾ ਹੈ ਤੇ ਵੇਚਣ ਵਾਲਿਆਂ ਵਲੋਂ ਹੱਥਾਂ ਵਿਚ ਦਸਤਾਨੇ ਵੀ ਨਹੀਂ ਪਾਏ ਜਾ ਰਹੇ ਹਨ | ਇਸ ਤੋਂ ਇਲਾਵਾ ਨਿਯਮਾਂ ਨੂੰ ਛਿੱਕੇ ਟੰਗ ਕੇ ਇਨ੍ਹਾਂ ਵਲੋਂ ਘਰੇਲੂ ਸਿਲੰਡਰਾਂ ਦੀ ਵਰਤੋ ਕੀਤੀ ਜਾ ਰਹੀ ਹੈ, ਉਥੇ ਹੀ ਮੇਲੇ ਵਿਚ ਫਾਇਰ ਬਿ੍ਗੇਡ ਦਾ ਵੀ ਕੋਈ ਇੰਤਜ਼ਾਮ ਨਹੀਂ ਹੈ | ਇੱਥੋਂ ਤਕ ਕੀ ਅੱਗ ਬੁਝਾਊ ਯੰਤਰ ਵੀ ਨਹੀਂ ਹਨ, ਇਸਤੋਂ ਇਲਾਵਾ ਐਮਰਜੈਂਸੀ ਲਈ ਐਂਬੂਲੈਂਸ ਦਾ ਵੀ ਕੋਈ ਪ੍ਰਬੰਧ ਨਹੀਂ ਹੈ | ਇੱਥੇ ਹੀ ਨਹੀਂ ਬੱਸ ਠੇਕੇਦਾਰ ਵਲੋਂ ਮਨਮਰਜ਼ੀ ਕਰਦੇ ਹੋਏ, ਮੈਦਾਨ ਦੇ ਬਾਹਰ ਰੇਹੜੀਆਂ, ਫੜੀਆਂ ਵਾਲਿਆਂ ਕੋਲੋਂ 12000 ਰੁਪਏ ਉਨ੍ਹਾਂ ਰੇਹੜੀਆਂ, ਫੜੀਆਂ ਲਗਾਉਣ ਲਈ ਲਏ ਜਾ ਰਹੇ ਹਨ | ਇਸ ਤੋਂ ਇਲਾਵਾ ਮੇਲੇ 'ਚ ਝੂਟੀਆਂ ਦੇ ਕੋਲ ਘਰੇਲੂ ਗੈਸ ਦੇ ਸਿਲੰਡਰ ਵੀ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਵਲੋਂ ਰੱਖੇ ਜਾ ਰਹੇ ਹਨ | ਉਥੇ ਹੀ ਮੇਲੇ ਵਿਚ ਝੂਟੀਆਂ ਲਈ ਲੱਗੀਆਂ ਜੈੱਨਰੇਟਰਾਂ ਦੀ ਤਾਰਾਂ ਵੀ ਖੁੱਲ੍ਹੀਆਂ ਜ਼ਮੀਨ 'ਤੇ ਹੀ ਛੱਡੀਆਂ ਗਈਆਂ ਹਨ | ਮੇਲੇ ਵਿਚ ਪਾਰਕਿੰਗ ਫ਼ੀਸ ਦੇ ਨਾਂਅ 'ਤੇ 30 ਰੁਪਏ ਪ੍ਰਤੀ ਸਕੂਟਰ, ਸਾਈਕਲ ਫ਼ੀਸ ਵਸੂਲੀ ਜਾ ਰਹੀ ਹੈ | ਉਥੇ ਹੀ ਠੇਕੇਦਾਰ ਵਲੋਂ ਮੈਦਾਨ ਦੇ ਬਾਹਰ ਟ੍ਰੈਫਿਕ ਦਾ ਧਿਆਨ ਨਾ ਰੱਖਦੇ ਹੋਏ, ਕਮਾਈ ਨੰੂ ਦੇਖਦੇ ਹੋਏ ਵੱਡੀ ਗਿਣਤੀ ਵਿਚ ਰੇਹੜੀਆਂ, ਫੜੀਆਂ ਲਗਵਾਈਆਂ ਜਾ ਰਹੀਆਂ ਹਨ | ਕੁਲ ਮਿਲਾ ਕੇ ਕਹਿ ਲਿਆ ਜਾਵੇ ਕਿ ਸ਼ਹਿਰਵਾਸੀਆਂ ਦੇ ਲਈ ਲਗਾਇਆ ਇਹ ਮੇਲਾ ਕਿਧਰੇ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਨਾ ਬਣ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਿੰਘਪੁਰਾ ਪਹੁੰਚਣ 'ਤੇ ਆਬਜ਼ਰਵਰ ਭੁਵਨ ਕਾਪਰੀ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਬੱਚੇ ਨੂੰ ਅਗਵਾ ਕਰਨ ਵਾਲੀ ਔਰਤ ਸਾਥੀ ਸਮੇਤ ਕਾਬੂ <br/>
Ad Position 24