30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਵਰ੍ਹੇਗੰਢ 'ਤੇ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-11-2025
ਤਰਨ ਤਾਰਨ, 4 ਨਵੰਬਰ (ਇਕਬਾਲ ਸਿੰਘ ਸੋਢੀ)-ਸ਼ਹਿਰ ਦੇ ਵੱਖੋ ਵੱਖ ਸਕੂਲਾਂ ਦੇ ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਨੇ ਦੇਸ਼ ਪਿਆਰ ਦੇ ਗੀਤ ਪੇਸ਼ ਕੀਤੇ | ਇਨ੍ਹਾਂ ਗੀਤਾਂ 'ਚ ਕਸ਼ਮੀਰ ਦਾ ਜ਼ਿਕਰ ਜਿਆਦਾ ਆਇਆ | ਤਰਨ ਤਾਰਨ ਦੀ ਵਿਦਿਅਕ, ਸੰਸਕਿ੍ਤਿਕ ਅਤੇ ਰਾਸ਼ਟ੍ਰੀਯ ਐੱਨ.ਜੀ.ਓ. 'ਕਲਾ ਸੁਮਨ' ਵਲੋਂ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ/ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ 150 ਵੀਂ ਵਰ੍ਹੇਗੰਢ 'ਤੇ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਕੈਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਦੇ ਐੱਮ.ਡੀ ਮਨਦੀਪ ਸਿੰਘ ਪੰਨੂ ਨੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟਸ ਪ੍ਰਦਾਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੀ ਸਾਰੀਆਂ ਖਿਲਰੀਆਂ ਰਿਆਸਤਾਂ ਨੂੰ ਰਲਾ ਕੇ ਅਖੰਡ ਭਾਰਤ ਦਾ ਨਿਰਮਾਣ ਕਰਨ ਦਾ ਸਿਹਰਾ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ/ ਗ੍ਰਹਿ ਮੰਤਰੀ ਸਰਦਾਰ ਵੱੱਲਭ ਭਾਈ ਪਟੇਲ ਨੂੰ ਜਾਂਦਾ ਹੈ | ਪ੍ਰੋਗਰਾਮ ਸੰਚਾਲਕ ਅਤੇ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਕਿਹਾ ਕਿ ਪਟੇਲ ਦੀ ਉੱਚੀ ਸੂਝਬੂਝ ਦੇ ਕਰਕੇ ਹੀ ਅੱਜ ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ |

Ad Position 22
No active advertisement
ਪਿਛਲੀ ਖ਼ਬਰ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ 8 ਨੂੰ <br/> ਅਗਲੀ ਖ਼ਬਰ ਨਗਰ ਕੀਰਤਨ ਅੱਜ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਪੁੱਜੇਗਾ-ਮੈਨੇਜਰ ਹਰਜਿੰਦਰ ਸਿੰਘ
Ad Position 24