22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਇਮਾਰਤੀ ਮਜ਼ਦੂਰ ਯੂਨੀਅਨ ਵਲੋਂ ਮਨਾਇਆ ਬਾਬਾ ਵਿਸ਼ਵਕਰਮਾ ਦਿਵਸ

Ad Position 21
No active advertisement
ਅਜੀਤ ਡੈਸਕ 23-10-2025
ਪੱਟੀ, 22 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬਾਬਾ ਵਿਸ਼ਵਕਰਮਾ ਇਮਾਰਤੀ ਮਜ਼ਦੂਰ ਯੂਨੀਅਨ ਵਲੋਂ ਪੱਟੀ ਸ਼ਹਿਰ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਬਾਬਾ ਵਿਸ਼ਵਕਰਮਾ ਭਵਨ ਨੇੜੇ ਬੱਸ ਸਟੈਂਡ ਪੱਟੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਸ ਤੋਂ ਉਪਰੰਤ ਰਾਗੀ ਸਿੰਘਾਂ ਵਲੋਂਾ ਆਪਣੇ ਜਥੇ ਸਮੇਤ ਕੀਰਤਨ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰੂ ਘਰ ਦਾ ਲੰਗਰ ਅਟੁੱਟ ਵਰਤਾਇਆ ਗਿਆ | ਸ਼ਾਮ ਨੂੰ ਇਮਾਰਤੀ ਯੂਨੀਅਨ ਵਲੋਂ ਪ੍ਰਧਾਨ ਦੀ ਚੋਣ ਕੀਤੀ ਕੀਤੀ ਗਈ | ਜਿਸ ਦੌਰਾਨ ਯੂਨੀਅਨ ਵਲੋਂ ਸਰਬ ਸੰਮਤੀ ਨਾਲ ਸਵਿੰਦਰ ਸਿੰਘ ਦੁਬਲੀ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ 'ਤੇ ਹਾਜ਼ਰ ਸਰਵਣ ਸਿੰਘ ਚੀਮਾ, ਜਸਬੀਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਸੂਬਾ ਸਿੰਘ ਘੁਰਕਵਿੰਡ, ਮੁਖਤਿਆਰ ਸਿੰਘ ਚੇਅਰਮੈਨ ਪੱਟੀ, ਬਲਜੀਤ ਸਿੰਘ ਮਨਿਆਲਾ, ਕੁਲਦੀਪ ਸਿੰਘ ਸੱਗੂ, ਬਲਕਾਰ ਸਿੰਘ ਸੱਗੂ, ਗੁਰਦੇਵ ਸਿੰਘ, ਜੰਗ ਸਿੰਘ ਫਰਨੀਚਰ ਹਾਊਸ, ਤਰਸੇਮ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਸਾਧੂ ਹੈਪੀ ਸਿੰਘ, ਸੰਤੋਖ ਸਿੰਘ, ਜਤਿੰਦਰ ਸਿੰਘ, ਬਲਰਾਜ ਸਿੰਘ, ਕਸ਼ਮੀਰ ਸਿੰਘ, ਗੁਰਚਰਨ ਸਿੰਘ ਘੁੱਕਾ, ਗੋਪਾਲ ਸਿੰਘ ਕੈਰੋੋਂ, ਰਾਜਵਿੰਦਰ ਸਿੰਘ ਬੋਪਾਰਾਏ, ਗੁਰਜੀਤ ਸਿੰਘ, ਮੀਤ ਬਲਜੀਤ ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਗੋਰਾ, ਰਾਜੂ, ਭਗਵੰਤ ਸੋਨੂ, ਸੁਖਦੇਵ ਸਿੰਘ ਧੰਜਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਯੂਨੀਅਨ ਤਰਨ ਤਾਰਨ ਵਲੋਂ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਢਿੱਲੋਂ ਫੈਬਰੀਕੇਸ਼ਨ ਵਿਖੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ
Ad Position 24