04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਣਪਛਾਤੇ ਨੌਜਵਾਨਾਂ ਵਲੋਂ ਕਾਰ 'ਤੇ ਹਵਾਈ ਫਾਇਰ

Ad Position 21
No active advertisement
ਅਜੀਤ ਡੈਸਕ 22-09-2025
ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਕਾਰ 'ਤੇ ਹਵਾਈ ਫਾਇਰ ਕਰਨ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗਗਨਦੀਪ ਭਾਰਦਵ ਪੁੱਤਰ ਦੇਵੀ ਲਾਲ ਵਾਸੀ ਰੋਡੂਪੁਰ ਮੁਹੱਲਾ ਭੋਰ ਵਾਲੀ ਗਲੀ ਤਰਨ ਤਾਰਨ ਨੇ ਦੱਸਿਆ ਕਿ ਉਹ ਜੋਤਿਸ਼ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣੀ ਜੋਤਿਸ਼ ਦੀ ਦੁਕਾਨ ਬੋਹੜੀ ਚੌਂਕ ਪਾਈ ਹੋਈ ਹੈ | ਮਿਤੀ 19 ਸਤੰਬਰ ਨੂੰ ਮੈਂ ਆਪਣੇ ਭਰਾ ਰੋਹਿਤਾਸ਼ ਕੁਮਾਰ ਦੇ ਆਪਣੀ ਕਾਰ 'ਤੇ ਸਵਾਰ ਹੋ ਕੇ ਜਲੰਧਰ ਕਿ੍ਕਟ ਮੈਚ ਖੇਡਣ ਗਏ ਸੀ ਵਕਤ ਕਰੀਬ 11.35 ਰਾਤ ਜਦੋਂ ਵਾਪਿਸ ਆਪਣੇ ਘਰ ਆ ਰਹੇ ਸੀ, ਮੈਂ ਗੱਡੀ ਮੈਂ ਚਲਾ ਰਿਹਾ ਸੀ ਅਤੇ ਨਾਲ ਦੀ ਸੀਟ 'ਤੇ ਮੇਰਾ ਭਰਾ ਰੋਹੀਤਾਸ ਕੁਮਾਰ ਅਤੇ ਪਿਛਲੀ ਸੀਟ 'ਤੇ ਦਿਨੇਸ਼ ਕੁਮਾਰ ਬੈਠਾ ਸੀ | ਜਦ ਅਸੀਂ ਅਫਸਰ ਕਲੋਨੀ ਨਜਦੀਕ ਬੱਸ ਸਟੈਡ ਤਰਨ ਤਾਰਨ ਗਲੀ ਵਿਚ ਪਹੁੰਚੇ ਤਾਂ ਸਾਡੇ ਸਾਹਮਣੇ ਤੋਂ ਇਕ ਮੋਟਰਸਾਈਕਲ 'ਤੇ ਤਿੰਨ ਅਣਪਛਾਤੇ ਨੌਜਵਾਨ ਸਵਾਰ ਹੋ ਕੇ ਆਏ, ਜਿੰਨਾਂ ਨੇ ਆਉਂਦਿਆਂ ਹੀ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਹੱਥ ਵਿਚ ਫੜੇ ਪਿਸਤੌਲ ਨਾਲ ਸਾਡੀ ਗੱਡੀ ਵੱਲ ਹਵਾਈ ਫਾਇਰ ਕੀਤੇ ਅਤੇ ਅਸੀਂ ਮੌਕੇ ਤੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ | ਇਸ ਸੰਬੰਧੀ ਏ.ਐਸ.ਆਈ. ਕੁਲਬੀਰ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸਿਟੀ ਤਰਨ ਤਾਰਨ ਵਿਖੇ ਮਾਮਲਾ ਦਰਜ ਕਰਕੇ ਅਣਪਛਾਤੇ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਵਲੋਂ ਸਕੂਲ ਸਮੇਂ ਹੁੱਲ੍ਹੜਬਾਜ਼ੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ <br/> ਅਗਲੀ ਖ਼ਬਰ ਦੇਸ਼ ਦੀ ਉੱਨਤੀ ਅਤੇ ਤਰੱਕੀ ਸਿਰਫ਼ ਭਾਜਪਾ ਦੇ ਹੱਥ ਵਿਚ ਹੀ ਸੁਰੱਖਿਅਤ-ਮਨਜੀਤ ਸਿੰਘ ਮੰਨਾ <br/>
Ad Position 24