25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੰਜਾਬ ਸੀਡਜ਼ ਪੈਸਟੀਸਾਈਡ ਤੇ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਨੂੰ ਖਾਦਾਂ ਨਾਲ ਬੇਲੋੜੀ ਟੈਗਿੰਗ, 60/40 ਰੇਸ਼ੋ ਖਤਮ ਕਰਨ ਤੇ ਕੰਪਨੀਆ ਵਲੋਂ ਬਲਾਕ ਖੇਤਰ ਖਾਦ ਲਈ ਮੁੜ ਖੋਲ੍ਹਣ ਦੀ ਮੰਗ

Ad Position 21
No active advertisement
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਸੋਂਪਦੇ ਹੋਏ ਛੋਟੇ ਖਾਦ ਡੀਲਰ | ਅਜੀਤ : ਤਸਵੀਰ <br/> 17-10-2025
ਗੱਗੋਮਾਹਲ/ਰਮਦਾਸ, 16 ਅਕਤੂਬਰ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਦਾ ਪੰਜਾਬ ਸੀਡਸ ਪੈਸਟੀਸਾਇਡ ਤੇ ਫਾਇਟੇਲਾਇਜ਼ਰ ਐਸੋਸੀਏਸ਼ਨ ਰਜਿ: ਵਲੋਂ ਮਾਣਯੋਗ ਡਿਪਟੀ ਕਮਿਸ਼ਨ ਅੰਮਿ੍ਤਸਰ ਰਾਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਕ ਯਾਦ ਪੱਤਰ ਦੇ ਕੇ ਖਾਦਾਂ ਨਾਲ ਹੁੰਦੀ ਬੇਲੋੜੀ ਟੈਗਿੰਗ, ਖਾਦਾਂ ਦੀ 60/40 ਦੀ ਰੇਸ਼ੋ ਖ਼ਤਮ ਕਰਨ ਤੇ ਖਾਦ ਕੰਪਨੀਆ ਵਲੋਂ ਬਲਾਕ ਕੀਤੇ ਖੇਤਰ ਨੂੰ ਮੁੜ ਖੋਲਣ ਸਬੰਧੀ ਬੇਨਤੀ ਕੀਤੀ | ਐਸੋਸੀਏਸ਼ਨ ਦੇ ਆਗੂਆ ਨੇ ਕਿਹਾ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਨੂੰ ਡੀ.ਏ.ਪੀ. ਤੇ ਯੂਰੀਆ ਖਾਦ ਦੀ ਸਖਤ ਲੋੜ ਹੈ ਪਰ ਖਾਦਾ ਨਾਲ ਮੁੱਖ ਡੀਲਰਾਂ ਵਲੋਂ ਬੇਲੋੜੀ ਟੈਗਿੰਗ ਕੀਤੀ ਜਾਂਦੀ ਹੈ ਜਿਸ ਦੀ ਕਿਸਾਨਾਂ ਨੂੰ ਕੋਈ ਜ਼ਰੂਰਤ ਨਹੀਂ ਇਸ ਟੇਗਿੰਗ ਨਾਲ ਕਿਸਾਨਾਂ ਤੇ ਰਿਟੇਲਰਾਂ 'ਤੇ ਵਾਧੂ ਬੋਝ ਪੈਂਦਾ ਹੈ | ਜਿਹੜੇ ਖੇਤਰ ਖਾਦ ਕੰਪਨੀਆਂ ਵਲੋਂ ਖਾਦ ਵੰਡ ਲਈ ਬੰਦ ਕੀਤੇ ਹੋਏ ਹਨ ਉਨ੍ਹਾਂ ਨੂੰ ਮੁੜ ਖੋਲਿਆ ਜਾਵੇ ਜਿਹੜੀ ਖਾਦਾਂ ਦੀ 60/40 ਰੇਸ਼ੋ ਚੱਲ ਰਹੀ ਹੈ ਇਸ ਨੂੰ ਪੂਰਨ ਤੌਰ 'ਤੇ ਖ਼ਤਮ ਕੀਤਾ ਜਾਵੇ ਕਿਉਂਕਿ ਅੰਮਿ੍ਤਸਰ ਜ਼ਿਲ੍ਹੇ ਵਿਚ ਬਹੁਮੰਤਵੀ ਸੁਭਾਵਾਂ ਦੀ ਗਿਣਤੀ ਕਾਫੀ ਘੱਟ ਹੈ ਤੇ ਕਈ ਸਭਾਵਾਂ ਕੰਮ ਨਹੀਂ ਕਰ ਰਹੀਆਂ ਜਿਸ ਕਰਕੇ ਕਿਸਾਨਾਂ ਨੂੰ ਖਾਦ ਲੈਣ ਵਿਚ ਮੁਸ਼ਕਲ ਆਉਂਦੀ ਹੈ ਦੂਜੇ ਪਾਸੇ ਖਾਦ ਦੇ ਛੋਟੇ ਦੁਕਾਨਦਾਰਾਂ ਦੀਆਂ ਦੁਕਾਨਾਂ ਕਾਫੀ ਵੱਧ ਹਨ ਜਿਨ੍ਹਾਂ ਨੂੰ ਡੀ.ਏ.ਪੀ. ਤੇ ਯੂਰੀਆ ਖਾਦ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਮਿਲਦੀ | ਇਸ ਨਾਲ ਦੁਕਾਨਦਾਰਾਂ ਤੇ ਕਿਸਾਨਾਂ ਨੂੰ ਜਿੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਬਲੈਕ ਕਰਨ ਵਾਲੇ ਤੇ ਗ਼ੈਰ-ਮਿਆਰੀ ਖਾਦਾਂ ਵੇਚਣ ਵਾਲੇ ਕਿਸਾਨਾਂ ਨਾਲ ਧੋਖਾ ਕਰਕੇ ਮੋਟਾ ਮੁਨਾਫਾ ਕਮਾਉਂਦੇ ਹਨ | ਮੰਗ ਪੱਤਰ ਦੇਣ ਵਾਲਿਆਂ ਵਿਚ ਜ਼ਿਲ੍ਹਾ ਪ੍ਰਧਾਨ ਦੀਪ ਸ਼ਰਮਾ, ਬਲਾਕ ਪ੍ਰਧਾਨ ਜਗਮੋਹਣ ਸਿੰਘ ਸੋਢੀ, ਰੂਪ ਲਾਲ ਤਰਿਹਨ, ਜਸਦੀਪ ਸਿੰਘ, ਵਿਸ਼ਾਲ ਅਗਰਵਾਲ, ਗਗਨ ਜੰਡਿਆਲਾ ਗੁਰੂ, ਨਵਤੇਜ ਸਿੰਘ, ਬਗੀਚਾ ਸਿੰਘ ਵਣੀਏਕੇ, ਜਸਬੀਰ ਸਿੰਘ ਸੰਧੂ, ਰਾਜੀਵ ਭੰਡਾਰੀ, ਸਾਜਨ ਸਿੰਘ, ਕੰਵਲਜੀਤ ਸਿੰਘ ਗਿੱਲ, ਕਰਨਦੀਪ ਸਿੰਘ ਸੋਢੀ ਤੋਂ ਇਲਾਵਾ ਕਈ ਖਾਦ ਡੀਲਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਦੀਆਂ ਵਿਦਿਆਰਥਣਾਂ ਨੇ ਮਨਾਈ ਦੀਵਾਲੀ <br/> ਅਗਲੀ ਖ਼ਬਰ ਖਾਦਾਂ ਦੀ ਕਾਲਾ ਬਾਜ਼ਾਰੀ ਰੋਕਣ ਲਈ ਵਿਧਾਇਕ ਧਾਲੀਵਾਲ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ <br/>
Ad Position 24