25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਜ਼ਿਲ੍ਹਾ ਪੱਧਰ 'ਤੇ ਕਰਮਚਾਰੀਆਂ ਦੀਆਂ ਦੁੱਖ ਤਕਲੀਫਾਂ ਸੁਣਿਆਂ ਜਾਣਗੀਆਂ-ਚੇਅਰਮੈਨ ਚੰਦਨ ਗਰੇਵਾਲ <br/>

Ad Position 21
No active advertisement
ਅਜੀਤ ਡੈਸਕ 17-10-2025
ਸਠਿਆਲਾ, 16 ਅਕਤੂਬਰ (ਜਗੀਰ ਸਿੰਘ ਸਫਰੀ)-ਵੱਖ-ਵੱਖ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ 'ਚੋਂ ਕਰਮਚਾਰੀਆਂ ਦੀ ਕੀਤੀ ਜਾ ਰਹੀ ਛਾਂਟੀ ਨੂੰ ਠੱਲ੍ਹਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ (ਕੈਬਨਿਟ ਰੈਂਕ) ਨੂੰ ਮਿਲੇ | ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ 'ਚ ਸ਼ਾਮਿਲ ਅੰਮਿ੍ਤਪਾਲ ਸਿੰਘ ਕਲਿਆਣ, ਹਰਪਾਲ ਸਿੰਘ ਅੰਮਿ੍ਤਸਰ, ਰਣਜੀਤ ਸਿੰਘ ਲੱਧੜ, ਲਖਵਿੰਦਰ ਸਿੰਘ ਅਟਾਰੀ ਆਦਿ ਨੇ ਸਤਨਾਮ ਸਿੰਘ ਗਿੱਲ ਦੀ ਹਾਜ਼ਰੀ 'ਚ ਕਮਿਸ਼ਨ ਦੇ ਚੇਅਰਮੈਨ ਨਾਲ ਸਹਿਚਾਰਕ ਮੀਟਿੰਗ ਕੀਤੀ | ਵਫਦ ਦੇ ਰੂਪ 'ਚ ਚੇਅਰਮੈਨ ਚੰਦਨ ਗਰੇਵਾਲ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਸਫਾਈ ਕਰਮਚਾਰੀਆਂ ਅਤੇ ਕਿਰਤ ਦੇ ਪੇਸ਼ੇ ਨਾਲ ਸੰਬੰਧਿਤ ਕਿਰਤੀ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫਾਂ ਤੋਂ ਨਿਜ਼ਾਤ ਦਿਵਾਉਣ ਲਈ ਸੰਭਵ ਯਤਨ ਕਰਨ ਲਈ ਤਾਕੀਦ ਕੀਤੀ | ਸਤਨਾਮ ਸਿੰਘ ਗਿੱਲ ਨੇ ਨਗਰ ਪੰਚਾਇਤ ਰਈਆ, ਜੰਡਿਆਲਾ, ਨਗਰ ਨਿਗਮ ਅੰਮਿ੍ਤਸਰ ਦਾ ਦੌਰਾ ਕਰਨ ਦੀ ਬੇਨਤੀ | ਉਨ੍ਹਾਂ ਨੇ ਕਿਹਾ ਕਿ ਸਤਨਾਮ ਸਿੰਘ ਗਿੱਲ ਦੇ ਸੱਦੇ ਅਨੁਸਾਰ ਵੱਖ-ਵੱਖ ਜ਼ਿਲਿ੍ਹਆਂ ਦਾ ਦੌਰਾ ਕਰਕੇ ਕਰਮਚਾਰੀ ਵਰਗ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਵਿਖੇ ਅੱਖਾਂ, ਬੱਚਿਆਂ ਤੇ ਅÏਰਤਾਂ ਦੀਆਂ ਬਿਮਾਰੀਆਂ ਸੰਬੰਧੀ ਮੁਫ਼ਤ ਨਿਰੀਖਣ ਕੈਂਪ <... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ-ਜਥੇਦਾਰ ਜਲਾਲ ਉਸਮਾ <br/>
Ad Position 24