16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਜਲ ਪਹੁੰਚਾਉਣ ਵਾਲੀ ਹੰਸਲੀ ਬਣੀ ਕੂੜੇ ਦਾ ਡੰਪ <br/>

Ad Position 21
No active advertisement
ਅਜੀਤ ਡੈਸਕ 21-09-2025
ਅੰਮਿ੍ਤਸਰ, 20 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਜਲ ਪਹੁੰਚਾਉਣ ਵਾਲੀ ਪਵਿੱਤਰ ਹੰਸਲ਼ੀ 'ਤੇ ਕੂੜੇ ਦੇ ਲੱਗ ਰਹੇ ਢੇਰਾਂ ਤੋਂ ਜਿਥੇ ਸਰਕਾਰ ਅਤੇ ਪ੍ਰਸ਼ਾਸਨ ਦੀ ਵਿਸ਼ਵ ਪ੍ਰਸਿੱਧ ਸ਼ਹਿਰ ਦੀ ਸਫਾਈ ਪ੍ਰਤੀ ਸੰਜੀਦਗੀ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਉਥੇ ਹੀ ਵਿਰਾਸਤੀ ਮਾਰਗ 'ਤੇ ਬਣੇ ਕੂੜੇ ਦੇ ਡੰਪ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 2016 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਬੇਹੱਦ ਖੂਬਸੂਰਤੀ ਨਾਲ ਤਿਆਰ ਕੀਤੇ ਗਏ ਇਸ ਵਿਰਾਸਤੀ ਮਾਰਗ ਤੋਂ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ 'ਚ ਸੈਲਾਨੀ ਤੇ ਸ਼ਰਧਾਲੂ ਬੜੇ ਚਾਅ ਨਾਲ ਪੈਦਲ ਹੀ ਘੁੰਮਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿ੍ਹਆਂ ਵਾਲਾ ਬਾਗ ਸਮੇਤ ਹੋਰਨਾਂ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਨ | ਇਸ ਦੌਰਾਨ ਉਨ੍ਹਾਂ ਵਲੋਂ ਖਾਸ ਕਰਕੇ 'ਸੈਲਫੀ ਪੁਆਇੰਟ' ਵਜੋਂ ਵਿਕਸਿਤ ਹੋਈਆਂ ਬਹੁਤ ਸਾਰੀਆਂ ਥਾਵਾਂ 'ਤੇ ਯਾਦਗਾਰੀ ਤਸਵੀਰਾਂ ਖਿਚਵਾਈਆ ਜਾਂਦੀਆ ਹਨ ਪਰ ਹੁਣ ਇਹ ਵੱਡੀ ਤ੍ਰਾਸਦੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਕਾਰਨ ਇਹ ਵਿਰਾਸਤੀ ਮਾਰਗ ਦੀ ਦੁਰਦਸ਼ਾ ਹੋ ਗਈ ਹੈ ਅਤੇ ਆਉਣ ਵਾਲੇ ਸ਼ਰਧਾਲੂ ਆਪਣਾ ਮੂੰਹ ਨੱਕ ਲਪੇਟ ਕੇ ਜਲਦੀ ਜਲਦੀ ਇਥੇ ਅੱਗੇ ਨਿਕਲ ਜਾਂਦੇ ਹਨ | ਇਹ ਹਾਲਾਤ ਉਸ ਵੇਲੇ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੇ ਹਨ ਜਦੋਂ ਬਰਸਾਤ ਮਗਰੋਂ ਚੁਮਾਸਾ ਲੱਗਦਾ ਹੈ ਅਤੇ ਕੂੜੇ ਦੇ ਇਨ੍ਹਾਂ ਢੇਰਾਂ 'ਚੋਂ ਉੱਠਦੀ ਬਦਬੂ ਪੂਰੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਲੈਂਦੀ ਹੈ | ਹੈਰਾਨੀ ਵਾਲੀ ਗੱਲ ਹੈ ਕਿ ਇਸ ਮਾਰਗ ਨੂੰ ਡਿਪਟੀ ਕਮਿਸ਼ਨਰ ਨੇ ਵੀ ਗੋਦ ਲਿਆ ਹੋਇਆ ਹੈ ਅਤੇ ਉਨ੍ਹਾਂ ਵਲੋਂ ਇਸ ਰਸਤੇ ਦੀ ਸੰਭਾਲ ਲਈ ਪਿਛਲੇ ਦਿਨਾਂ ਦੌਰਾਨ ਲਗਾਤਾਰ ਗੇੜੇ ਵੀ ਮਾਰੇ ਗਏ ਪਰ ਇਸ ਸਭ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਬਿਨਾਂ ਕਿਸੇ ਡਰ, ਭੈ ਅਤੇ ਜ਼ਿੰਮੇਵਾਰੀ ਦੇ ਆਪਣੀਆਂ ਮਨਮਾਨੀਆਂ ਅਨੁਸਾਰ ਹੀ ਕੰਮ ਕਰ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਲੋਕਾਂ ਨੂੰ ਰੋਜ਼ਾਨਾ ਹੀ ਗੰਦਗੀ ਦੇ ਢੇਰਾਂ ਅਤੇ ਅਵਾਰਾ ਕੁੱਤਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਤਾਂ ਇਹ ਬਣੇ ਹੋਏ ਹਨ ਕਿ ਵਿਰਾਸਤੀ ਮਾਰਗ 'ਤੇ ਕੂੜੇ ਦਾ ਡੰਪ ਬਣਾਉਣ ਲਈ ਨਿਗਮ ਪ੍ਰਸ਼ਾਸਨ ਨੇ ਜਗ੍ਹਾ ਵੀ ਉਹ ਚੁਣੀ ਹੋਈ ਹੈ ਜਿਥੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਪਹੁੰਚਾਉਣ ਵਾਲੀ ਹੰਸਲੀ ਹੈ ਅਤੇ ਇਥੇ ਬਕਾਇਦਾ ਤੌਰ 'ਤੇ ਲਿਖਿਆ ਵੀ ਹੋਇਆ ਹੈ ਕਿ ਇਸ ਹੰਸਲੀ ਦਾ ਜਲ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ 'ਤੇ ਇਸ ਜਲ 'ਚ ਹੀ ਸੰਗਤ ਬੜੀ ਆਸਥਾ ਨਾਲ ਇਸ਼ਨਾਨ ਕਰਦੀ ਹੈ, ਪਰ ਇਸ ਦੀ ਇੰਨੀ ਵੱਡੀ ਪਵਿੱਤਰਤਾ ਦੇ ਬਾਵਜੂਦ ਇਥੇ ਲਗਾਤਾਰ ਕੂੜੇ ਦੇ ਢੇਰ ਲਗਾਏ ਜਾ ਰਹੇ ਹਨ, ਜੋ ਕਿ ਸਿੱਧੇ ਤੌਰ 'ਤੇ ਭਾਵਨਾਵਾਂ ਨਾਲ ਖਿਲਵਾੜ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮਿ੍ਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ 8 ਅਕਤੂਬਰ ਨੂੰ ਪ੍ਰਕਾਸ਼ ਪੁਰਬ ਹੈ, ਜਿਸ ਨੂੰ ਸਮਰਪਿਤ ਲਗਾਤਾਰ ਸ਼ਹਿਰ 'ਚ ਗੁਰਮਤਿ ਸਮਾਗਮ ਹੋ ਰਹੇ ਹਨ, ਅਜਿਹੇ 'ਚ ਸਫਾਈ ਪ੍ਰਬੰਧਾਂ ਦੀ ਮਾੜੀ ਕਾਰਗੁਜਾਰੀ ਪ੍ਰਸ਼ਾਸਨ ਦੀ ਪੋਲ ਖੋਲ੍ਹਦੀ ਹੈ |
ਇਸ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਵਿਰਾਸਤੀ ਮਾਰਗ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਜਲ ਪਹੁੰਚਾਉਣ ਵਾਲੀ ਹੰਸਲੀ 'ਤੇ ਕੂੜੇ ਦਾ ਡੰਪ ਬਣਾਉਣਾ ਅਤਿ ਨਿੰਦਣਯੋਗ ਹੈ, ਕਿਉਂਕਿ ਇਸ ਨਾਲ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਜਿਸ 'ਚ ਇਸ ਮਸਲੇ ਨੂੰ ਮੁੜ ਚੁੱਕਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਨੇ ਅੰਮਿ੍ਤਸਰ ਵਿਚ 'ਪੰਜਾਬ ਨੀ ਅਤੇ ਚੂਲਾ ਬਦਲੀ' ਸੰਬੰਧੀ ਦੂਜੀ ਕੌਮਾਂਤਰੀ ਪੱਧਰ ਕਾਨਫ਼ਰੰਸ ਦੀ ਕ... ਅਗਲੀ ਖ਼ਬਰ ਨਾਮੀ ਕੰਪਨੀਆਂ ਦੇ ਨਕਲੀ ਮੋਬਾਈਲ ਵੇਚਣ ਵਾਲਾ 'ਜ਼ਾਅਲੀ ਕਾਲ ਸੈਂਟਰ' ਬੇਨਕਾਬ <br/>
Ad Position 24